www.sursaanjh.com > ਅੰਤਰਰਾਸ਼ਟਰੀ > ਅੰਤਰਰਾਸ਼ਟਰੀ ਅਲਗੋਜ਼ਾ ਵਾਦਿਕ ਸ੍ਰੀ ਕਰਮਜੀਤ ਸਿੰਘ ਬੱਗਾ ਕੈਨੇਡਾ ਤੋਂ ਵਾਪਸ ਪਰਤੇ ਅਤੇ ਸ. ਸੁਖਦੇਵ ਸਿੰਘ (ਇੰਸਪੈਕਟਰ ਸੇਵਾ ਮੁਕਤ ਚੰਡੀਗੜ੍ਹ ਪੁਲਿਸ) ਦਾ ਹੋਰ ਸਾਥੀਆਂ ਸਮੇਤ ਮਨਾਇਆ ਗਿਆ ਜਨਮ ਦਿਨ- ਬਲਕਾਰ ਸਿੱਧੂ, ਸਵਰਨ ਸਿੰਘ ਚੰਨੀ

ਅੰਤਰਰਾਸ਼ਟਰੀ ਅਲਗੋਜ਼ਾ ਵਾਦਿਕ ਸ੍ਰੀ ਕਰਮਜੀਤ ਸਿੰਘ ਬੱਗਾ ਕੈਨੇਡਾ ਤੋਂ ਵਾਪਸ ਪਰਤੇ ਅਤੇ ਸ. ਸੁਖਦੇਵ ਸਿੰਘ (ਇੰਸਪੈਕਟਰ ਸੇਵਾ ਮੁਕਤ ਚੰਡੀਗੜ੍ਹ ਪੁਲਿਸ) ਦਾ ਹੋਰ ਸਾਥੀਆਂ ਸਮੇਤ ਮਨਾਇਆ ਗਿਆ ਜਨਮ ਦਿਨ- ਬਲਕਾਰ ਸਿੱਧੂ, ਸਵਰਨ ਸਿੰਘ ਚੰਨੀ

ਅੰਤਰਰਾਸ਼ਟਰੀ ਅਲਗੋਜ਼ਾ ਵਾਦਿਕ ਸ੍ਰੀ ਕਰਮਜੀਤ ਸਿੰਘ ਬੱਗਾ ਕੈਨੇਡਾ ਤੋਂ ਵਾਪਸ ਪਰਤੇ ਅਤੇ ਸ. ਸੁਖਦੇਵ ਸਿੰਘ (ਇੰਸਪੈਕਟਰ ਸੇਵਾ ਮੁਕਤ ਚੰਡੀਗੜ੍ਹ ਪੁਲਿਸ) ਦਾ ਹੋਰ ਸਾਥੀਆਂ ਸਮੇਤ ਮਨਾਇਆ ਗਿਆ ਜਨਮ ਦਿਨ- ਬਲਕਾਰ ਸਿੱਧੂ, ਸਵਰਨ ਸਿੰਘ ਚੰਨੀ
ਚੰਨੀ ਸੱਭਿਆਚਾਰਕ ਮੰਚ ਮੁਹਾਲੀ ਤੇ ਪੰਜਾਬੀ ਕਲਾ ਕੇਂਦਰ ਚੰਡੀਗੜ੍ਹ ਵੱਲੋਂ ਕੇਕ ਕੱਟ ਕੇ ਕੀਤਾ ਗਿਆ ਸਵਾਗਤ
ਸ੍ਰ. ਕਰਨੈਲ ਸਿੰਘ, ਸੇਵਾ ਮੁਕਤ ਜੱਜ ਜੀ ਵੱਲੋਂ ਸ੍ਰੀ ਕਰਮਜੀਤ ਸਿੰਘ ਬੱਗਾ ਨੂੰ ਵਿਸ਼ੇਸ਼ ਤੌਰ ਤੇ ਕੀਤਾ ਗਿਆ ਸਨਮਾਨਿਤ 
ਚੰਨੀ ਸੱਭਿਆਚਾਰਕ ਮੰਚ ਮੁਹਾਲੀ ਤੇ ਪੰਜਾਬੀ ਕਲਾ ਕੇਂਦਰ ਚੰਡੀਗੜ੍ਹ ਵੱਲੋਂ ਲੰਬੇ ਸਮੇਂ ਤੋਂ ਸੈਕਟਰ 42 ਚੰਡੀਗੜ੍ਹ ਦੀ ਝੀਲ ‘ਤੇ ਪੰਜਾਬ ਦੇ ਲੋਕ ਨਾਚ ਭੰਗੜਾ, ਝੂਮਰ, ਮਲਵਈ ਗਿੱਧਾ ਤੇ ਲੁੱਡੀ ਦੀ ਰੋਜ਼ਾਨਾ ਵਰਕਸ਼ਾਪ ਸਵੇਰੇ ਸਾਢੇ ਪੰਜ ਵਜੇ ਤੋਂ ਸੱਤ ਤੱਕ ਲਗਾਈ ਜਾ ਰਹੀ ਹੈ ਵਰਕਸ਼ਾਪ – ਸਵਰਨ ਸਿੰਘ ਚੰਨੀ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 3 ਜੂਨ:
ਚੰਨੀ ਸੱਭਿਆਚਾਰਕ ਮੰਚ ਮੁਹਾਲੀ ਤੇ ਪੰਜਾਬੀ ਕਲਾ ਕੇਂਦਰ ਚੰਡੀਗੜ੍ਹ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਸੈਕਟਰ 42 ਚੰਡੀਗੜ੍ਹ ਦੀ ਝੀਲ ਤੇ ਪੰਜਾਬ ਦੇ ਲੋਕ ਨਾਚ ਭੰਗੜਾ, ਝੂਮਰ, ਮਲਵਈ ਗਿੱਧਾ ਤੇ ਲੁੱਡੀ ਦੀ ਵਰਕਸ਼ਾਪ ਰੋਜ਼ਾਨਾ ਸਵੇਰੇ ਸਾਢੇ ਪੰਜ ਵਜੇ ਤੋਂ ਸੱਤ ਤੱਕ ਲਗਾਈ ਜਾਂਦੀ ਹੈ। ਇਸ ਵਰਕਸ਼ਾਪ ਵਿੱਚ ਸੀਨੀਅਰ ਸਿਟੀਜਨਜ਼ ਤੋਂ ਇਲਾਵਾ ਹਰ ਉਮਰ ਵਰਗ ਦੇ ਸਿਖਾਂਦਰੂ ਸ਼ਾਮਿਲ ਹੋ ਸਕਦੇ ਹਨ, ਜਿਸ ਦਾ ਕਾਫ਼ਲਾ ਦਿਨ-ਪ੍ਰਤੀ-ਦਿਨ ਵੱਡਾ ਹੁੰਦਾ ਜਾ ਰਿਹਾ ਹੈ।
ਇਸ ਵਰਕਸ਼ਾਪ ਦੌਰਾਨ ਦੋਵੇਂ ਸੰਸਥਾਵਾਂ ਦੇ ਨਿਰਦੇਸ਼ਕ ਸਾਹਿਬਾਨ ਸਰਵਸ੍ਰੀ ਬਲਕਾਰ ਸਿੱਧੂ ਅਤੇ ਸਵਰਨ ਸਿੰਘ ਚੰਨੀ ਵੱਲੋਂ ਇੱਕ ਸਾਂਝਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਵਿੱਚ  ਮੈਂਬਰਾਂ ਦਾ ਜਨਮ ਦਿਨ ਜਾਂ ਹੋਰ ਪਰਿਵਾਰਕ ਖੁਸ਼ੀਆਂ ਨੂੰ ਹਰ ਐਤਵਾਰ ਸੈਕਟਰ 42 ਚੰਡੀਗੜ੍ਹ ਦੀ ਝੀਲ ‘ਤੇ ਸਵੇਰੇ ਸਵੇਰੇ ਮਨਾਉਣਾ ਸੁਰੂ ਕੀਤਾ ਜਾਣ ਲੱਗਾ।
ਇਸ ਵਾਰ ਇਨ੍ਹਾਂ ਸੰਸਥਾਵਾਂ ਵੱਲੋਂ ਕੈਨੇਡਾ ਤੋਂ ਚਾਰ ਮਹੀਨੇ ਦਾ ਦੌਰਾ ਕਰਨ ਉਪਰੰਤ ਵਾਪਿਸ ਪਰਤੇ ਅੰਤਰਰਾਸ਼ਟਰੀ ਅਲਗੋਜ਼ਾ ਵਾਦਿਕ ਸ੍ਰੀ ਕਰਮਜੀਤ ਸਿੰਘ ਬੱਗਾ ਦਾ ਨਿੱਘਾ ਸੁਆਗਤ ਕੀਤਾ ਗਿਆ। ਸੇਵਾ ਮੁਕਤ ਪੁਲੀਸ ਇੰਸਪੈਕਟਰ ਸੁਖਦੇਵ ਸਿੰਘ ਹਰਪਾਲ ਪਾਲ਼ੀ (ਕਨੇਡਾ), ਰਵਿੰਦਰ ਸ਼ਰਮਾ, ਬੀ ਐਸ ਰੁਪਾਲ ਅਤੇ ਸ਼ਮਸ਼ੇਰ ਸਿੰਘ ਜੀ ਦਾ ਸਾਂਝੇ ਤੌਰ ਤੇ  ਸਵਾਗਤ ਕਰਦਿਆਂ ਸਰਵਸ੍ਰੀ ਸ਼ਿਵਦੇਸ ਤਲਵਾਰ ਸਾਬਕਾ ਪੱਤਰਕਾਰ ਹਿੰਦੁਸਤਾਨ ਅਖਬਾਰ, ਕਰਨੈਲ ਸਿੰਘ (ਸੇਵਾ ਮੁਕਤ ਜੱਜ), ਨਿਰਦੇਸ਼ਕ ਬਲਕਾਰ ਸਿੱਧੂ ਅਤੇ ਸਵਰਨ ਸਿੰਘ ਚੰਨੀ ਵੱਲੋਂ ਕੇਕ ਕੱਟ ਕੇ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਸਾਰਿਆਂ ਦੀ ਤੰਦਰੁਸਤੀ ਤੇ ਲੰਬੀ ਉਮਰ ਲਈ ਦੁਆਵਾਂ ਮੰਗੀਆਂ ਗਈਆਂ।
ਇਸ ਮੌਕੇ ਸੰਸਥਾ ਦੇ ਪ੍ਰੋ. ਅਜੀਤ ਸਿੰਘ ਭਾਟੀਆ, ਰੌਸ਼ਨ ਸਿੰਘ, ਨਰਿੰਦਰ ਸਿੰਘ, ਕੁਲਦੀਪ ਖੁਰਮੀ, ਸਵਰਨ ਸਿੰਘ ਮੰਡੀਬੋਰਡ, ਰਣਜੀਤ ਰਾਣਾ, ਪੱਤਰਕਾਰ ਸੁਨੀਲ ਜਿੰਦਲ, ਰਮੇਸ਼ ਕੁਮਾਰ, ਤੇਜਿੰਦਰ ਧਾਲੀਵਾਲ, ਸਰਬਜੀਤ ਸਿੰਘ ਸੈਣੀ, ਵਿਕਰਮ ਕੁਸ਼ਲਦੀਪ ਵਰਮਾ,  ਮੋਹਣ ਸਿੰਘ, ਅਸਤਿੰਦਰ ਕੌਰ, ਬਲਜੀਤ ਕੌਰ ਰਵਨੀਤ ਕੌਰ, ਰਜਿੰਦਰ ਸਿੰਘ, ਸਰਵਜੀਤ ਟੋਨੀ, ਪਰਮਿੰਦਰ ਸਿੰਘ ਜਨਰਲ ਸਕੱਤਰ, ਮਨਵਿੰਦਰ ਸਿੰਘ, ਬੀਰ ਸਿੰਘ ਅਤੇ ਬਹੁਤ ਸਾਰੇ ਹੋਰ ਮੈਂਬਰ ਵੀ ਹਾਜ਼ਰ ਸਨ।
ਇਹ ਵੀ ਵਰਨਣਯੋਗ ਹੈ ਕਿ ਇਸ ਮੌਕੇ ਸ੍ਰ. ਕਰਨੈਲ ਸਿੰਘ, ਸੇਵਾ ਮੁਕਤ ਜੱਜ ਜੀ ਵੱਲੋਂ ਸ੍ਰੀ ਕਰਮਜੀਤ ਸਿੰਘ ਬੱਗਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *