ਸਾਹਿਤ ਵਿਗਿਆਨ ਕੇਂਦਰ ਵੱਲੋਂ ਤਲਵਿੰਦਰ ਸਿੰਘ ਸੂਖਮ ਦੇ ਗ਼ਜ਼ਲ ਤੇ ਗੀਤ ਸੰਗ੍ਰਹਿ ”ਦਿਲ ਦਾ ਮੌਸਮ ਪਰਤੇਗਾ” ਲੋਕ ਅਰਪਣ ਤੇ ਵਿਚਾਰ ਚਰਚਾ – ਗੁਰਦਰਸ਼ਨ ਸਿੰਘ ਮਾਵੀ
ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ 5 ਜੂਨ 2024 ਨੂੰ ਸਵੇਰੇ 10.30 ਵਜੇ ਹੋਵੇਗਾ ਇਹ ਸਮਾਗਮ


ਜੀ.ਐਸ. ਖੁਸ਼ਦਿਲ-ਮੁੱਖ ਮਹਿਮਾਨ, ਸਿਰੀ ਰਾਮ ਅਰਸ਼ ਤੇ ਜਗਦੀਸ਼ ਰਾਣਾ-ਵਿਸ਼ੇਸ਼ ਮਹਿਮਾਨ ਹੋਣਗੇ, ਸੁਲੱਖਣ ਸਰਹੱਦੀ ਕਰਨਗੇ ਪ੍ਰਧਾਨਗੀ, ਜਦਕਿ ਜਗਮੀਤ ਹਰਫ ਤੇ ਪਰਮਜੀਤ ਕੌਰ ਪਰਮ ਪੁਸਤਕ ਬਾਰੇ ਪੇਪਰ ਪੜ੍ਹਨਗੇ – ਦਵਿੰਦਰ ਕੌਰ ਢਿੱਲੋਂ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਜੂਨ:
ਸਾਹਿਤ ਵਿਗਿਆਨ ਕੇਂਦਰ ਵੱਲੋਂ ਚਰਚਿਤ ਸ਼ਾਇਰ ਤਲਵਿੰਦਰ ਸਿੰਘ ਸੂਖਮ ਦੇ ਗ਼ਜ਼ਲ ਤੇ ਗੀਤ ਸੰਗ੍ਰਹਿ ”ਦਿਲ ਦਾ ਮੌਸਮ ਪਰਤੇਗਾ” ਲੋਕ ਅਰਪਣ ਤੇ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ। ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਅਤੇ ਜਨਰਲ ਸਕੱਤਰ ਦਵਿੰਦਰ ਕੌਰ ਢਿੱਲੋਂ ਨੇ ਦੱਸਿਆ ਕਿ ਇਹ ਸਮਾਗਮ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ 5 ਜੂਨ 2024 ਨੂੰ ਸਵੇਰੇ 10.30 ਵਜੇ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਸਾਬਕਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਜੀ.ਐਸ. ਖੁਸ਼ਦਿਲ – ਮੁੱਖ ਮਹਿਮਾਨ, ਸਿਰੀ ਰਾਮ ਅਰਸ਼ ਤੇ ਜਗਦੀਸ਼ ਰਾਣਾ – ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਤੇ ਸੁਲੱਖਣ ਸਰਹੱਦੀ ਪ੍ਰਧਾਨਗੀ ਕਰਨਗੇ, ਜਦਕਿ ਜਗਮੀਤ ਹਰਫ ਤੇ ਪਰਮਜੀਤ ਕੌਰ ਪਰਮ ਇਸ ਪੁਸਤਕ ਬਾਰੇ ਪੇਪਰ ਪੜ੍ਹਨਗੇ। ਉਨ੍ਹਾਂ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ।

