www.sursaanjh.com > ਅੰਤਰਰਾਸ਼ਟਰੀ > ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.) ਮੋਹਾਲ਼ੀ ਵੱਲੋਂ ਪੰਜਾਬ ਕਲਾ ਭਵਨ ਵਿਖੇ ਕਰਵਾਇਆ ਗਿਆ ਸ਼ਾਨਦਾਰ ਸਾਹਿਤਕ ਸਮਾਗਮ – ਇੰਜੀ. ਜਸਪਾਲ ਸਿੰਘ ਦੇਸੂਵੀ

ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.) ਮੋਹਾਲ਼ੀ ਵੱਲੋਂ ਪੰਜਾਬ ਕਲਾ ਭਵਨ ਵਿਖੇ ਕਰਵਾਇਆ ਗਿਆ ਸ਼ਾਨਦਾਰ ਸਾਹਿਤਕ ਸਮਾਗਮ – ਇੰਜੀ. ਜਸਪਾਲ ਸਿੰਘ ਦੇਸੂਵੀ

ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.) ਮੋਹਾਲ਼ੀ ਵੱਲੋਂ ਪੰਜਾਬ ਕਲਾ ਭਵਨ ਵਿਖੇ ਕਰਵਾਇਆ ਗਿਆ ਸ਼ਾਨਦਾਰ ਸਾਹਿਤਕ ਸਮਾਗਮ – ਇੰਜੀ. ਜਸਪਾਲ ਸਿੰਘ ਦੇਸੂਵੀ

ਪਧਾਨਗੀ ਮੰਡਲ ਵਿੱਚ ਸ਼ਾਮਿਲ ਸਨ ਡਾ. ਦੀਪਕ ਮਨਮੋਹਨ ਸਿੰਘ, ਇੰਜ. ਜਸਪਾਲ ਸਿੰਘ ਦੇਸੂਵੀ, ਡਾ. ਸ਼ਿੰਦਰਪਾਲ ਸਿੰਘ, ਡਾ. ਦਵਿੰਦਰ ਸਿੰਘ ਬੋਹਾ, ਬਲਕਾਰ ਸਿੱਧੂ ਅਤੇ ਗੁਰਦਰਸ਼ਨ ਸਿੰਘ ਮਾਵੀ

ਚਰਚਿਤ ਸ਼ਾਇਰ ਗਿਆਨ ਸਿੰਘ ਦਰਦੀ ਦੇ ਗ਼ਜ਼ਲ ਸੰਗ੍ਰਹਿ ”ਸੰਵੇਦਨਾ” ਕੀਤਾ ਗਿਆ ਲੋਕ ਅਰਪਣ – ਭਗਤ ਰਾਮ ਰੰਗਾੜਾ 

ਮੰਚ ਨਾਲ਼ ਸਬੰਧਤ ਟਰਾਈਸਿਟੀ ਦੀਆਂ ਸਾਹਿਤਕ ਸਭਾਵਾਂ ਦੇ ਨੁਮਾਇੰਦਿਆਂ ਨੂੰ ਕੀਤਾ ਗਿਆ ਸਨਮਾਨਿਤ ਅਤੇ ਹੋਇਆ ਕਵੀ ਦਰਬਾਰ – ਡਾ. ਸ਼ਿੰਦਰਪਾਲ ਸਿੰਘ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 8 ਜੂਨ:

ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.) ਮੋਹਾਲ਼ੀ ਵੱਲੋਂ ਪੰਜਾਬ ਕਲਾ ਭਵਨ ਵਿਖੇ ਇੱਕ ਸ਼ਾਨਦਾਰ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਮੰਚ ਦੇ ਸਰਪ੍ਰਸਤ ਡਾ. ਦੀਪਕ ਮਨਮੋਹਨ ਸਿੰਘ ਨੇ ਕੀਤੀ, ਜਦਕਿ ਪ੍ਰਧਾਨਗੀ ਮੰਡਲ ਵਿੱਚ ਇੰਜ. ਜਸਪਾਲ ਸਿੰਘ ਦੇਸੂਵੀ, ਡਾ. ਸ਼ਿੰਦਰਪਾਲ ਸਿੰਘ, ਡਾ. ਦਵਿੰਦਰ ਸਿੰਘ ਬੋਹਾ, ਬਲਕਾਰ ਸਿੱਧੂ ਅਤੇ ਗੁਰਦਰਸ਼ਨ ਸਿੰਘ ਮਾਵੀ ਸ਼ਾਮਿਲ ਹੋਏ। ਮੰਚ ਸੰਚਾਲਕ ਭਗਤ ਰਾਮ ਰੰਗਾੜਾ ਵੱਲੋਂ ਸੁਰਜੀਤ ਸਿੰਘ ਧੀਰ ਨੂੰ ਸ਼ਬਦ ਗਾਇਨ ਦਾ ਸੱਦਾ ਦੇਣ ਨਾਲ਼ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਇਸ ਮੌਕੇ ਪਦਮ ਸ੍ਰੀ ਡਾ. ਸੁਰਜੀਤ ਪਾਤਰ, ਗ਼ਜ਼ਲਗੋ ਅਜਮੇਰ ਸਾਗਰ ਅਤੇ ਜਸਪਾਲ ਸਿੰਘ ਦੇਸੂਵੀ ਦੇ ਮਾਤਾ ਨੂੰ ਸਰਧਾਂਜਲੀ ਭੇਟ ਕੀਤੀ ਗਈ। ਮੰਚ ਦੇ ਪ੍ਰਧਾਨ ਜਸਪਾਲ ਸਿੰਘ ਦੇਸੂਵੀ ਨੇ ਸਾਹਿਤ ਨਾਲ਼ ਜੁੜੀਆਂ ਸ਼ਖਸੀਅਤਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਸਾਹਿਤ ਨੂੰ ਸਮਰਪਿਤ ਹਨ ਅਤੇ ਸਮੁੱਚੀਆਂ ਸਾਹਿਤਕ ਸੰਸਥਾਵਾਂ ਨੂੰ ਜੋੜ ਕੇ ਅੱਗੇ ਵਧਣਾ ਚਾਹੁੰਦੇ ਹਨ। ਇਸ ਮੌਕੇ ਚਰਚਿਤ ਸ਼ਾਇਰ ਗਿਆਨ ਸਿੰਘ ਦਰਦੀ ਦੇ ਗ਼ਜ਼ਲ ਸੰਗ੍ਰਹਿ ”ਸੰਵੇਦਨਾ” ਲੋਕ ਅਰਪਣ ਕੀਤਾ ਗਿਆ।

ਉੱਘੇ ਲੇਖਕ ਰਾਜ ਕੁਮਾਰ ਸਾਹੋਵਾਲ਼ੀਆ ਨੇ ਗ਼ਜ਼ਲ ਸੰਗ੍ਰਹਿ ”ਸੰਵੇਦਨਾ” ਬਾਰੇ ਪਰਚਾ ਪੜ੍ਹਦਿਆਂ ਭਾਵਪੂਰਤ ਟਿੱਪਣੀਆਂ ਕੀਤੀਆਂ ਅਤੇ ਗ਼ਜ਼ਲ ਦੇ ਮੁੱਢਲੇ ਇਤਹਾਸ ਨੂੰ ਛੋਹਦਿਆਂ ਗ਼ਜ਼ਲਗੋ ਗਿਆਨ ਸਿੰਘ ਦਰਦੀ ਦੀ ਰਚਨ ਪ੍ਰਕ੍ਰਿਆ ਬਾਰੇ ਮਹੱਤਵਪੂਰਨ ਨੁਕਤੇ ਉਠਾਏ। ਸ਼ਾਇਰ ਅਸ਼ੋਕ ਨਾਦਿਰ ਨੇ ਪੁਸਤਕ ਵਿਚਲੇ ਕਈ ਸ਼ੇਅਰ ਪੜ੍ਹ ਕੇ ਗਿਆਨ ਸਿੰਘ ਦਰਦੀ ਦੀ ਸ਼ਾਇਰੀ ਨੂੰ ਸਰੋਤਿਆਂ ਨਾਲ਼ ਸਾਂਝਾ ਕਰਦਿਆਂ ਆਪਣੀ ਗੱਲ ਕਹੀ। ਬਲਕਾਰ ਸਿੱਧੂ ਨੇ ਕਿਹਾ ਕਿ ਸ਼ਾਇਰ ਨੂੰ ਵਿਆਕਰਣ ਦੀਆਂ ਉਕਾਈਆਂ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਇਸੇ ਤਰ੍ਹਾਂ ਡਾ. ਦਵਿੰਦਰ ਸਿੰਘ ਬੋਹਾ, ਗੁਰਦਰਸ਼ਨ ਸਿੰਘ ਮਾਵੀ ਨੇ ਵੀ ਇਸ ਚਰਚਾ ਵਿੱਚ ਹਿੱਸਾ ਲਿਆ। ਜਸਪਾਲ ਸਿੰਘ ਦੇਸੂਵੀ ਨੇ ਕਿਹਾ ਕਿ ਗਿਆਨ ਸਿੰਘ ਦਰਦੀ ਦੀਆਂ ਗ਼ਜ਼ਲਾਂ ਪਾਠਕ ਦੇ ਮਨ ‘ਤੇ ਡੂੰਘੀਆਂ ਪੈੜਾਂ ਪਾਉਂਦੀਆਂ ਪ੍ਰਤੀਤ ਹੁੰਦੀਆਂ ਹਨ। ਉਨ੍ਹਾਂ ਗਿਆਨ ਸਿੰਘ ਦਰਦੀ ਨਾਲ਼ ਆਪਣੀ ਦਿਲੀ ਸਾਂਝ ਦਾ ਜ਼ਿਕਰ ਵੀ ਕੀਤਾ। ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਅਸੀਂ ਜਸਪਾਲ ਸਿੰਘ ਦੇਸੂਵੀ ਦੇ ਸੁਪਨਿਆਂ ਨੂੰ ਪੂਰਾ ਹੁੰਦਿਆਂ ਵੇਖਣਾ ਚਾਹੁੰਦੇ ਹਾਂ ਅਤੇ ਇਸ ਕਾਰਜ ਲਈ ਉਨ੍ਹਾਂ ਦੇ ਅੰਗ-ਸੰਗ ਵਿਚਰਾਂਗੇ। ਮੰਚ ਦੇ ਮੀਤ ਪ੍ਰਧਾਨ ਡਾ. ਸ਼ਿੰਦਰਪਾਲ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸ਼ਾਇਰ ਗਿਆਨ ਸਿੰਘ ਦੇ ਦਰਦੀ ਦੇ ਪੁੱਤਰ ਹਰਿੰਦਰ ਸਿੰਘ ਬਾਹਰਾ ਨੂੰ ਯਾਦਗਾਰੀ ਚਿੰਨ੍ਹ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਮੰਚ ਨਾਲ਼ ਸਬੰਧਤ ਟਰਾਈਸਿਟੀ ਦੀਆਂ ਸਾਹਿਤਕ ਜਥੇਬੰਦੀਆਂ ਦੇ ਹਾਜ਼ਰ ਨੁਮਾਇੰਦਿਆਂ ਵਿੱਚ ਸ਼ਾਮਿਲ ਬਾਬੂ ਰਾਮ ਦੀਵਾਨਾ, ਬਲਕਾਰ ਸਿੱਧੂ, ਪਰਮਿੰਦਰ ਸਿੰਘ ਗਿੱਲ, ਦਵਿੰਦਰ ਕੌਰ ਢਿੱਲੋਂ, ਰਣਜੋਧ ਸਿੰਘ ਰਾਣਾ, ਜਸਵਿੰਦਰ ਸਿੰਘ ਕਾਈਨੌਰ, ਪ੍ਰਿੰ. ਬਹਾਦਰ ਸਿੰਘ ਗੋਸਲ਼, ਮਲਕੀਤ ਸਿੰਘ ਔਜਲਾ, ਸੁਰਜੀਤ ਸੁਮਨ, ਅਸ਼ੋਕ ਨਾਦਿਰ, ਮਨਮੋਹਨ ਸਿੰਘ ਦਾਊਂ, ਪਰਸਰਾਮ ਸਿੰਘ ਬੱਧਣ, ਗੁਰਵਿੰਦਰ ਸਿੰਘ ਅਮਨ, ਸੁਰਜੀਤ ਸਿੰਘ ਜੀਤ ਹੋਰਾਂ ਨੂੰ ਉਨ੍ਹਾਂ ਦੀਆਂ ਸਾਹਿਤਕ ਸੇਵਾਵਾਂ ਨੂੰ ਮੁੱਖ ਰੱਖਦਿਆਂ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

ਸਮਾਗਮ ਦੇ ਦੂਜੇ ਪੜਾਅ ਵਿੱਚ ਹਾਜ਼ਰ ਸ਼ਾਇਰਾਂ ਦੀ ਸ਼ਾਇਰੀ ਦਾ ਆਨੰਦ ਮਾਣਿਆਂ ਗਿਆ। ਬਾਬੂ ਰਾਮ ਦੀਵਾਨਾ, ਪ੍ਰੋ. ਅਤੈ ਸਿੰਘ, ਸੁਰਜੀਤ ਸਿੰਘ ਧੀਰ, ਰਣਜੋਧ ਸਿੰਘ ਰਾਣਾ, ਪਿਆਰਾ ਸਿੰਘ ਰਾਹੀ, ਧਿਆਨ ਸਿੰਘ ਕਾਹਲ਼ੋਂ, ਸੁਰਜੀਤ ਸਿੰਘ ਜੀਤ, ਦਰਸ਼ਨ ਤਿਓਣਾ, ਬਲਵਿੰਦਰ ਸਿੰਘ ਢਿੱਲੋਂ, ਭੁਪਿੰਦਰ ਮਟੌਰ ਵਾਲ਼ਾ, ਮਨਜੀਤਪਾਲ ਸਿੰਘ, ਸਿਮਰਜੀਤ ਕੌਰ ਗਰੇਵਾਲ਼, ਮਨਜੀਤ ਕੌਰ ਮੋਹਾਲ਼ੀ, ਅਮਰਜੀਤ ਕੌਰ ਮੋਰਿੰਡਾ, ਗੁਰਦਾਸ ਸਿੰਘ ਦਾਸ, ਮਨਮੋਹਨ ਸਿੰਘ ਦਾਊਂ, ਗੋਪਾਲ ਸ਼ਰਮਾ, ਪ੍ਰੋ. ਕੇਵਲਜੀਤ ਸਿੰਘ, ਸੁਰਜੀਤ ਕੌਰ ਬੈਂਸ, ਹਰਭਜਨ ਕੌਰ ਢਿੱਲੋਂ, ਜਸਵੀਰ ਸਿੰਘ ਡਾਬਰ ਢਿੱਲੋਂ, ਡਾ. ਮਨਜੀਤ ਸਿੰਘ ਬੱਲ, ਡਾ. ਰੇਨੂੰ, ਅਜੀਤਪਾਲ ਸਿੰਘ ਕੰਵਲ ਹੋਰਾਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਸੁਣਾ ਕੇ ਰੰਗ ਬੰਨ੍ਹਿਆਂ। ਇਸ ਰੰਗਕਰਮੀ ਜਰਨੈਲ ਹੁਸ਼ਿਆਰਪੁਰੀ, ਪਾਲ ਅਜਨਬੀ ਅਤੇ ਹੋਰ ਸਾਹਿਤਕ ਸ਼ਖਸੀਅਤਾਂ ਵੀ ਹਾਜ਼ਰ ਸਨ। ਪ੍ਰਿੰ. ਬਹਾਦਰ ਸਿੰਘ ਗੋਸਲ਼ ਅਤੇ ਮਨਮੋਹਨ ਸਿੰਘ ਦਾਊਂ ਨੇ ਸਮੁੱਚੇ ਸਮਾਗਮ ਦੀ ਪ੍ਰਸੰਸਾ ਕੀਤੀ। ਮੰਚ ਵੱਲੋਂ ਲੇਖਕਾਂ ਨੂੰ ਪ੍ਰਸੰਸਾ ਪੱਤਰ ਵੀ ਦਿੱਤੇ ਗਏ। ਮੰਚ ਸੰਚਾਲਨ ਭਗਤ ਰਾਮ ਰੰਗਾੜਾ ਨੇ ਬਹੁਤ ਸੁਚੱਜੇ ਢੰਗ ਨਾਲ਼ ਨਿਭਾਇਆ।

Leave a Reply

Your email address will not be published. Required fields are marked *