www.sursaanjh.com > ਅੰਤਰਰਾਸ਼ਟਰੀ > ਭਾਰਤੀ ਸਾਹਿਤ ਅਕਾਦਮੀ ਐਵਾਰਡ ਵਿਜੇਤਾ ਉੱਘੇ ਲੇਖਕ ਸਵਰਨਜੀਤ ਸਵੀ ਨੂੰ ਪੰਜਾਬ ਕਲਾ ਪ੍ਰੀਸ਼ਦ ਦਾ ਚੇਅਰਮੈਨ ਲਾਏ ਜਾਣ ‘ਤੇ ਖੁਸ਼ੀ ਦਾ ਪ੍ਰਗਟਾਵਾ 

ਭਾਰਤੀ ਸਾਹਿਤ ਅਕਾਦਮੀ ਐਵਾਰਡ ਵਿਜੇਤਾ ਉੱਘੇ ਲੇਖਕ ਸਵਰਨਜੀਤ ਸਵੀ ਨੂੰ ਪੰਜਾਬ ਕਲਾ ਪ੍ਰੀਸ਼ਦ ਦਾ ਚੇਅਰਮੈਨ ਲਾਏ ਜਾਣ ‘ਤੇ ਖੁਸ਼ੀ ਦਾ ਪ੍ਰਗਟਾਵਾ 

ਭਾਰਤੀ ਸਾਹਿਤ ਅਕਾਦਮੀ ਐਵਾਰਡ ਵਿਜੇਤਾ ਉੱਘੇ ਲੇਖਕ ਸਵਰਨਜੀਤ ਸਵੀ ਨੂੰ ਪੰਜਾਬ ਕਲਾ ਪ੍ਰੀਸ਼ਦ ਦਾ ਚੇਅਰਮੈਨ ਲਾਏ ਜਾਣ ‘ਤੇ ਖੁਸ਼ੀ ਦਾ ਪ੍ਰਗਟਾਵਾ 
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 28 ਜੂਨ:
ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ ਦੀ ਕਾਰਜਕਰਨੀ ਦੀ ਮੀਟਿੰਗ ਟੀ.ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ ਚੰਡੀਗੜ੍ਹ ਵਿਖੇ ਹੋਈ, ਜਿਸ ਵਿਚ ਸ੍ਰੀ ਸਰਵਨਜੀਤ ਸਵੀ ਦੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਬਣਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਸਭ ਨੇ ਇਸ ਗੱਲ ਦੀ ਉਮੀਦ ਜਤਾਈ ਕਿ ਸ੍ਰੀ ਸਵੀ ਜੀ ਦੀ ਰਹਿਨੁਮਾਈ ਹੇਠ ਪੰਜਾਬ ਦਾ ਸਾਹਿਤ, ਸਭਿਆਚਾਰ ਅਤੇ ਲਲਿਤ ਕਲਾਵਾਂ ਹੋਰ ਪ੍ਰਫੁੱਲਤ ਹੋਣਗੀਆਂ। ਪੰਜਾਬ ਦੀਆਂ ਸਾਹਿਤ ਸਭਾਵਾਂ ਦੇ ਨਾਲ ਨਾਲ ਚੰਡੀਗੜ੍ਹ ਵਿਚ ਕ੍ਰਿਆਸ਼ੀਲ ਸਾਹਿਤ ਸਭਾਵਾਂ ਵਿਚ ਜਸ਼ਨ ਵਾਲਾ ਮਾਹੌਲ ਹੈ। ਸਾਹਿਤ ਵਿਗਿਆਨ ਕੇਂਦਰ ( ਰਜਿ:) ਚੰਡੀਗੜ੍ਹ ਦੇ ਪ੍ਰਧਾਨ ਸ: ਗੁਰਦਰਸ਼ਨ ਸਿੰਘ ਮਾਵੀ ਜੀ ਨੇ ਸ੍ਰੀ ਸਵਰਨਜੀਤ ਸਵੀ ਜੀ ਨੂੰ ਆਪਣੀ ਸੰਸਥਾ ਵਲੋਂ ਵਧਾਈ ਪੱਤਰ ਭੇਜ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਕੇਂਦਰ ਦੀ ਜਨਰਲ ਸਕੱਤਰ ਸ੍ਰੀਮਤੀ ਦਵਿੰਦਰ ਕੌਰ ਢਿੱਲੋਂ ਨੇ ਆਸ ਪ੍ਰਗਟ ਕੀਤੀ ਹੈ ਕਿ ਸ੍ਰੀ ਸਵੀ ਜੀ ਦੀ ਅਗਵਾਈ ਹੇਠ ਸਾਹਿਤ ਸਭਾਵਾਂ ਹੋਰ ਨਿੱਠ ਕੇ ਕੰਮ ਕਰਨਗੀਆਂl ਡਾ: ਅਵਤਾਰ ਸਿੰਘ ਪਤੰਗ ਦਾ ਮੰਨਣਾ ਹੈ ਕਿ ਪੰਜਾਬ ਕਲਾ ਭਵਨ, ਸਾਹਿਤਕਾਰਾਂ ਲਈ ਕਰਮ-ਭੂਮੀ ਬਣੇਗਾ ਅਤੇ ਸਾਹਿਤ ਨਵੀਆਂ ਸਿਖਰਾਂ ਛੋਹੇਗਾ। ਇਸ ਮੌਕੇ ਦਰਸ਼ਨ ਸਿੰਘ ਸਿੱਧੂ, ਭਰਪੂਰ ਸਿੰਘ, ਹਰਜੀਤ ਸਿੰਘ, ਲਾਭ ਸਿੰਘ ਲਹਿਲੀ, ਨਰਿੰਦਰ ਸਿੰਘ ਲੌੰਗੀਆ, ਸੁਖਵੀਰ ਸਿੰਘ, ਪਾਲ ਅਜਨਬੀ, ਤਰਸੇਮ ਰਾਜ, ਪਰਮਜੀਤ ਪਰਮ, ਰਜਿੰਦਰ ਰੇਨੂ, ਮਨਜੀਤ ਕੌਰ ਮੋਹਾਲੀ, ਸਿਮਰਜੀਤ ਗਰੇਵਾਲ, ਨਰਿੰਦਰ ਕੌਰ ਹਾਜ਼ਰ ਸਨ।
ਵਲੋਂ: ਦਵਿੰਦਰ ਕੌਰ ਢਿੱਲੋਂ, ਜਨਰਲ ਸਕੱਤਰ, ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ।

Leave a Reply

Your email address will not be published. Required fields are marked *