www.sursaanjh.com > ਅੰਤਰਰਾਸ਼ਟਰੀ > ਚੰਡੀਗੜ੍ਹ ਸਾਹਿਤ ਅਕਾਦਮੀ ਨੇ ਕਰਵਾਇਆ ਲਾਈਫ ਟਾਈਮ ਪੁਰਸਕਾਰ ਸਮਾਰੋਹ – ਮਾਧਵ ਕੌਸ਼ਿਕ

ਚੰਡੀਗੜ੍ਹ ਸਾਹਿਤ ਅਕਾਦਮੀ ਨੇ ਕਰਵਾਇਆ ਲਾਈਫ ਟਾਈਮ ਪੁਰਸਕਾਰ ਸਮਾਰੋਹ – ਮਾਧਵ ਕੌਸ਼ਿਕ

ਜ਼ਿੰਦਗੀ ਵਿੱਚ ਸਾਹਿਤ ਦਾ ਹੋਣਾ ਬਹੁਤ ਜ਼ਰੂਰੀ – ਬਨਵਾਰੀ ਲਾਲ ਪੁਰੋਹਿਤ

ਚੰਡੀਗੜ੍ਹ ਸਾਹਿਤ ਅਕਾਦਮੀ ਨੇ ਕਰਵਾਇਆ ਲਾਈਫ ਟਾਈਮ ਪੁਰਸਕਾਰ ਸਮਾਰੋਹ – ਮਾਧਵ ਕੌਸ਼ਿਕ

ਚੰਡੀਗੜ੍ਹ ਸਾਹਿਤ ਅਕਾਦਮੀ ਦੇ ਪ੍ਰਧਾਨ ਮਾਧਵ ਕੌਸ਼ਿਕ, ਮੀਤ ਪ੍ਰਧਾਨ ਡਾ. ਮਨਮੋਹਨ ਅਤੇ ਸਕੱਤਰ ਸੁਭਾਸ਼ ਭਾਸਕਰ ਵੱਲੋਂ ਕੀਤਾ ਗਿਆ ਸਵਾਗਤ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 1 ਜੂਨ:

ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਸਾਲਾਨਾ ਲਾਈਫ ਟਾਈਮ ਪੁਰਸਕਾਰ ਸਮਾਰੋਹ ਇੱਥੇ ਪੰਜਾਬ ਕਲਾ ਭਵਨ ਦੇ ਰੰਧਾਵਾ ਆਡੀਟੋਰੀਅਮ ਵਿੱਚ ਕਰਵਾਇਆ ਗਿਆ। ਇਸ ਮੌਕੇ ਮਾਣਯੋਗ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ ਨੇ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ। ਚੰਡੀਗੜ੍ਹ ਸਾਹਿਤ ਅਕਾਦਮੀ ਦੇ ਪ੍ਰਧਾਨ ਮਾਧਵ ਕੌਸ਼ਿਕ ਨੇ ਮੁੱਖ ਮਹਿਮਾਨ ਅਤੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।

ਮਾਣਯੋਗ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ ਵੱਲੋਂ ਆਪਣੇ ਸੰਬੋਧਨ ਵਿੱਚ ਹਜ਼ਾਰੀ ਪ੍ਰਸ਼ਾਦ ਦਿਵੇਦੀ, ਮੁਨਸ਼ੀ ਪ੍ਰੇਮ ਚੰਦ, ਸੁਭਦਰਾ ਕੁਮਾਰੀ ਚੌਹਾਨ, ਤੁਲਸੀ ਦਾਸ ਆਦਿ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੈਂ ਵੀ ਸਾਹਿਤ ਤੋਂ ਬਹੁਤ ਪ੍ਰਭਾਵਿਤ ਹਾਂ। ਸਾਹਿਤ ਦਾ ਜ਼ਿੰਦਗੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਇਹ ਉਪਰਾਲਾ ਸਲਾਹੁਣਯੋਗ ਹੈ। ਉਨ੍ਹਾਂ ਕਿਹਾ ਕਿ ਮੈਂ ਮੁਨਸ਼ੀ ਪ੍ਰੇਮ ਦੀਆਂ ਕਹਾਣੀਆਂ ਤੋਂ ਬਹੁਤ ਪ੍ਰਭਾਵਿਤ ਹੋਇਆਂ ਹਾਂ।

ਇਸ ਮੌਕੇ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਭਾਸ਼ਾਵਾਂ ਦੇ ਨਾਮਵਰ ਲੇਖਕਾਂ ਤੇ ਕਵੀਆਂ, ਜਿਨ੍ਹਾਂ ਵਿੱਚ ਰਾਜਿੰਦਰ ਕੁਮਾਰ ਕਨੌਜੀਆ (ਹਿੰਦੀ), ਡਾ. ਸੁਮਿਤਰਾ ਮਿਸ਼ਰਾ (ਅੰਗਰੇਜ਼ੀ), ਪ੍ਰਾਣ ਨਾਥ ਪੰਕਜ (ਸੰਸਕ੍ਰਿਤ), ਸਵਰਾਜਬੀਰ (ਪੰਜਾਬੀ) ਅਤੇ ਜ਼ਰੀਨਾ ਨਗਮੀ (ਉਰਦੂ) ਆਦਿ ਸਾਹਿਤਕਾਰ ਸ਼ਾਮਲ ਸਨ, ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ਼ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਰਵੋਤਮ ਪੁਸਤਕ ਲਈ 25-25 ਹਜ਼ਾਰ ਰੁਪਏ ਦਾ ਪੁਰਸਕਾਰ ਪ੍ਰਦਾਨ ਕੀਤਾ ਗਿਆ, ਜਿਨ੍ਹਾਂ ਵਿੱਚ ਡਾ. ਅਨੀਸ਼ ਗਰਗ, ਅਜੈ ਸਿੰਘ ਰਾਣਾ, ਓਮ ਪ੍ਰਕਾਸ਼ ਸੌਂਧੀ, ਨਿਰਮਲ ਜਸਵਾਲ, ਸੁਭਾਸ਼ ਸ਼ਰਮਾ, ਪ੍ਰੀਤਮਾ ਦੋਮੇਲ, ਬਲਵਿੰਦਰ ਚਾਹਲ, ਗੁਰਦੀਪ ਗੁੱਲ, ਰੇਣੂ ਬਹਿਲ ਆਦਿ ਲੇਖਕ ਸ਼ਾਮਿਲ ਸਨ।

ਇਸ ਮੌਕੇ 18 ਲੇਖਕਾਂ ਨੂੰ ਗਰਾਂਟ-ਇਨ-ਏਡ ਸਕੀਮ ਤਹਿਤ 15-15 ਹਜ਼ਾਰ ਰੁਪਏ  ਦੀ ਰਾਸ਼ੀ ਭੇਟ ਕੀਤੀ ਗਈ, ਜਿਨ੍ਹਾਂ ਵਿੱਚ ਡਾ. ਦਲਜੀਤ ਕੌਰ, ਵਿਮਲਾ ਗੁਗਲਾਨੀ, ਅਨੰਤ ਸ਼ਰਮਾ, ਰੇਖਾ ਮਿੱਤਲ, ਸ਼ੈਲੀ ਵਿੱਜ, ਅਨੁ ਨਿਰਮਲ, ਅਨੁਰਾਧਾ ਅਗਨੀਹੋਤਰੀ, ਮੰਜੂ ਮਲਹੋਤਰਾ, ਸੰਗੀਤਾ ਸ਼ਰਮਾ, ਰਾਜਿੰਦਰ ਕੁਮਾਰ ਸੌਂਧ, ਵਿਨੋਦ ਕੁਮਾਰ, ਪੀਯੂਸ਼ ਕੁਮਾਰ, ਸੁਖਵੀਰ ਕੌਰ ਸੁੱਖੋਂ, ਸ਼ਾਇਰ ਭੱਟੀ, ਮਨਪ੍ਰੀਤ ਸਿੰਘ, ਜਿਗਿਆਸਾ ਖਰਬੰਦਾ ਅਤੇ ਵਿਨੋਦ ਖੰਨਾ ਦੇ ਨਾਮ ਸ਼ਾਮਲ ਹਨ।

ਚੰਡੀਗੜ੍ਹ ਸਾਹਿਤ ਅਕਾਦਮੀ ਦੇ ਪ੍ਰਧਾਨ ਮਾਧਵ ਕੌਸ਼ਿਕ, ਮੀਤ ਪ੍ਰਧਾਨ ਮਨਮੋਹਨ ਸਿੰਘ ਅਤੇ ਸਕੱਤਰ ਸੁਭਾਸ਼ ਭਾਸਕਰ ਨੇ ਪੰਜਾਬ ਦੇ ਮਾਣਯੋਗ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਦਿਆਂ ਭਰਵਾਂ ਸੁਆਗਤ ਕੀਤਾ।  ਅਕਾਦਮੀ ਦੇ ਚੇਅਰਮੈਨ ਮਾਧਵ ਕੌਸ਼ਿਕ ਨੇ ਮਾਣਯੋਗ ਰਾਜਪਾਲ, ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਲੇਖਕਾਂ ਤੇ ਕਵੀਆਂ ਨੂੰ ਜੀ ਆਇਆਂ ਆਖਿਆ। ਅਕਾਦਮੀ ਦੇ ਮੀਤ ਪ੍ਰਧਾਨ ਡਾ. ਮਨਮੋਹਨ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

ਇਸ ਮੌਕੇ ਹਰੀ ਕਾਲਕਟ ਸਕੱਤਰ ਸਭਿਆਚਾਰ, ਨਿਤਿਸ਼ ਸਿੰਗਲਾ, ਡਾਇਰੈਕਟਰ ਸਭਿਆਚਾਰ, ਗਜ਼ਲਗੋ ਸਿਰੀ ਰਾਮ ਅਰਸ਼, ਜੰਗ ਬਹਾਦਰ ਗੋਇਲ, ਪ੍ਰੇਮ ਵਿੱਜ, ਕੇ. ਕੇ. ਸ਼ਾਰਦਾ, ਬਹਾਦਰ ਸਿੰਘ ਗੋਸਲ, ਡਾ. ਲਾਭ ਸਿੰਘ ਖੀਵਾ, ਦੀਪਕ ਸ਼ਰਮਾ ਚਨਾਰਥਲ, ਡਾ. ਗੁਰਮੇਲ ਸਿੰਘ, ਭੁਪਿੰਦਰ ਮਲਿਕ, ਹਰਵਿੰਦਰ ਸਿੰਘ ਚੰਡੀਗੜ੍ਹ, ਜਗਦੀਪ ਸਿੱਧੂ, ਪਰਮਜੀਤ ਪਰਮ, ਅਨੁ ਰਾਣੀ ਸ਼ਰਮਾ, ਸਾਰਿਕਾ ਧੂਪਰ, ਮਿਨਾਕਸ਼ੀ, ਸੱਚਪ੍ਰੀਤ ਖੀਵਾ, ਚਰਨਜੀਤ ਕੌਰ ਬਾਠ, ਦਵਿੰਦਰ ਲਾਲ, ਭੀਮ ਮਲਹੋਤਰਾ, ਸ਼ਸ਼ੀ ਪ੍ਰਭਾ, ਦਰਸ਼ਨਾ ਸੁਭਾਸ਼ ਬਾਵਾ ਤੇ ਗਣੇਸ਼ ਦੱਤ ਆਦਿ ਅਤੇ ਹੋਰ ਬਹੁਤ ਸਾਰੇ ਸਾਹਿਤਕਾਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ।

Leave a Reply

Your email address will not be published. Required fields are marked *