www.sursaanjh.com > Uncategorized > ”ਮਸ਼ੀਨੀ ਬੁੱਧੀਮਾਨਤਾ” ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਮਿਤੀ 7 ਜੁਲਾਈ, 2024 ਨੂੰ

”ਮਸ਼ੀਨੀ ਬੁੱਧੀਮਾਨਤਾ” ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਮਿਤੀ 7 ਜੁਲਾਈ, 2024 ਨੂੰ

 ”ਮਸ਼ੀਨੀ ਬੁੱਧੀਮਾਨਤਾ” ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਮਿਤੀ 7 ਜੁਲਾਈ, 2024 ਨੂੰ

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਅਤੇ ਪੰਜਾਬੀ ਸਾਹਿਤ ਸਭਾ ਮੋਹਾਲ਼ੀ ਦੇ ਸਹਿਯੋਗ ਨਾਲ਼ ਹੋਵੇਗਾ ਇਹ ਸੈਮੀਨਾਰ

ਆਡੀਟੋਰੀਅਮ ਹਾਲ, ਮਿਊਜ਼ੀਅਮ ਅਤੇ ਆਰਟ ਗੈਲਰੀ, ਸੈਕਟਰ 10, ਚੰਡੀਗੜ੍ਹ ਵਿਖੇ ਦੁਪਹਿਰ 1.30 ਤੋਂ ਸ਼ਾਮ 5.00 ਵਜੇ ਤੱਕ ਹੋਵੇਗਾ ਇਹ ਸੈਮੀਨਾਰ

ਮੁੱਖ ਬੁਲਾਰੇ ਹੋਣਗੇ ਡਾ. ਮਨਮੋਹਨ ਅਤੇ ਅਮਰਜੀਤ ਸਿੰਘ ਗਰੇਵਾਲ਼, ਜਦਕਿ ਮੁੱਖ ਮਹਿਮਾਨ ਹੋਣਗੇ ਡਾ. ਦੀਪਕ ਮਨਮੋਹਨ ਸਿੰਘ

ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋ ਰਹੇ ਹਨ ਜਸਪਾਲ ਸਿੰਘ ਦੇਸੂਵੀ, ਜਦਕਿ ਪ੍ਰਧਾਨਗੀ ਕਰਨਗੇ ਜਸਵੰਤ ਸਿੰਘ ਜ਼ਫਰ

ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਣਗੇ ਮੱਖਣ ਸਿੰਘ ਕੁਹਾੜ, ਦੀਪ ਦੇਵਿੰਦਰ ਸਿੰਘ, ਸੁਰਿੰਦਰਪ੍ਰੀਤ ਘਣੀਆਂ ਅਤੇ ਦਲਜੀਤ ਸਿੰਘ ਸ਼ਾਹੀ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 3 ਜੁਲਾਈ:

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਅਤੇ ਪੰਜਾਬੀ ਸਾਹਿਤ ਸਭਾ ਮੋਹਾਲ਼ੀ ਦੇ ਸਹਿਯੋਗ ਨਾਲ਼ ”ਮਸ਼ੀਨੀ ਬੁੱਧੀਮਾਨਤਾ” ਅੱਜ ਵਿੱਚੋਂ ਝਾਕਦਾ ਕੱਲ੍ਹ-ਕੀ ਕਰਨਾ ਲੋੜੀਏ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸੈਮੀਨਾਰ ਮਿਤੀ 7 ਜੁਲਾਈ, 2024 ਨੂੰ ਦੁਪਹਿਰ 1.30 ਵਜੇ ਤੋਂ ਸ਼ਾਮ 5.00 ਵਜੇ ਤੱਕ ਆਡੀਟੋਰੀਅਮ ਹਾਲ, ਮਿਊਜ਼ੀਅਮ ਅਤੇ ਆਰਟ ਗੈਲਰੀ, ਸੈਕਟਰ 10, ਚੰਡੀਗੜ੍ਹ ਵਿਖੇ ਹੋਵੇਗਾ 

ਇਸ ਸੈਮੀਨਾਰ ਦੀ ਪ੍ਰਧਾਨਗੀ ਜਸਵੰਤ ਸਿੰਘ ਜ਼ਫਰ ਕਰਨਗੇ, ਜਦਕਿ ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਸਿੰਘ ਅਤੇ ਵਿਸ਼ੇਸ਼ ਮਹਿਮਾਨ ਵਜੋਂ ਜਸਪਾਲ ਸਿੰਘ ਦੇਸੂਵੀ ਸ਼ਾਮਿਲ ਹੋਣਗੇ। ਇਸੇ ਤਰ੍ਹਾਂ ਪ੍ਰਧਾਨਗੀ ਮੰਡਲ ਵਿੱਚ ਮੱਖਣ ਸਿੰਘ ਕੁਹਾੜ, ਦੀਪ ਦੇਵਿੰਦਰ ਸਿੰਘ, ਸੁਰਿੰਦਰਪ੍ਰੀਤ ਘਣੀਆਂ ਅਤੇ ਦਲਜੀਤ ਸਿੰਘ ਸ਼ਾਹੀ ਭਾਗ ਲੈ ਰਹੇ ਹਨ।

ਹੋਸਟ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ ਸੁਸ਼ੀਲ ਦੁਸਾਂਝ ਨੇ ਦੱਸਿਆ ਕਿ ਇਸ ਸੈਮੀਨਾਰ ਦੇ ਸੰਵਾਦ ਦੀ ਸ਼ੁਰੂਆਤ ਡਾ. ਦਵਿੰਦਰ ਸੈਫ਼ੀ ਵੱਲੋਂ ਕੀਤੀ ਜਾਵੇਗੀ ਅਤੇ ਅਮਰਜੀਤ ਕੌਂਕੇ, ਹਰਪ੍ਰੀਤ ਕੌਰ ਸੰਧੂ, ਡਾ. ਕੰਵਰ ਜਸਵਿੰਦਰਪਾਲ ਸਿੰਘ, ਗੁਰਮੀਤ ਬਾਜਵਾ, ਗੁਰਪ੍ਰੀਤ ਸਿੰਘ ਰੰਗੀਲਪੁਰ, ਗੁਰਪ੍ਰੀਤ ਕੌਰ ਅੰਬਾਲਾ ਅਤੇ ਯਤਿੰਦਰ ਕੌਰ ਮਾਹਲ ਸੰਵਾਦ ਰਚਾਉਣਗੇ। ਪ੍ਰਬੰਧਕਾਂ ਵੱਲੋਂ ਲੇਖਕਾਂ, ਪਾਠਕਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਸੈਮੀਨਾਰ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਹੈ।

Leave a Reply

Your email address will not be published. Required fields are marked *