ਅੱਤਵਾਦ ਅਤੇ ਨਸ਼ੇ ਦੇ ਖਾਤਮੇ ਲਈ ਢੁਕਵੇਂ ਉਪਰਾਲੇ ਕਰੇ ਸਰਕਾਰ: ਗੁਰਿੰਦਰ ਖ਼ਿਜ਼ਰਾਬਾਦ
ਚੰਡੀਗੜ੍ਹ 18 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਕਿਸੇ ਵੀ ਦੇਸ਼ ਵਾਸਤੇ ਜਿੱਥੇ ਨਸ਼ਾ, ਬੇਰੁਜ਼ਗਾਰੀ ਘਾਤਕ ਹੈ, ਉਥੇ ਹੀ ਅੱਤਵਾਦ ਵੀ ਬਹੁਤ ਘਾਤਕ ਹੈ ਸਰਹੱਦ ਤੇ ਆਏ ਦਿਨ ਅੱਤਵਾਦ ਸਾਡੇ ਸੈਨਿਕਾਂ ਨੂੰ ਸ਼ਹੀਦ ਕਰਕੇ ਆਪਣੇ ਘਿਨਾਉਣੇ ਮਨਸੂਬਿਆਂ ਵਿੱਚ ਕਾਮਯਾਬ ਹੋ ਰਿਹਾ ਹੈ। ਕੇਂਦਰ ਸਰਕਾਰ ਨੂੰ ਅੱਤਵਾਦ ਦੇ ਖਾਤਮੇ ਲਈ ਢੁਕਵੇਂ ਉਪਰਾਲੇ ਕਰਨੇ ਚਾਹੀਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ, ਸਰਪੰਚ ਅਤੇ ਵਿਧਾਨ ਸਭਾ ਹਲਕਾ ਖਰੜ ਦੇ ਪ੍ਰਧਾਨ ਗੁਰਿੰਦਰ ਸਿੰਘ ਖਿਜਰਾਬਾਦ ਨੇ ਗੱਲਬਾਤ ਕਰਦਿਆਂ ਕੀਤਾ ਹੈ। ਗੁਰਵਿੰਦਰ ਖਿਜ਼ਰਾਬਾਦ ਨੇ ਕਿਹਾ ਕਿ ਆਏ ਦਿਨ ਜ਼ੀਰੋ ਲਾਈਨ ਤੇ ਸ਼ਾਂਤੀ ਨਾ ਪਸੰਦ ਦੇਸ਼ ਵੱਲੋਂ ਭਾਰਤ ਦੇਸ਼ ਅੰਦਰ ਅੱਤਵਾਦੀ ਹਮਲੇ ਕਰਵਾਏ ਜਾ ਰਹੇ ਹਨ, ਜਿਸ ਦੇ ਨਾਲ ਦੇਸ਼ ਦੇ ਰਾਖੇ ਸ਼ਹੀਦੀ ਜਾਮ ਪੀ ਰਹੇ ਹਨ।
ਇਸ ਵਿੱਚ ਸਰਕਾਰਾਂ ਦੀ ਢਿੱਲਮੱਠ ਵੱਡੀ ਨਕਾਮੀ ਹੈ। ਇਸ ਨੌਜਵਾਨ ਆਗੂ ਨੇ ਕਿਹਾ ਕਿ ਅੱਤਵਾਦ ਸਾਡੇ ਦੇਸ਼ ਨੂੰ ਖੋਖਲਾ ਕਰ ਰਿਹਾ ਹੈ, ਕਿਉਂਕਿ ਇਸ ਨਾਲ ਕਈ ਪੀੜ੍ਹੀਆਂ ਦਾ ਖਾਤਮਾ ਹੁੰਦਾ ਹੈ। ਇਹਨਾਂ ਕਿਹਾ ਕਿ ਬੇਸ਼ੱਕ ਸਾਡਾ ਦੇਸ਼ ਬਹੁਧਰਮੀ ਦੇਸ਼ ਹੈ, ਪਰ ਕੁਝ ਲੋਕ ਦੇਸ਼ ਵਿੱਚ ਵੰਡੀਆਂ ਪਾ ਰਹੇ ਹਨ। ਖਿਜ਼ਰਾਬਾਦ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਹਿੰਦੁਸਤਾਨ ਦੀ ਤਰੱਕੀ ਬਰਕਰਾਰ ਰੱਖਣ ਵਿੱਚ ਜਿੱਥੇ ਸਿੱਖਿਆ, ਸਿਹਤ ਸਹੂਲਤਾਂ ਅਤੇ ਬੇਰੋਜ਼ਗਾਰੀ ਨੂੰ ਢਾਂਚੇ ਵਿੱਚ ਰੱਖਣਾ ਜ਼ਰੂਰੀ ਹੈ, ਉੱਥੇ ਹੀ ਅੱਤਵਾਦ ਦਾ ਖਾਤਮਾ ਕਰਨਾ ਵੀ ਬਹੁਤ ਜ਼ਰੂਰੀ ਹੈ। ਸਰਪੰਚ ਗੁਰਿੰਦਰ ਸਿੰਘ ਨੇ ਕਿਹਾ ਕਿ ਸਰਹੱਦ ਰਾਹੀਂ ਹੀ ਨਸ਼ਾ ਵੀ ਸਾਡੇ ਦੇਸ਼ ਵਿੱਚ ਆ ਰਿਹਾ ਹੈ ਜੋ ਨੌਜਵਾਨ ਪੀੜ੍ਹੀ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਮਾਰ ਰਿਹਾ ਹੈ। ਇਸ ਆਗੂ ਅਨੁਸਾਰ ਅੱਤਵਾਦ ਅਤੇ ਨਸ਼ਾ ਸਾਡੇ ਦੇਸ਼ ਲਈ ਦੋਵੇਂ ਘਾਤਕ ਬਿਮਾਰੀਆਂ ਹਨ। ੳਨ੍ਹਾਂ ਕਿ ਸਰਕਾਰ ਨੂੰ ਇਸ ਦੇ ਫੌਰੀ ਹੱਲ ਲਈ ਯਤਨ ਤੇਜ਼ ਕਰਨੇ ਚਾਹੀਦੇ ਹਨ ਅਤੇ ਹੋਰ ਦੇਸ਼ਾਂ ਨਾਲ ਮਿਲ ਕੇ ਅੱਤਵਾਦ ਸਮੇਤ ਨਸ਼ੇ ਨੂੰ ਨੱਥ ਪਾਈ ਜਾ ਸਕਦੀ ਹੈ।

