ਨਜ਼ਦੀਕੀ ਪਿੰਡ ਕਾਈਨੌਰ ਦੇ ਦਾਦਾ ਦੇਵ ਦੰਗਲ ਆਖਾੜੇ ਦੇ ਕੋਚ ਜੁਗਿੰਦਰ ਸਿੰਘ ਦਈਆ ਦੀ ਅਗਵਾਈ ਵਿੱਚ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਛਾਂਦਾਰ ਤੇ ਫਲਦਾਰ ਪੌਦੇ ਲਾਏ ਗਏ


ਮੋਰਿੰਡਾ 18 ਜੁਲਾਈ ( ਸੁਖਵਿੰਦਰ ਸਿੰਘ ਹੈਪੀ-ਸੁਰ ਸਾਂਝ ਡਾਟ ਕਾਮ ਬਿਊਰੋ):
ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਅੱਜ ਕੱਲ੍ਹ ਧਾਰਮਿਕ, ਰਾਜਨੀਤਿਕ ਅਤੇ ਖਾਸ ਕਰਕੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸਿਰ-ਤੋੜ ਉਪਰਾਲੇ ਕੀਤੇ ਜਾ ਰਹੇ ਹਨ। ਖਾਸ ਤੌਰ ਤੇ ਨੌਜਵਾਨ ਵਰਗ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਕਸਬਾ ਮੋਰਿੰਡਾ ਦੇ ਨਜ਼ਦੀਕੀ ਪਿੰਡ ਕਾਈਨੌਰ ਦੇ ਦਾਦਾ ਦੇਵ ਦੰਗਲ ਆਖਾੜੇ ਦੇ ਕੋਚ ਜੁਗਿੰਦਰ ਸਿੰਘ ਦਈਆ ਦੀ ਅਗਵਾਈ ਵਿੱਚ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਛਾਂਦਾਰ ਤੇ ਫਲਦਾਰ ਪੌਦੇ ਲਾਏ ਗਏ। ਕੋਚ ਸਾਹਿਬ ਨੇ ਬੱਚਿਆ ਨੂੰ ਰੁੱਖਾਂ ਦੀ ਮਹੱਤਤਾ ਬਾਰੇ ਤੇ ਸਾਂਭ-ਸੰਭਾਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਆਖਾੜੇ ਦੇ ਪਹਿਲਵਾਨ ਬੱਚੇ ਵੀ ਹਾਜ਼ਰ ਸਨ।

