ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.) ਅਤੇ ਪੰਜਾਬੀ ਸਾਹਿਤ ਸਭਾ ਮੁਹਾਲ਼ੀ ਵੱਲੋਂ ਪ੍ਰਸਿੱਧ ਕਹਾਣੀਕਾਰ ਗੁਰਮੀਤ ਸਿੰਘ ਸਿੰਗਲ ਦੇ ਕਹਾਣੀ ਸੰਗ੍ਰਹਿ ‘ਝੁਕਿਆ ਹੋਇਆ ਸਿਰ’ ‘ਤੇ ਖੁੱਲ੍ਹੀ ਵਿਚਾਰ ਚਰਚਾ 21 ਜੁਲਾਈ ਨੂੰ – ਜਸਪਾਲ ਸਿੰਘ ਦੇਸੂਵੀ


ਡਾ. ਦੀਪਕ ਮਨਮੋਹਨ ਸਿੰਘ ਹੋਣਗੇ ਮੁੱਖ ਮਹਿਮਾਨ, ਜਦਕਿ ਜੰਗ ਬਹਾਦਰ ਗੋਇਲ ਕਰਨਗੇ ਸਮਾਗਮ ਦੀ ਪ੍ਰਧਾਨਗੀ
ਰਚਨਾ ਵਿਚਾਰ ਅਤੇ ਗੋਸ਼ਟੀ ਵਿੱਚ ਸ਼ਾਮਿਲ ਹੋਣਗੇ ਮਨਮੋਹਨ ਸਿੰਘ ਦਾਊਂ ਅਤੇ ਡਾ. ਸੰਜੀਵਨ ਸਿੰਘ
ਸੰਵਾਦ ਸੰਚਾਲਕ ਹੋਣਗੇ ਡਾ. ਸਵਰਾਜ ਸੰਧੂ ਅਤੇ ਧੰਨਵਾਦੀ ਸ਼ਬਦ ਕਹਿਣਗੇ ਡਾ. ਸ਼ਿੰਦਰਪਾਲ ਸਿੰਘ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 18 ਜੁਲਾਈ:
ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.) ਅਤੇ ਪੰਜਾਬੀ ਸਾਹਿਤ ਸਭਾ ਮੁਹਾਲ਼ੀ ਵੱਲੋਂ ਪ੍ਰਸਿੱਧ ਕਹਾਣੀਕਾਰ ਗੁਰਮੀਤ ਸਿੰਘ ਸਿੰਗਲ ਦੇ ਕਹਾਣੀ ਸੰਗ੍ਰਹਿ ‘ਝੁਕਿਆ ਹੋਇਆ ਸਿਰ’ ‘ਤੇ ਖੁੱਲ੍ਹੀ ਵਿਚਾਰ ਚਰਚਾ 21 ਜੁਲਾਈ ਨੂੰ ਸਵੇਰੇ 10.00 ਵਜੇ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਕਰਵਾਈ ਜਾ ਰਹੀ ਹੈ।
ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.) ਦੇ ਪ੍ਰਧਾਨ ਅਤੇ ਕਨਵੀਨਰ ਨੇ ਪੋਸਟਰ ਜਾਰੀ ਕਰਦਿਆਂ ਕਿਹਾ ਇਸ ਸਮਾਗਮ ਵਿੱਚ ਡਾ. ਦੀਪਕ ਮਨਮੋਹਨ ਸਿੰਘ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ, ਜਦਕਿ ਜੰਗ ਬਹਾਦਰ ਗੋਇਲ ਪ੍ਰਧਾਨਗੀ ਕਰਨਗੇ। ਇਸ ਰਚਨਾ ਵਿਚਾਰ ਗੋਸ਼ਟੀ ਵਿੱਚ ਮਨਮੋਹਨ ਸਿੰਘ ਦਾਊਂ ਅਤੇ ਡਾ. ਸੰਜੀਵਨ ਸਿੰਘ ਵੱਲੋਂ ਭਾਗ ਲਿਆ ਜਾਵੇਗਾ। ਸੰਵਾਦ ਸੰਚਾਲਨ ਡਾ. ਸਵਰਾਜ ਸੰਧੂ ਕਰਨਗੇ ਅਤੇ ਧੰਨਵਾਦੀ ਸ਼ਬਦ ਡਾ. ਸ਼ਿੰਦਰਪਾਲ ਸਿੰਘ ਵੱਲੋਂ ਕਹੇ ਜਾਣਗੇ।

