www.sursaanjh.com > ਸਿੱਖਿਆ > ਸਕੂਲ ਨੂੰ ਨਵੀਂ ਸਮਾਰਟ ਘੰਟੀ ਦਾਨ ਦਿੱਤੀ

ਸਕੂਲ ਨੂੰ ਨਵੀਂ ਸਮਾਰਟ ਘੰਟੀ ਦਾਨ ਦਿੱਤੀ

ਸਕੂਲ ਨੂੰ ਨਵੀਂ ਸਮਾਰਟ ਘੰਟੀ ਦਾਨ ਦਿੱਤੀ
ਚੰਡੀਗੜ੍ਹ 18 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਨੇੜਲੇ ਸਰਕਾਰੀ ਹਾਈ ਸਕੂਲ ਬੂਥਗੜ੍ਹ ਵਿਖੇ  ਮੁੱਖ ਅਧਿਆਪਕਾ ਰਵਿੰਦਰ ਕੌਰ ਦੀ ਅਗਵਾਈ ਵਿੱਚ ਸਕੂਲ ਵਿੱਚ ਨਵੀਂ ਸਮਾਰਟ ਸਕੂਲ ਘੰਟੀ ਲਗਾਈ ਗਈ ਹੈ| ਮੁੱਖ ਅਧਿਆਪਕਾ ਰਵਿੰਦਰ ਕੌਰ ਨੇ ਦੱਸਿਆ ਕਿ ਇਹ ਘੰਟੀ ਸਰਦਾਰ ਜਤਿੰਦਰ ਸਿੰਘ ਟੈਕਸਟਾਈਲ ਇੰਜੀਨੀਅਰ ਵਾਸੀ ਪਿੰਡ ਮਾਜਰੀ ਵੱਲੋਂ ਆਪਣੇ ਪੁੱਤਰ ਅਰਸ਼ਦੀਪ ਸਿੰਘ ਦੇ ਚੰਗੇ ਅੰਕ ਲੈ ਕੇ ਪਾਸ ਹੋਣ ਦੀ ਖੁਸ਼ੀ ਵਿੱਚ ਲਗਵਾਈ ਗਈ ਹੈ।
ਅਰਸ਼ਦੀਪ ਸਿੰਘ ਨੇ ਕਿਹਾ ਕਿ ਸਕੂਲ ਦੇ ਸਾਰੇ ਅਧਿਆਪਕਾਂ ਨੇ ਉਸ ਨੂੰ ਬਹੁਤ ਮਿਹਨਤ ਕਰਵਾਈ, ਜਿਸ ਦਾ ਉਹ ਹਮੇਸ਼ਾ ਰਿਣੀ ਰਹੇਗਾ। ਸਕੂਲ ਮੁਖੀ  ਨੇ ਦੱਸਿਆ ਕਿ ਪਹਿਲਾਂ ਵੀ ਸਰਦਾਰ ਜਤਿੰਦਰ ਸਿੰਘ ਨੇ ਸਕੂਲ ਨੂੰ ਇੱਕ ਰਿੰਗਰ ਬੈੱਲ ਭੇਟ ਕੀਤੀ ਸੀ। ਸਾਇੰਸ ਮਿਸਟਰੈਸ ਸ਼੍ਰੀਮਤੀ ਛਵੀ ਅਤੇ ਸਟਾਫ਼ ਵੱਲੋਂ ਸਰਦਾਰ ਜਤਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ।  ਇਸ ਮੌਕੇ  ਸ਼੍ਰੀਮਤੀ ਭੁਪਿੰਦਰ ਕੌਰ, ਸ਼੍ਰੀਮਤੀ ਸੰਜੀਲਾ, ਸ਼੍ਰੀਮਤੀ ਜੋਤੀ, ਸ਼੍ਰੀਮਤੀ ਪਰਮਜੀਤ, ਸ਼੍ਰੀਮਤੀ ਰਾਕੇਸ਼, ਸ਼੍ਰੀਮਤੀ ਸਤਿੰਦਰ, ਸ਼੍ਰੀਮਤੀ ਤਜਿੰਦਰ, ਸਰਦਾਰ ਕੁਲਵੰਤ, ਸ਼੍ਰੀਮਤੀ ਸਰੋਜ, ਸ਼੍ਰੀਮਤੀ ਕਮਲਦੀਪ ਕੌਰ, ਸ਼੍ਰੀਮਤੀ ਰੇਨੂ ਬਾਲਾ, ਸਰਦਾਰ ਕੁਲਵੰਤ ਸਿੰਘ, ਸ਼੍ਰੀਮਤੀ ਸੁਮੀਰ ਬਾਲਾ ਅਤੇ ਸ਼੍ਰੀਮਤੀ ਦੇਵ ਕੌਰ ਵੀ ਮੌਜੂਦ ਸਨ।

Leave a Reply

Your email address will not be published. Required fields are marked *