ਦਰਪਨ ਇਨਕਲੇਵ ਮੋਰਿੰਡਾ ਦੇ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਸਾਹਿਬ ਵਿਖੇ ਸਾਵਣ ਦੇ ਮਹੀਨੇ ਦੀ ਸੰਗਰਾਂਦ, ਦਸਵੀਂ ਅਤੇ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਬਹੁਤ ਸ਼ਰਧਾਪੂਰਵਕ ਨਾਲ ਮਨਾਇਆ ਗਿਆ
ਮੋਰਿੰਡਾ 18 ਜੁਲਾਈ (ਸੁਖਵਿੰਦਰ ਸਿੰਘ ਹੈਪੀ-ਸੁਰ ਸਾਂਝ ਡਾਟ ਕਾਮ ਬਿਊਰੋ):


ਦਰਪਨ ਇਨਕਲੇਵ ਮੋਰਿੰਡਾ ਦੇ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਸਾਹਿਬ ਵਿਖੇ ਸਾਵਣ ਦੇ ਮਹੀਨੇ ਦੀ ਸੰਗਰਾਂਦ, ਦਸਵੀਂ ਅਤੇ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਬਹੁਤ ਸ਼ਰਧਾਪੂਰਵਕ ਨਾਲ ਮਨਾਇਆ ਗਿਆ, ਕਿਉਂਕਿ ਇਸ ਦਿਨ ਤਿੰਨੋਂ ਦਿਹਾੜੇ ਇੱਕੋ ਸਮੇਂ ਇਕੱਠੇ ਹੋਣ ਕਰਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ। ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਦੇ ਪ੍ਰਧਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਂਝ ਤਾਂ ਹਰੇਕ ਸੰਗਰਾਂਦ ਨੂੰ ਗੁਰਦੁਆਰਾ ਸਾਹਿਬ ਵਿਖੇ ਲੰਗਰ ਚਲਾਏ ਜਾਂਦੇ ਹਨ, ਪਰ ਇਸ ਵਾਰੀ ਸੰਗਤਾਂ ਵਾਸਤੇ ਮਾਲ੍ਹ-ਪੂੜਿਆਂ ਅਤੇ ਖੀਰ ਦਾ ਲੰਗਰ ਲਗਾਇਆ ਗਿਆ। ਉਹਨਾਂ ਕਿਹਾ ਕਿ ਅੱਗੇ ਵਾਸਤੇ ਵੀ ਸੰਗਤਾਂ ਦੇ ਸਹਿਯੋਗ ਨਾਲ ਇਸ ਤਰਾਂ ਦੇ ਹੀ ਕਾਰਜ ਹੁੰਦੇ ਰਹਿਣਗੇ।
ਇਸ ਸਮੇਂ ਕਲੌਨੀ ਦੀਆਂ ਬੀਬੀਆਂ ਨੇ ਸੁਖਮਨੀ ਸਾਹਿਬ ਦੇ ਪਾਠ ਕੀਤੇ। ਇਸ ਮੌਕੇ ਭਾਈ ਸੋਹਣ ਸਿੰਘ ਵਲੋਂ ਬਹੁਤ ਭਾਵਪੂਰਤ ਕਥਾ ਕੀਤੀ ਗਈ ਤੇ ਭਾਈ ਤਾਰੂ ਸਿੰਘ ਦੀ ਸ਼ਹਾਦਤ ਬਾਰੇ ਚਾਨਣਾ ਪਾਇਆ। ਇਸ ਮੌਕੇ ਕਈ ਨਾਮਵਰ ਸਖਸ਼ੀਅਤਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਗੁਰਸ਼ਰਨ ਸਿੰਘ (ਸੰਨੀ ਮਾਵੀ), ਮਨਦੀਪ ਸਿੰਘ ਬਾਜਵਾ, ਕਮਲ ਰੱਕੜ, ਕੌਂਸਲਰ ਹਰਜੀਤ ਸਿੰਘ ਸੋਢੀ, ਗੁਰਿੰਦਰ ਸਿੰਘ ਖੱਟੜਾ, ਕੁਲਬੀਰ ਰੌਣੀ, ਸੁਖਵਿੰਦਰ ਸਿੰਘ ਲਾਲੀ, ਅਰਦੀਪ ਸਿੰਘ ਗਿੱਲ, ਤਲਵਿੰਦਰ ਸਿੰਘ, ਸੁਖਵਿੰਦਰ ਸਿੰਘ ਸਿੱਧੂਪੁਰ, ਹਰਪ੍ਰੀਤ ਸਿੰਘ ਧਨੋਆ, ਸੁਬੇਦਾਰ ਸਤਵਿੰਦਰ ਸਿੰਘ, ਨਿਰਮਲ ਥਿੰਦ, ਕੁਲਵਿੰਦਰ ਸਿੰਘ ਭੰਗੂ, ਰਘਵੀਰ ਸਿੰਘ ਬਲਿੰਗ ਸ਼ਾਮਲ ਹੋਏ।

