ਰੁੱਖਾਂ ਦੀ ਮੱਹਤਤਾ ਬਾਰੇ ਜਾਗਰੂਕਤਾ ਰੈਲੀ ਕੱਢੀ
ਚੰਡੀਗੜ੍ਹ 20 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਗੁਰੂ ਨਾਨਕ ਖਾਲਸਾ ਮਾਡਲ ਹਾਈ ਸਕੂਲ ਮਾਜਰੀ ਦੇ ਵਿਦਿਆਰਥੀਆ ਵੱਲੋਂ ਅਧਿਆਪਿਕਾ ਸ਼੍ਰੀਮਤੀ ਸੁਖਦੀਪ ਕੌਰ, ਸ਼੍ਰੀਮਤੀ ਆਸ਼ਾ ਅਤੇ ਸ਼੍ਰੀਮਤੀ ਪਰਮਿੰਦਰ ਕੌਰ ਦੀ ਅਗਵਾਈ ਵਿੱਚ ਰੁੱਖਾਂ ਦੀ ਮੱਹਤਤਾ ਬਾਰੇ ਜਾਗਰੂਕਤਾ ਰੈਲੀ ਕੱਢੀ ਗਈ ਹੈ। ਰੈਲੀ ਨੂੰ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਲਖਬੀਰ ਕੌਰ ਕੰਗ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਸਵੇਰ ਦੀ ਸਭਾ ਵਿੱਚ ਵੀ ਰੁੱਖਾਂ ਦੀ ਮੱਹਤਤਾ ਬਾਰੇ ਬੱਚਿਆ ਨੂੰ ਜਾਗਰੂਕ ਕੀਤਾ ਗਿਆ ਅਤੇ ਉਹਨਾਂ ਨੂੰ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਰੈਲੀ ਦਾ ਮੁੱਖ ਉਦੇਸ਼ ਸਾਡੀ ਆਉਣ ਵਾਲੀ ਪੀੜ੍ਹੀ ਲਈ ਵਾਤਾਵਰਨ ਨੂੰ ਸੁਰੱਖਿਅਤ ਰੱਖਣਾ, ਪਾਣੀ ਅਤੇ ਆਕਸੀਜਨ ਦਾ ਬਚਾਅ ਕਰਨਾ ਸੀ। ਵੱਧ ਰਿਹਾ ਪ੍ਰਦੁਸ਼ਣ ਵਾਤਾਵਰਨ ਲਈ ਬਹੁਤ ਖਤਰਨਾਕ ਹੈ, ਕਿਉਂਕਿ ਇਨਸਾਨ ਆਏ ਦਿਨ ਬਿਨ ਰੋਕ ਟੋਕ ਦਰੱਖਤ ਕੱਟ ਰਿਹਾ ਹੈ। ਵਿਦਿਆਰਥੀਆ ਦੁਆਰਾ ਰੁੱਖਾਂ ਦੀ ਸੰਭਾਲ ਅਤੇ ਉਹਨਾਂ ਦੀ ਮੱਹਤਤਾ ਬਾਰੇ ਦਸਦੇ ਹੋਏ ਸਲੋਗਨ ਰਾਹੀਂ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ।

