www.sursaanjh.com > ਅੰਤਰਰਾਸ਼ਟਰੀ > ਕੈਨੇਡਾ ਵਿੱਚ 28ਵਾਂ ਗਦਰੀ ਮੇਲਾ ਭਾਰਤੀਆਂ ਨੂੰ ਕੈਨੇਡਾ ਵਿੱਚ ਵੋਟ ਦਾ ਹੱਕ ਦਿਵਾਉਣ ਵਾਲੇ ਚਾਰ ਦੂਰਅੰਦੇਸ਼ਾਂ  ਨੂੰ ਸਮਰਪਿਤ ਕਰਨਾ ਚੰਗੀ ਪਿਰਤ – ਗੁਰਭਜਨ ਸਿੰਘ ਗਿੱਲ

ਕੈਨੇਡਾ ਵਿੱਚ 28ਵਾਂ ਗਦਰੀ ਮੇਲਾ ਭਾਰਤੀਆਂ ਨੂੰ ਕੈਨੇਡਾ ਵਿੱਚ ਵੋਟ ਦਾ ਹੱਕ ਦਿਵਾਉਣ ਵਾਲੇ ਚਾਰ ਦੂਰਅੰਦੇਸ਼ਾਂ  ਨੂੰ ਸਮਰਪਿਤ ਕਰਨਾ ਚੰਗੀ ਪਿਰਤ – ਗੁਰਭਜਨ ਸਿੰਘ ਗਿੱਲ

ਕੈਨੇਡਾ ਵਿੱਚ 28ਵਾਂ ਗਦਰੀ ਮੇਲਾ ਭਾਰਤੀਆਂ ਨੂੰ ਕੈਨੇਡਾ ਵਿੱਚ ਵੋਟ ਦਾ ਹੱਕ ਦਿਵਾਉਣ ਵਾਲੇ ਚਾਰ ਦੂਰਅੰਦੇਸ਼ਾਂ  ਨੂੰ ਸਮਰਪਿਤ ਕਰਨਾ ਚੰਗੀ ਪਿਰਤ – ਗੁਰਭਜਨ ਸਿੰਘ ਗਿੱਲ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 21 ਜੁਲਾਈ:
ਕੈਨੇਡਾ ਵਿੱਚ ਭਾਰਤੀਆਂ ਨੂੰ ਵੋਟ ਦਾ ਪਾਉਣ ਦਾ ਅਧਿਕਾਰ ਦਿਵਾਉਣ ਵਾਲੇ ਦੂਰ ਅੰਦੇਸ਼ ਸੰਘਰਸ਼ੀ ਯੋਧਿਆਂ ਸ. ਦਰਸ਼ਨ ਸਿੰਘ ਕੈਨੇਡੀਅਨ, ਹੈਰਲਡ ਪ੍ਰਿਚਿਟ, ਲਾਰਾ ਜੈਮੀਸਨ ਤੇ ਸਰਦਾਰ ਨਗਿੰਦਰ ਸਿੰਘ ਗਿੱਲ ਦੀ ਯਾਦ ਨੂੰ ਸਮਰਪਿਤ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਸਰੀ ਕੈਨੇਡਾ ਵੱਲੋਂ ਇਸ ਸਾਲ ਦਾ 28ਵਾਂ ਗਦਰੀ ਬਾਬਿਆਂ ਦਾ ਮੇਲਾ 4 ਅਗਸਤ ਨੂੰ ਸਰੀ (ਕੈਨੇਡਾ) ਦੇ ਹਾਲੈਂਡ ਪਾਰਕ ਵਿਚ ਹੋਵੇਗਾ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਇਸ ਚੰਗੇ ਫ਼ੈਸਲੇ ਲਈ ਸਾਹਿਬ ਸਿੰਘ ਥਿੰਦ ਤੇ ਕਿਰਨਪਾਲ ਸਿੰਘ ਗਰੇਵਾਲ ਸਾਰੀ ਟੀਮ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਸਿਰਫ਼ ਇਸ ਵਾਰ ਦਾ ਮੇਲਾ ਹੀ ਇਨ੍ਹਾਂ ਸੰਘਰਸ਼ੀ ਦੂਰਅੰਦੇ਼ਸ਼ਾਂ ਨੂੰ ਸਮਰਪਿਤ ਹੀ ਨਹੀਂ ਕੀਤਾ, ਸਗੋਂ ਉੱਘੇ ਵਿਦਵਾਨ ਡਾ. ਸਾਧੂ ਬਿੰਨਿੰਗ ਤੇ ਸੁਖਵੰਤ ਹੁੰਦਲ ਤੋਂ ਇਸ ਸਬੰਧੀ ਕਿਤਾਬਚਾ ਲਿਖਵਾ ਕੇ ਵਿਸ਼ਵ ਭਰ ਦੇ ਸੰਚਾਰ ਮਾਧਿਅਮਾਂ ਨੂੰ ਵੰਡਿਆ ਹੈ।
ਪ੍ਰੋ. ਗਿੱਲ ਨੇ ਕੈਨੇਡਾ ਵਿੱਚ ਵੱਸਦੇ ਸਮੂਹ ਪੰਜਾਬੀਆਂ, ਸੰਚਾਰ ਮਾਧਿਅਮਾਂ, ਕਾਰੋਬਾਰੀਆਂ ਤੇ ਲੇਖਕ ਦੋਸਤਾਂ ਨੂੰ ਅਪੀਲ ਕੀਤੀ ਹੈ ਕਿ 4 ਅਗਸਤ ਨੂੰ ਸਰੀ ਵਿਖੇ ਪ੍ਰੋ. ਮੋਹਨ ਸਿੰਘ ਫਾਉਂਡੇਸ਼ਨ ਦੀ ਕੈਨੇਡਾ ਇਕਾਈ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਅਤੇ ਸਾਥੀਆਂ ਵੱਲੋਂ ਕਰਵਾਏ ਜਾ ਰਹੇ ਗਦਰੀ ਬਾਬਿਆਂ ਦੇ ਮੇਲੇ ਲਈ ਭਰਪੂਰ ਸਹਿਯੋਗ ਦੇਣ। ਇਸ ਮੇਲੇ ਵਿੱਚ ਪਿਛਲੇ 27 ਮੇਲਿਆਂ ਵਾਂਗ ਇਸ ਵਾਰ ਵੀ 28ਵੇਂ ਮੇਲੇ ਵਿੱਚ ਪਰਿਵਾਰ ਸਮੇਤ ਹਾਜ਼ਰ ਹੋਣ ਤਾਂ ਜੋ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਿਆ ਜਾ ਸਕੇ।
ਕੈਨੇਡਾ ਤੋਂ ਗੱਲਬਾਤ ਕਰਦਿਆਂ ਸਾਹਿਬ ਸਿੰਘ ਥਿੰਦ ਨੇ ਦੱਸਿਆ ਕਿ 28ਵਾਂ ਗਦਰੀ ਬਾਬਿਆਂ ਦਾ ਮੇਲਾ ਇਸ ਵਾਰ ਸਰੀ ਦੇ ਹਾਲੈਂਡ ਪਾਰਕ ਵਿੱਚ ਗਦਰੀ ਯੋਧਿਆਂ ਦੀ ਵਿਰਾਸਤ ਨੂੰ ਸੰਭਾਲੀ ਰੱਖਣ ਦੇ ਯਤਨਾਂ ਤਹਿਤ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਦਾਖਲਾ ਬਿਲਕੁਲ ਮੁਫ਼ਤ ਹੈ। ਪ੍ਰੋ. ਮੋਹਨ ਸਿੰਘ ਫਾਉਂਡੇਸ਼ਨ ਦੇ ਪ੍ਰਧਾਨ ਸ. ਸਾਹਿਬ ਸਿੰਘ ਥਿੰਦ ਨੇ ਦੱਸਿਆ ਕਿ ਮੇਲੇ ਵਿੱਚ ਇਸ ਵਾਰ ਵੀ ਭਾਰੀ ਇਕੱਠ ਜੁੜਨ ਦੀ ਸੰਭਾਵਨਾ ਹੈ।  ਉਨ੍ਹਾਂ ਕਿਹਾ ਕਿ ਗਦਰੀ ਬਾਬਿਆਂ ਨੂੰ ਚੇਤੇ ਕਰਨ ਦੇ ਨਾਲ-ਨਾਲ ਮਿਆਰੀ ਸੱਭਿਆਚਾਰਕ ਪ੍ਰੋਗਰਾਮ ਵੀ ਹੋਵੇਗਾ ਅਤੇ ਪੰਜਾਬੀ ਲੋਕ ਗਾਇਕੀ ਦਾ ਖੁੱਲ੍ਹਾ ਅਖਾੜਾ ਵੀ ਲੱਗੇਗਾ, ਜਿੱਥੇ ਚੋਟੀ ਦੇ ਕਲਾਕਾਰ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ। ਮੇਲੇ ਵਿੱਚ ਚੇਤਨਾ ਪ੍ਰਕਾਸ਼ਨ ਲੁਧਿਆਣਾ – ਸਰੀ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਸਮੇਤ ਵੱਖ-ਵੱਖ ਸਟਾਲ ਵੀ ਲਗਾਏ ਜਾਣਗੇ।

Leave a Reply

Your email address will not be published. Required fields are marked *