ਚੇਅਰਮੈਨ ਲਾਭ ਸਿੰਘ ਮਾਜਰੀ ਦਾ ਹੋਇਆ ਦੇਹਾਂਤ
ਚੰਡੀਗੜ੍ਹ 22 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬਲਾਕ ਸੰਮਤੀ ਮਾਜਰੀ ਦੇ ਮੌਜੂਦਾ ਚੇਅਰਮੈਨ ਅਤੇ ਮਾਜਰੀ ਦੇ ਵਸਨੀਕ ਲਾਭ ਸਿੰਘ ਮਾਜਰੀ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਹੈ। ਚੇਅਰਮੈਨ ਲਾਭ ਸਿੰਘ ਮਾਜਰੀ ਜੋ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਬੀਤੇ ਦਿਨੀ 73 ਸਾਲ ਦੀ ਉਮਰ ਵਿੱਚ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਚੇਅਰਮੈਨ ਦੇ ਸਪੁੱਤਰ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਦੀ ਅੰਤਿਮ ਅਰਦਾਸ 28 ਜੁਲਾਈ ਨੂੰ ਉਹਨਾਂ ਦੇ ਗ੍ਰਹਿ ਪਿੰਡ ਮਾਜਰੀ ਵਿਖੇ 12 ਤੋਂ 1 ਤੱਕ ਹੋਵੇਗੀ।
ਇਸ ਮੌਕੇ ਇਲਾਕੇ ਦੇ ਅਲੱਗ – ਅਲੱਗ ਸਿਆਸੀ ਆਗੂਆਂ ਅਤੇ ਸਮਾਜ ਸੇਵੀਆਂ ਨੇ ਲਾਭ ਸਿੰਘ ਮਾਜਰੀ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਜਿਨ੍ਹਾਂ ਵਿੱਚ ਰਾਣਾ ਰਣਜੀਤ ਸਿੰਘ ਗਿੱਲ, ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ, ਸਾਬਕਾ ਵਿਧਾਇਕ ਉਜਾਗਰ ਸਿੰਘ ਬਡਾਲੀ, ਸ਼੍ਰੋਮਣੀ ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ, ਸਰਪੰਚ ਗੁਰਿੰਦਰ ਸਿੰਘ ਖਿਜਰਾਬਾਦ, ਸਾਬਕਾ ਵਾਈਸ ਚੇਅਰਮੈਨ ਮਨਦੀਪ ਸਿੰਘ ਖਿਜਰਾਬਾਦ, ਬੀਡੀਓ ਮਾਜਰੀ ਵਿਨੋਦ ਕੁਮਾਰ, ਥਾਣਾ ਇੰਚਾਰਜ ਮਾਜਰੀ ਇੰਸਪੈਕਟਰ ਸੁਨੀਲ ਕੁਮਾਰ, ਸਰਪੰਚ ਜਗਦੀਪ ਸਿੰਘ ਮਾਜਰੀ, ਚੌਧਰੀ ਜੈਮਲ ਸਿੰਘ ਮਾਜਰੀ, ਸਾਬਕਾ ਸਰਪੰਚ ਪਵਨ ਕੁਮਾਰ ਮਾਜਰੀ, ਨੰਬਰਦਾਰ ਰਾਜਕੁਮਾਰ ਸਿਆਲਬਾ, ਸਰਪੰਚ ਕੁਲਦੀਪ ਸਿੰਘ, ਸਰਪੰਚ ਡਿੰਪਲ ਰਾਠੌਰ ਫਤਿਹਪੁਰ, ਸਰਪੰਚ ਭੁਪਿੰਦਰ ਕੌਰ ਵਜੀਦਪੁਰ, ਸੰਮਤੀ ਮੈਂਬਰ ਨਰਿੰਦਰ ਸਿੰਘ ਢਕੋਰਾ, ਸੰਮਤੀ ਮੈਂਬਰ ਗਿਆਨ ਸਿੰਘ ਘੰਡੋਲੀ, ਸਰਪੰਚ ਮਦਨ ਸਿੰਘ ਮਣਕ ਸ਼ਰੀਫ,ਨਵੀਨ ਬਾਂਸਲ, ਸਰਪੰਚ ਜਗਤਾਰ ਸਿੰਘ ਫਤਿਹਪੁਰ ਟੱਪਰੀਆ, ਚੌਧਰੀ ਛੱਜੂ ਰਾਮ ਮਾਜਰੀ, ਸਾਬਕਾ ਸਰਪੰਚ ਗੁਰਚਰਨ ਸਿੰਘ ਮਿਰਜਾਪੁਰ, ਜਥੇਦਾਰ ਦਿਲਬਾਗ ਸਿੰਘ ਮੀਆਪੁਰ, ਸਾਬਕਾ ਸਰਪੰਚ ਰਣਜੀਤ ਸਿੰਘ ਖੈਰਪੁਰ, ਰਵਿੰਦਰ ਸਿੰਘ ਖੇੜਾ, ਹੰਸਰਾਜ ਸਿੰਘ ਬੂਥਗੜ੍ਹ, ਸੁਖਦੇਵ ਸਿੰਘ ਕੰਸਾਲਾ, ਲੱਕੀ ਮਾਵੀ, ਸਰਪੰਚ ਸੰਦੀਪ ਸਿੰਘ ਬੂਥਰਾੜ੍ਹ, ਰਣਜੀਤ ਸਿੰਘ ਖੱਦਰੀ, ਜੱਗੀ ਕਾਦੀ ਮਾਜਰਾ, ਸਾਬਕਾ ਸਰਪੰਚ ਜਸਪਾਲ ਸਿੰਘ ਬਰਸਾਲ ਪੁਰ, ਸਾਬਕਾ ਸਰਪੰਚ ਅਵਤਾਰ ਸਿੰਘ ਸਲੇਮਪੁਰ ਅਤੇ ਮਨਜੀਤ ਸਿੰਘ ਮਹਿਤੋਂ ਆਦਿ ਨੇ ਚੇਅਰਮੈਨ ਮਾਜਰੀ ਦੇ ਅਕਾਲ ਚਲਾਣੇ ‘ਤੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ ਹੈ।