ਫਤਿਹਪੁਰ ਟੱਪਰੀਆਂ ਵਿਖੇ ਪੰਚਾਇਤੀ ਜਗ੍ਹਾ ‘ਚ ਬੂਟੇ ਲਾਏ
ਚੰਡੀਗੜ੍ਹ 23 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਜ਼ਿਲ੍ਹਾ ਮੋਹਾਲੀ ਦੇ ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਫਤਿਹਪੁਰ ਟੱਪਰੀਆਂ ਵਿਖੇ ਰਾਊਂਡ ਗਲਾਸ ਫਾਊਡੇਸ਼ਨ ਪਟਿਆਲਾ ਦੀ ਟੀਮ ਦੇ ਸਹਿਯੋਗ ਨਾਲ ਪੰਚਾਇਤੀ ਜ਼ਮੀਨ ਵਿੱਚ ਕਈ ਪ੍ਰਕਾਰ ਦੇ ਬੂਟੇ ਲਗਾਏ ਗਏ ਹਨ। ਮਨਰੇਗਾ ਮਜ਼ਦੂਰਾਂ ਵੱਲੋਂ ਟੋਏ ਪੁੱਟ ਕੇ ਸਾਂਝੀ ਥਾਂ ਤੇ ਬੂਟੇ ਲਗਾਏ ਗਏ ਹਨ। ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਜਗਤਾਰ ਸਿੰਘ ਨੇ ਕਿਹਾ ਕਿ ਜਿੱਥੇ ਵਾਤਾਵਰਨ ਨੂੰ ਹਰਾ ਭਰਾ ਰੱਖਣ ਲਈ ਬੂਟੇ ਲਾਏ ਜਾ ਰਹੇ ਹਨ, ਉਥੇ ਹੀ ਅਜੋਕੇ ਸਮੇਂ ਦੀ ਵੱਡੀ ਮੰਗ ਹੈ ਕਿ ਅੱਜ ਜੰਗਲਾਂ ਦੀ ਲੋੜ ਹੈ।
ਉਨ੍ਹਾਂ ਦੱਸਿਆ ਕਿ ਜਿੱਥੇ ਜ਼ਿਆਦਾ ਦਰੱਖਤ ਹੋਣਗੇ, ਵਾਤਾਵਰਨ ਵੀ ਓਨਾ ਸੋਹਣਾ ਅਤੇ ਸਾਫ ਸੁਥਰਾ ਹੋਵੇਗਾ। ਜਿੱਥੇ ਬੂਟੇ ਲਾਉਣ ਨਾਲ ਮਨਰੇਗਾ ਮਜ਼ਦੂਰਾਂ ਨੂੰ ਕੰਮ ਮਿਲਿਆ, ਉੱਥੇ ਨਾਲ ਹੀ ਪਿੰਡ ਹਰਾ-ਭਰਾ ਅਤੇ ਵਾਤਾਵਰਨ ਵੀ ਸ਼ੁੱਧ ਹੋਵੇਗਾ। ਇਸ ਮੌਕੇ ਐਨ ਜੀ ਓ ਕਮਲਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਉਨ੍ਹਾਂ ਤੋਂ ਇਲਾਵਾ ਪਾਲ ਸਿੰਘ, ਮਲਕੀਤ ਸਿੰਘ, ਪਰਮਜੀਤ ਕੌਰ, ਕੁਲਵੰਤ ਕੌਰ, ਜਸਵੰਤ ਕੌਰ, ਕੇਸਰ ਸਿੰਘ ਆਦਿ ਮਨਰੇਗਾ ਦੇ ਸਾਰੇ ਮਜ਼ਦੂਰ ਵੀ ਹਾਜ਼ਰ ਸਨ।

