www.sursaanjh.com > ਅੰਤਰਰਾਸ਼ਟਰੀ > ਵਾਂਗ ਜੁਗਨੂੰ ਨ੍ਹੇਰਿਆਂ ਦੇ ਨਾਲ ਮੈਂ ਲੜਦਾ ਰਿਹਾ/ ਜਸਪਾਲ ਸਿੰਘ ਦੇਸੂਵੀ

ਵਾਂਗ ਜੁਗਨੂੰ ਨ੍ਹੇਰਿਆਂ ਦੇ ਨਾਲ ਮੈਂ ਲੜਦਾ ਰਿਹਾ/ ਜਸਪਾਲ ਸਿੰਘ ਦੇਸੂਵੀ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 23 ਜੁਲਾਈ:
ਵਾਂਗ ਜੁਗਨੂੰ ਨ੍ਹੇਰਿਆਂ ਦੇ ਨਾਲ ਮੈਂ ਲੜਦਾ ਰਿਹਾ/ ਜਸਪਾਲ ਸਿੰਘ ਦੇਸੂਵੀ
ਵਾਂਗ ਜੁਗਨੂੰ ਨ੍ਹੇਰਿਆਂ ਦੇ ਨਾਲ ਮੈਂ ਲੜਦਾ ਰਿਹਾ।
ਤਾ-ਉਮਰ ਮੈਂ ਕੰਡਿਆਲੇ ਰਾਹਾਂ ਤੇ ਚੱਲਦਾ ਰਿਹਾ।
ਜ਼ਿੰਦਗੀ, ਤੂੰ ਵੀ ਜ਼ਰਾ ਦੇ ਹੌਸਲਾ ਮੈਨੂੰ ਕਦੇ,
ਬਿਖਰ ਨਾ ਜਾਵਾਂ ਕਿਤੇ ਜੇ ਇਸ ਤਰਾਂ ਹਰਦਾ ਰਿਹਾ।
ਇਸ਼ਕ ਦੀ ਪੈਲ਼ੀ ਮੇਰੀ ਨੂੰ ਸੋਕਿਆਂ ਨੇ ਮਾਰਿਆ,
ਪਿਆਰ ਦਾ ਬੱਦਲ ਸਦਾ ਬੇ-ਮੌਸਮਾਂ ਵਰ੍ਹਦਾ ਰਿਹਾ।
ਅੰਤ, ਉਸ ਨੇ ਹੀ ਸਹਾਰਾ,  ਦੇ ਕੇ ਮੈਨੂੰ ਸਾਂਭਿਆ,
ਐਵੇਂ ਹੀ ਸਾਰੀ ਉਮਰ ਜਿਸ ਮੌਤ ਤੋਂ ਡਰਦਾ ਰਿਹਾ।
ਮਾਰ ਕੇ ਫੂਕਾਂ ਤੁਸੀਂ ਜਿਸ ਨੂੰ ਬੁਝਾਉਣਾ ਲੋਚਦੇ,
ਮੈਂ ਹਾਂ ਉਹ ਦੀਵਾ ਕਿ ਜੋ ਵਿੱਚ ਝੱਖੜਾਂ ਬਲਦਾ ਰਿਹਾ।
ਸ਼ੁਹਰਤਾਂ ਪਾਉਂਦਾ ਰਿਹਾ ਉਹ ਗ਼ੈਰਤਾਂ ਨੂੰ ਵੇਚ ਕੇ,
ਤਾਹੀਓਂ ਬੇਗੈਰਤ “ਦੇਸੂਵੀ” ਹਰ ਘੜੀ ਮਰਦਾ ਰਿਹਾ।
ਜਸਪਾਲ ਸਿੰਘ ਦੇਸੂਵੀ/ 98885 51426

One thought on “ਵਾਂਗ ਜੁਗਨੂੰ ਨ੍ਹੇਰਿਆਂ ਦੇ ਨਾਲ ਮੈਂ ਲੜਦਾ ਰਿਹਾ/ ਜਸਪਾਲ ਸਿੰਘ ਦੇਸੂਵੀ

Leave a Reply

Your email address will not be published. Required fields are marked *