www.sursaanjh.com > ਅੰਤਰਰਾਸ਼ਟਰੀ > ਬੁਜ਼ਦਿਲ ਆਪਣੇ ਸਾਲ ਤਾਂ ਪੂਰੇ ਕਰ ਜਾਂਦੈ/ ਪ੍ਰਤਾਪ “ਪਾਰਸ” ਗੁਰਦਾਸਪੁਰੀ

ਬੁਜ਼ਦਿਲ ਆਪਣੇ ਸਾਲ ਤਾਂ ਪੂਰੇ ਕਰ ਜਾਂਦੈ/ ਪ੍ਰਤਾਪ “ਪਾਰਸ” ਗੁਰਦਾਸਪੁਰੀ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 23 ਜੁਲਾਈ:
ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀ ਵਿੱਚ ਪ੍ਰਤਾਪ “ਪਾਰਸ” ਗੁਰਦਾਸਪੁਰੀ ਦੀ ਗ਼ਜ਼ਲ
ਬੁਜ਼ਦਿਲ ਆਪਣੇ ਸਾਲ ਤਾਂ ਪੂਰੇ ਕਰ ਜਾਂਦੈ।
ਬੰਦਾ ਤੇ ਕਿਰਦਾਰ ਮਰੇ ਤੋਂ ਮਰ ਜਾਂਦੈ।
ਆਦਤ ਜਿਸ ਨੂੰ ਮਖ਼ਮਲ ਉਤੇ ਚੱਲਣ ਦੀ,
ਕੰਡਿਆਂ ਦਾ ਉਹ ਨਾਂ ਸੁਣ ਕੇ ਹੀ ਡਰ ਜਾਂਦੈ।
ਛੱਡੇ ਬੰਦਾ ਮਗਰ ਵਸੀਅਤ ਸੋਚਾਂ ਦੀ,
ਅਕਲ ਵਿਹੂਣਾ ਛੱਡ ਕੇ ਪਿੱਛੇ ਘਰ ਜਾਂਦੈ।
ਹਿੰਮਤ ਰੱਖਦੈ ਬੰਦਾ ਹੀ ਸਿਰ ਚੁੱਕਣ ਦੀ,
ਝੁੱਡੂਆਂ ਦਾ ਤੇ ਨੀਵੀਂ ਪਾ ਵੀ ਸਰ ਜਾਂਦੈ।
ਓਸ ਰੱਬ ਨੂੰ ਰੱਬ ਹੀ ਮੰਨਣਾ ਬਣਦਾ ਨਹੀਂ,
ਹਰ ਵਾਰੀ ਜੋ ਭਰਿਆਂ ਨੂੰ ਹੀ ਭਰ ਜਾਂਦੈ।
ਮੈਂ ਕਿੰਜ ਮੰਨਾਂ ਰਹਿਮਤ ਇਸ ਨੂੰ ਮੌਲਾ ਦੀ,
ਜੇਕਰ ਬੱਦਲ਼ ਸਾਗਰ ‘ਤੇ ਹੀ ਵਰ੍ਹ ਜਾਂਦੈ।
ਹੋ ਨਾ ਸਕਦਾ ਵੈਰੀ ਰਹਿਬਰ ਚਾਨਣ ਦਾ,
ਰਹਿਬਰ ਉਹ ਜੋ ਨ੍ਹੇਰ ‘ਚ ਦੀਵਾ ਧਰ ਜਾਂਦੈ।
ਗੱਲ ਲਿਖਾਂ ਮੈਂ “ਪਾਰਸ” ਵਰਗੀ ਹੋਵੇ ਜੋ,
ਵਰਕੇ ਤਾਂ “ਪ੍ਰਤਾਪ” ਵੀ ਕਿੰਨੇ ਭਰ ਜਾਂਦੈ।
* * * * *
ਗੁਰਮੁਖੀ ਤੋਂ ਸ਼ਾਹਮੁਖੀ ਲਿਪੀਅੰਤਰਣ:
ਜਸਵਿੰਦਰ ਸਿੰਘ ਕਾਈਨੌਰ – 98888-42244
گرمکھی توں شاہمکھی لپیئنترن
جسوندر سنگھ کائینور
غزل
بزدل آپنے سال تاں پورے کر جاندے۔
بندا تے کردار مرے توں مر جاندے۔
آدت جس نوں مخمل اتے چلن دی،
کنڈیاں دا اہ ناں سن کے ہی ڈر جاندے۔
چھڈے بندا مگر وسیئت سوچاں دی،
اکل وہونا چھڈّ کے پچھے گھر جاندے۔
ہمت رکھدے بندا ہی سر چکن دی،
جھڈوآں دا تے نیویں پا وی سر جاندے۔
اوس ربّ نوں ربّ ہی مننا بندا نہیں،
ہر واری جو بھریاں نوں ہی بھر جاندے۔
میں کنج منا رہمت اس نوں مولا دی،
جیکر بدل ساغر ‘تے ہی ورھ جاندے۔
ہو نا سکدا ویری رہبر چانن دا،
رہبر اہ جو نھیر ‘چ دیوا دھر جاندے۔
گلّ لکھاں میں “پارس” ورگی ہووے جو،
ورکے تاں “پرتاپ”وی کنے بھر جاندے۔
ਮੂਲ ਲੇਖਕ ਦਾ ਸੰਪਰਕ
ਪ੍ਰਤਾਪ “ਪਾਰਸ” ਗੁਰਦਾਸਪੁਰੀ, 787/10 ਪ੍ਰੇਮ ਨਗਰ,
ਹਰਦੋਛੰਨੀ ਰੋਡ ਗੁਰਦਾਸਪੁਰ : ਫੋਨ 99888 11681

Leave a Reply

Your email address will not be published. Required fields are marked *