ਜਸਮੇਰ ਮੀਆਂਪੁਰੀ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਕੁਲਵਿੰਦਰ ਸੰਗਤਪੁਰੀ ਦਾ ਗੀਤ
ਚੰਡੀਗੜ 26 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਨਾਮਵਰ ਲੇਖਕ ਕੁਲਵਿੰਦਰ ਸੰਗਤਪੁਰੀ ਨੇ ਦੱਸਿਆ ਕਿ ਬੇਸ਼ੱਕ ਮੈਂ ਕਾਫ਼ੀ ਸਮੇਂ ਤੋਂ ਗੀਤ ਲਿਖਦਾ ਆ ਰਿਹਾ ਹਾਂ ਪਰ ਮੇਰਾ ਪਲੇਠਾ ਗੀਤ ‘ਖੜ੍ਹਕੇ ਗੱਲ ਸੁਣਜਾ’ ਜਲਦੀ ਹੀ ਅੰਤਰਰਾਸ਼ਟਰੀ ਪੱਧਰ ਤੇ ਰਿਲੀਜ਼ ਹੋਵੇਗਾ। ਗੀਤਕਾਰ ਨੇ ਦੱਸਿਆ ਕਿ ਇਸ ਗੀਤ ਵਿੱਚ ਮੁੱਛ ਫੁੱਟ ਗੱਭਰੂ ਵਲੋਂ ਆਪਣੇ ਮਿਹਨਤੀ ਤੇ ਅਦਬੀ ਪਰਿਵਾਰ ਦੀ ਕਹਾਣੀ ਨੂੰ ਦਿਲ ਲੁਭਾਉ ਤਰੀਕੇ ਨਾਲ ਬਿਆਨਦਾ ਹੈ ਤੇ ਇਸ ਗੀਤ ਨੂੰ ਲੋਕ ਗਾਇਕ ਜਸਮੇਰ ਮੀਆਂਪੁਰੀ ਨੇ ਮਿੱਠੀ ਤੇ ਦਿਲ ਟੁੰਬਵੀਂ ਆਵਾਜ਼ ਵਿੱਚ ਗਾਇਆ ਹੈ। ਗੀਤ ਦਾ ਸੰਗੀਤ ਡੀਜੇ ਡਸਟਰ ਦਾ ਹੈ। ਗੀਤ ਦਾ ਵੀਡੀਓ ਸ਼ਾਨ ਫ਼ਿਲਮਜ਼ ਨੇ ਬਣਾਇਆ ਹੈ ਤੇ ਡੀ ਓ ਪੀ ਸ਼ਾਨ ਅਕਬਰਪੁਰੀ ਨੇ ਕੀਤੀ ਹੈ। ਸੱਲ੍ਹ ਸਟੂਡੀਓਜ਼ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਜਾਵੇਗਾ।
ਇਸ ਗੀਤ ਵਿੱਚ ਅਰਸ਼ਪ੍ਰੀਤ, ਅਨਮੋਲ, ਮਨੀਸ਼ਾ, ਬਲਕਾਰ ਭੰਗੂ, ਜਗਜੀਤ ਸਿੰਘ ਕਾਦੀ ਮਾਜਰਾ, ਸਤਵਿੰਦਰ ਸਿੰਘ ਸਲੇਮਪੁਰ, ਨਰਿੰਦਰ ਸਿੰਘ ਨਿੰਦਾ, ਹਰਵਿੰਦਰ ਸਿੰਘ ਭਿੰਦਾ ਨੇ ਖ਼ੂਬਸੂਰਤ ਅਦਾਕਾਰੀ ਕੀਤੀ ਹੈ ਤੇ ਗੈਸਟ ਰੋਲ ਅਭੀ ਮੀਆਂਪੁਰੀ ਨੇ ਅਦਾ ਕੀਤਾ ਹੈ। ਇਹ ਗੀਤ ਅਜੋਕੇ ਸਮੇਂ ਦੀ ਗੀਤਕਾਰੀ ਅਤੇ ਗਾਇਕੀ ਤੋਂ ਕਾਫ਼ੀ ਹਟਕੇ ਹੈ। ਇਹ ਗੀਤ 1 ਅਗਸਤ ਨੂੰ ਰਿਲੀਜ਼ ਹੋਵੇਗਾ ਤੇ ਸਾਡੀ ਸਮੁੱਚੀ ਟੀਮ ਨੂੰ ਪੂਰੀ ਆਸ ਹੈ ਕਿ ਇਹ ਗੀਤ ਸਰੋਤਿਆਂ ਦੀ ਕਸਵੱਟੀ ਤੇ ਖ਼ਰਾ ਉਤਰੇਗਾ ਤੇ ਵੱਖਰਾ ਮਾਹੌਲ ਸਿਰਜੇਗਾ। ਇਸ ਪੇਸ਼ਕਸ ਵਿਚ ਮੇਜਰ ਸਿੰਘ ਸੰਗਤ ਪੂਰਾ, ਜਗਤਾਰ ਸਿੰਘ ਨੰਬਰਦਾਰ, ਰਾਜੂ ਮਾਣਕ ਪੁਰ ਸ਼ਰੀਫ਼ ਦਾ ਵਿਸ਼ੇਸ਼ ਸਹਿਯੋਗ ਹੈ।

