ਪੰਜਾਬੀ ਦੇ ਬਹੁ-ਚਰਚਿਤ ਨਾਵਲਕਾਰ, ਚਿੰਤਕ ਤੇ ਕਵੀ ਮਨਮੋਹਨ ਦੇ ਪੰਜਾਬੀ ਤੋਂ ਹਿੰਦੀ ਵਿੱਚ ਅਨੁਵਾਦਿਤ ਨਾਵਲ ”ਸਹਿਜ ਗੁਫਾ ਮਹਿ” ‘ਤੇ ਵਿਚਾਰ ਅੱਜ ਚਰਚਾ 29 ਜੁਲਾਈ, 2024 ਨੂੰ
ਟੀ.ਐਸ. ਸੈਂਟਰਲ ਸਟੇਟ ਲਾਇਬਰੇਰੀ, ਸੈਕਟਰ 17, ਚੰਡੀਗੜ੍ਹ ਵਿਖੇ 29 ਜੁਲਾਈ, 2024 ਨੂੰ ਸਵੇਰੇ 10.00 ਵਜੇ ਹੋਵੇਗਾ ਇਹ ਸਮਾਗਮ
ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਚੰਦਰ ਤ੍ਰਿਖਾ ਅਤੇ ਵਿਸ਼ੇਸ਼ ਮਹਿਮਾਨ ਹੋਣਗੇ ਜੰਗ ਬਹਾਦਰ ਗੋਇਲ, ਜਦਕਿ ਪ੍ਰਧਾਨਗੀ ਕਰਨਗੇ ਮਾਧਵ ਕੌਸ਼ਿਕ
ਇਸ ਨਾਵਲ ‘ਤੇ ਵਿਚਾਰ ਚਰਚਾ ਵਿੱਚ ਭਾਗ ਲੈਣਗੇ ਈਸ਼ਵਰ ਦਿਆਲ ਗੌੜ, ਰਾਜੇਸ਼ ਸ਼ਰਮਾ, ਪੰਕਜ ਸ੍ਰੀਵਾਸਤਵਾ, ਯੋਗਰਾਜ ਅਤੇ ਲਲਨ ਸਿੰਘ ਜਦਕਿ ਕਨਵੀਨਰ ਹੋਣਗੇ ਪ੍ਰਵੀਨ ਕੁਮਾਰ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 27 ਜੁਲਾਈ:
ਪੰਜਾਬੀ ਦੇ ਬਹੁ-ਚਰਚਿਤ ਨਾਵਲਕਾਰ, ਚਿੰਤਕ ਤੇ ਕਵੀ ਮਨਮੋਹਨ ਦੇ ਪੰਜਾਬੀ ਤੋਂ ਹਿੰਦੀ ਵਿੱਚ ਅਨੁਵਾਦਿਤ ਨਾਵਲ ”ਸਹਿਜ ਗੁਫਾ ਮਹਿ” ‘ਤੇ ਵਿਚਾਰ ਚਰਚਾ 29 ਜੁਲਾਈ, 2024 ਨੂੰ ਟੀ.ਐਸ. ਸੈਂਟਰਲ ਸਟੇਟ ਲਾਇਬਰੇਰੀ, ਸੈਕਟਰ 17, ਚੰਡੀਗੜ੍ਹ ਵਿਖੇ 29 ਜੁਲਾਈ, 2024 ਨੂੰ ਸਵੇਰੇ 10.00 ਵਜੇ ਕਰਵਾਈ ਜਾ ਰਹੀ ਹੈ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਚੰਦਰ ਤ੍ਰਿਖਾ ਅਤੇ ਵਿਸ਼ੇਸ਼ ਮਹਿਮਾਨ ਹੋਣਗੇ ਜੰਗ ਬਹਾਦਰ ਗੋਇਲ ਸ਼ਾਮਿਲ ਹੋਣਗੇ, ਜਦਕਿ ਸਮਾਗਮ ਦੀ ਪ੍ਰਧਾਨਗੀ ਮਾਧਵ ਕੌਸ਼ਿਕ ਕਰਨਗੇ।
”ਸਹਿਜ ਗੁਫਾ ਮਹਿ” ‘ਤੇ ਵਿਚਾਰ ਚਰਚਾ ਵਿੱਚ ਉੱਘੇ ਚਿੰਤਕ ਤੇ ਆਲੋਚਕ ਈਸ਼ਵਰ ਦਿਆਲ ਗੌੜ, ਰਾਜੇਸ਼ ਸ਼ਰਮਾ, ਪੰਕਜ ਸ੍ਰੀਵਾਸਤਵਾ, ਯੋਗਰਾਜ ਅਤੇ ਲਲਨ ਸਿੰਘ, ਜਦਕਿ ਪ੍ਰਵੀਨ ਕੁਮਾਰ ਕਨਵੀਨਰ ਹੋਣਗੇ।