ਅੰਤਿਮ ਅਰਦਾਸ ਮੌਕੇ ਚੇਅਰਮੈਨ ਲਾਭ ਸਿੰਘ ਮਾਜਰੀ ਨੂੰ ਦਿੱਤੀ ਸਰਧਾਂਜ਼ਲੀ
ਚੰਡੀਗੜ੍ਹ 28 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬਲਾਕ ਸੰਮਤੀ ਮਾਜਰੀ ਦੇ ਮੌਜੂਦਾ ਚੇਅਰਮੈਨ ਅਤੇ ਮਾਜਰੀ ਦੇ ਵਸਨੀਕ ਲਾਭ ਸਿੰਘ ਮਾਜਰੀ ਜੋ ਪਿਛਲੇ ਦਿਨੀਂ ਸਵਾਰਗਵਾਸ ਹੋ ਗਏ ਸਨ, ਦੀ ਅੱਜ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਨੇ ਸਰਧਾਂਜਲੀ ਦਿੱਤੀ ਹੈ। ਮਾਜਰੀ ਦੇ ਦਯਾ ਨਾਥ ਮੰਦਰ ਮੱਠ ਵਿੱਚ ਹੋਏ ਸਰਧਾਂਜਲੀ ਸਮਾਗਮ ਵਿੱਚ ਭਾਈ ਹਰਜੀਤ ਸਿੰਘ ਹਰਮਨ ਹਾਜ਼ੂਰੀ ਰਾਗੀ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਨੇ ਵੈਗਾਰਮਈ ਕੀਰਤਨ ਕਰਦਿਆ ਸੰਗਤ ਨੂੰ ਜਿਉਂਦੇ ਜੀ ਪੁੰਨ ਦੇ ਕੰਮ ਕਰਨ ਦੀ ਬੇਨਤੀ ਕੀਤੀ ਹੈ। ਉਪਰੰਤ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਚੇਅਰਮੈਨ ਦੇ ਸਾਦੇ ਜੀਵਨ ਤੇ ਇਮਾਨਦਾਰੀ ਬਾਰੇ ਦੱਸਿਆ। ਸਰਪੰਚ ਜਗਦੀਪ ਸਿੰਘ ਰਾਣਾ ਨੇ ਦੱਸਿਆ ਕਿ ਇਲਾਕੇ ਵਿਚ ਵਿਕਾਸ ਕਾਰਜ ਕਰਵਾਉਣ ਵਿਚ ਚੇਅਰਮੈਨ ਲਾਭ ਦਾ ਵੱਡਾ ਯੋਗਦਾਨ ਰਿਹਾ ਹੈ।
ਇਸ ਮੌਕੇ ਰਾਣਾ ਰਣਜੀਤ ਸਿੰਘ ਗਿੱਲ, ਸ਼੍ਰੋਮਣੀ ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ, ਬੀਬੀ ਲਖਵਿੰਦਰ ਕੌਰ ਗਰਚਾ, ਚੌਧਰੀ ਜੈਮਲ ਸਿੰਘ ਮਾਜਰੀ, ਸਾਬਕਾ ਸਰਪੰਚ ਪਵਨ ਕੁਮਾਰ ਮਾਜਰੀ, ਨੰਬਰਦਾਰ ਰਾਜਕੁਮਾਰ ਸਿਆਲਬਾ, ਸਰਪੰਚ ਕੁਲਦੀਪ ਸਿੰਘ, ਸਰਪੰਚ ਮਦਨ ਸਿੰਘ ਮਾਣਕ ਪੁਰ ਸ਼ਰੀਫ਼, ਠੇਕੇਦਾਰ ਸ਼ਤੀਸ਼ ਕੁਮਾਰ ਮਾਜਰੀ, ਸਾਬਕਾ ਸਰਪੰਚ ਰਣਧੀਰ ਸਿੰਘ ਸਿਆਲਬਾ, ਹੰਸ ਰਾਜ ਬੂਥਗੜ੍ਹ, ਪੰਡਤ ਨਰੇਸ਼ ਕੁਮਾਰ, ਵਿਜੇ ਟਿੰਕੂ ਸ਼ਰਮਾਂ, ਰਣਜੀਤ ਸਿੰਘ ਖੱਦਰੀ, ਜਗਤਾਰ ਸਿੰਘ ਖਿਜ਼ਰਾਬਾਦ, ਨੰਬਰਦਾਰ ਦਰਸ਼ਨ ਸਿੰਘ ਮਾਜਰੀ, ਰਣਜੀਤ ਸਿੰਘ ਨਗਲੀਆਂ, ਮੁਨੀਸ਼ ਕੁਮਾਰ ਮਾਜਰੀ, ਰਾਣਾ ਸੁਖਚੈਨ ਸਿੰਘ, ਪੰਚ ਮੰਗਲ ਸਿੰਘ, ਮਿਸਤਰੀ ਜਗਦੀਸ਼ ਮਾਜਰੀ, ਰਮਨ ਵਾਲੀਆ ਖਿਜ਼ਰਾਬਾਦ, ਰਾਣਾ ਛਣਕਾਰ ਸਿੰਘ, ਪਿੰਕਾ ਸ਼ਾਬਰੀ, ਸੈਕਟਰੀ ਓੰਕਾਰ ਸਿੰਘ ਮਾਜਰੀ ਸਮੇਤ ਬੀਡੀਪੀਓ ਦਫ਼ਤਰ ਮਾਜਰੀ ਦੇ ਸਟਾਫ਼ ਸਮੇਤ ਇਲਾਕੇ ਦੇ ਧਾਰਮਿਕ, ਸਿਆਸੀ, ਸਮਾਜ ਸੇਵੀਆਂ, ਪੁਲਿਸ ਵਿਭਾਗ ਦੇ ਅਫ਼ਸਰ ਤੇ ਮੁਲਾਜਮ ਹਾਜ਼ਰ ਸਨ। ਅਖੀਰ ਵਿਚ ਚੇਅਰਮੈਨ ਦੇ ਸਪੁੱਤਰ ਗੁਰਮੀਤ ਸਿੰਘ ਤੇ ਨੂੰਹ ਸਬ ਇੰਸਪੈਕਟਰ ਜਸਵੀਰ ਕੌਰ ਨੇ ਆਏ ਸਭਨਾਂ ਦਾ ਧੰਨਵਾਦ ਕੀਤਾ ਹੈ।