ਸਾਹਿਤਕ ਸਮਾਗਮ ਵਿਚ ਖੀਰ ਪੂੜਿਆਂ ਦਾ ਲੰਗਰ ਲਾਇਆ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 28 ਜੁਲਾਈ:
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਹਿੰਦੀ ਦੇ ਪ੍ਰਸਿੱਧ ਲੇਖਕ ਪ੍ਰੇਮ ਵਿਜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਉਸਤਾਦ ਗਜ਼ਲ-ਗੋ ਸ਼ਿਰੀ ਰਾਮ ਅਰਸ਼ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਕੱਤਰ ਸ਼ੁਭਾਸ਼ ਭਾਸਕਰ ਅਤੇ ਪਰਵਾਸੀ ਲੇਖਕ ਜਸਪਾਲ ਸਿੰਘ ਦੇਸੂਵੀ ਵਿਸ਼ੇਸ਼ ਮਹਿਮਾਨ ਸਨ। ਸ਼ੁਰੂ ਵਿਚ ਕੇੰਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਦੱਸਿਆ ਕਿ ਅੱਜ ਦਾ ਪ੍ਰੋਗਰਾਮ ਕੇਂਦਰ ਦੇ ਸੁਹਿਰਦ ਮੈਂਬਰ ਸਵ: ਅਮਰਜੀਤ ਸਿੰਘ ਖੁਰਲ ਜੀ ਦੀ ਯਾਦ ਨੂੰ ਸਮਰਪਿਤ ਹੈ। ਉਹਨਾਂ ਨੇ ਖੁਰਲ ਸਾਹਿਬ ਦੀਆਂ ਇਸ ਕੇਂਦਰ ਨਾਲ ਜੁੜੀਆਂ ਪੀਡੀਆਂ ਸਾਂਝਾਂ ਨੂੰ ਯਾਦ ਕੀਤਾ।
ਪੰਜਾਬੀ ਸਭਿਆਚਾਰ ਵਿਚ ਸਾਵਣ ਮਹੀਨੇ ਦੀ ਮਹਤੱਤਾ ਬਾਰੇ ਵੀ ਗੱਲ ਕੀਤੀ। ਸਭ ਨੂੰ ਜੀ ਆਇਆਂ ਆਖਿਆ ਗਿਆ। ਕਵੀ-ਦਰਬਾਰ ਦੀ ਸ਼ੁਰੂਆਤ ਸ੍ਰੀਮਤੀ ਨੀਲਮ ਰਾਣਾ ਦੀ ਸਾਵਣ ਬਾਰੇ ਕਵਿਤਾ ਨਾਲ ਹੋਈ। ਤਰਸੇਮ ਰਾਜ, ਮਲਕੀਤ ਨਾਗਰਾ, ਲਾਭ ਸਿੰਘ ਲਹਿਲੀ, ਸੁਰਜੀਤ ਕੌਰ ਬੈਂਸ, ਪਿਆਰਾ ਸਿੰਘ ਰਾਹੀ, ਦਰਸ਼ਨ ਤਿਊਣਾ, ਮੰਦਰ ਸਿੰਘ ਗਿੱਲ, ਰਤਨ ਬਾਬਕਵਾਲਾ, ਬਾਬੂ ਰਾਮ ਦੀਵਾਨਾ, ਸੁਰਿੰਦਰ ਕੁਮਾਰ ਨੇ ਸਾਵਣ ਬਾਰੇ ਗੀਤ ਪੇਸ਼ ਕੀਤੇ। ਰਾਜਵਿੰਦਰ ਸਿੰਘ ਗੱਡੂ, ਦਰਸ਼ਨ ਸਿੱਧੂ, ਪਾਲ ਅਜਨਬੀ, ਪਰਲਾਦ ਸਿੰਘ, ਚਰਨਜੀਤ ਬਾਠ, ਡਾ: ਅਵਤਾਰ ਸਿੰਘ ਪਤੰਗ, ਬਲਜੀਤ ਸਿੰਘ, ਹਰਜਿੰਦਰ ਕੌਰ, ਮਹੇਸ਼ ਅਤੇ ਤਿਲਕ ਰਾਜ, ਸੁਰਿੰਦਰ ਪਾਲ (ਹਿੰਦੀ ਵਿਚ) ਨੇ ਸਾਵਣ ਬਾਰੇ ਕਵਿਤਾਵਾਂ ਪੇਸ਼ ਕੀਤੀਆਂ।
ਸੁਰਜੀਤ ਸਿੰਘ ਧੀਰ, ਜਗਤਾਰ ਜੋਗ, ਸ਼ਰਨਜੀਤ ਸਿੰਘ ਨਈਅਰ, ਰਮਨਦੀਪ ਕੌਰ ਨੇ ਸ਼ਿਵ ਕੁਮਾਰ ਬਟਾਲਵੀ ਨੂੰ ਗੀਤਾਂ ਗਜ਼ਲਾਂ ਰਾਹੀਂ ਭਾਵ ਭਿੰਨੀ ਸ਼ਰਧਾਂਜਲੀ ਭੇਂਟ ਕੀਤੀ। ਰਵਿੰਦਰ ਚੱਠਾ, ਹਰਮਿੰਦਰ ਕਾਲੜਾ, ਸੁਰਿੰਦਰ ਗਿੱਲ, ਗੁਰਦਾਸ ਸਿੰਘ ਦਾਸ, ਹੈਪੀ ਸੇਖੋਂ, ਸ਼ਾਇਰ ਭੱਟੀ, ਸਿਮਰਜੀਤ ਗਰੇਵਾਲ ਅਤੇ ਦਵਿੰਦਰ ਕੌਰ ਢਿੱਲੋਂ, ਹਰਜੀਤ ਸਿੰਘ, ਪਰਤਾਪ ਪਾਰਸ ਗੁਰਦਾਸਪੁਰੀ ਨੇ ਸਮਾਜਿਕ ਗੀਤ ਅਤੇ ਕਵਿਤਾਵਾਂ ਸੁਣਾਈਆਂ। ਜਸਪਾਲ ਸਿੰਘ ਦੇਸੂਵੀ ਨੇ ਕਿਹਾ ਕਿ ਕਲਮ ਨੂੰ ਇਮਾਨਦਾਰੀ ਨਾਲ ਚਲਾਉਣਾ ਚਾਹੀਦਾ ਹੈ। ਸੁਭਾਸ਼ ਭਾਸਕਰ ਨੇ ਕਿਹਾ ਕਿ ਲੇਖਕ ਹੀ ਸਮਾਜ ਨੂੰ ਚੰਗੀ ਸੇਧ ਦੇ ਸਕਦਾ ਹੈ। ਪ੍ਰੇਮ ਵਿੱਜ ਨੇ ਕਿਹਾ ਕਿ ਕਲਮ ਦੀ ਤਾਕਤ ਸਮਾਜ ਵਿਚ ਵੱਡੀ ਤਬਦੀਲੀ ਲਿਆਉਣ ਦੀ ਸਮਰੱਥਾ ਰਖਦੀ ਹੈ। ਉਹਨਾਂ ਨੇ ਕਵਿਤਾ ਵੀ ਸੁਣਾਈ।
ਗਜ਼ਲਗੋ ਸਿਰੀ ਰਾਮ ਅਰਸ਼ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੇਖਕਾਂ ਨੂੰ ਸਮਾਜ ਬਾਰੇ ਜ਼ਿਆਦਾ ਲਿਖਣਾ ਚਾਹੀਦਾ ਹੈ। ਅਖੀਰ ਵਿਚ ਗੁਰਪ੍ਰੀਤ ਸਿੰਘ ਖੁਰਲ ਨੇ ਸਭ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦਵਿੰਦਰ ਕੌਰ ਢਿਲੋਂ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ।
ਇਸ ਮੌਕੇ ਖੀਰ ਪੂੜਿਆਂ ਦਾ ਲੰਗਰ ਵਰਤਾਇਆ ਗਿਆ। ਐੱਸ.ਐੱਸ. ਲਾਲੀ, ਹਰਬੰਸ ਸਿੰਘ ਸੋਢੀ, ਅਜਾਇਬ ਔਜਲਾ, ਆਰ.ਐੱਸ.ਮਲਹੋਤਰਾ, ਨਰਿੰਜਨ ਸਿੰਘ, ਪਰਮਿੰਦਰਜੀਤ ਸਿੰਘ ਬਾਜਵਾ, ਤਲਵਿੰਦਰ ਸਿੰਘ, ਰਜਿੰਦਰ ਰੇਨੂ, ਪਰਮਜੀਤ ਪਰਮ, ਦਵਿੰਦਰ ਬਾਠ, ਕੁਲਜੀਤ ਕੌਰ, ਕਿਰਨ ਬੇਦੀ, ਹਰਪ੍ਰੀਤ ਸਿੰਘ, ਸਿਮਰਨਜੀਤ ਕੌਰ, ਕਮਲਾ, ਐਨ.ਕੇ.ਨਈਅਰ ਅਤੇ ਤਰਨਜੀਤ ਸਿੰਘ ਹਾਜ਼ਰ ਸਨ।
ਦਵਿੰਦਰ ਕੌਰ ਢਿਲੋਂ, ਜਨਰਲ ਸਕੱਤਰ-ਫੋਨ: 98765 79761