ਪੰਜਾਬ ਮੰਡੀ ਬੋਰਡ ਦੇ ਮੁੱਖ ਇੰਜੀਨੀਅਰ ਆਰ.ਐਸ. ਗਿੱਲ (ਰਿਟਾ.) ਨੂੰ ਸਦਮਾ, ਪਤਨੀ ਸੁਖਵਿੰਦਰ ਕੌਰ ਗਿੱਲ ਦਾ ਦੇਹਾਂਤ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 29 ਜੁਲਾਈ:
ਪੰਜਾਬ ਮੰਡੀ ਬੋਰਡ ਦੇ ਚੀਫ ਇੰਜੀਨੀਅਰ ਆਰ.ਐਸ. ਗਿੱਲ (ਰਿਟਾ.) ਨੂੰ ਉਸ ਵੇਲ਼ੇ ਡੂੰਘਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਸੁਖਵਿੰਦਰ ਕੌਰ ਗਿੱਲ ਦਾ ਅਚਾਨਕ ਦੇਹਾਂਤ ਹੋ ਗਿਆ। ਉਹ 62 ਸਾਲਾਂ ਦੇ ਸਨ। ਸਾਊ ਅਤੇ ਨਿੱਘੇ ਸੁਭਾਅ ਦੇ ਮਾਲਕ ਸ੍ਰੀਮਤੀ ਗਿੱਲ ਆਪਣੇ ਪਿੱਛੇ, ਪਤੀ ਆਰ.ਐਸ. ਗਿੱਲ ਤੋਂ ਇਲਾਵਾ ਦੋ ਪੁੱਤਰਾਂ ਨੂੰ ਇਕੱਲੇ ਛੱਡ ਗਏ ਹਨ।
ਉਨ੍ਹਾਂ ਦੀ ਅਚਾਨਕ ਹੋਈ ਮੌਤ ‘ਤੇ ਪੰਜਾਬ ਮੰਡੀ ਬੋਰਡ ਪੈਨਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਕੈਪਟਨ ਅਮਰਜੀਤ ਸਿੰਘ ਸਿਵੀਆ, ਜਨਰਲ ਸਕੱਤਰ ਗੁਰਨਾਮ ਸਿੰਘ ਸੈਣੀ, ਗੋਪਾਲ ਕ੍ਰਿਸ਼ਨ, ਦਲੀਪ ਸਿੰਘ ਸਿੱਧੂ, ਮਲਕੀਤ ਸਿੰਘ, ਕਪੂਰ ਸਿੰਘ, ਸਵਰਨ ਸਿੰਘ, ਹੁਕਮ ਚੰਦ ਕਟੋਚ, ਤਰਸੇਮ ਗਰਗ, ਪਰਵਿੰਦਰ ਸਿੰਘ, ਪਰਾਸ਼ਰ ਜੀ, ਸੁੱਚਾ ਸਿੰਘ, ਦੀਪਕ ਸ਼ਰਮਾ, ਰਾਮ ਸ਼ੰਕਰ ਮਿਸ਼ਰਾ, ਗੁਰਵਿੰਦਰ ਰੰਧਾਵਾ, ਅਜਾਇਬ ਔਜਲਾ, ਬਿਕਰਮ ਬਾਂਸਲ, ਰਮਨ ਮਹਾਜਨ, ਅਮਰਪਾਲ ਸਾਹਨੀ, ਪਰਮਜੀਤ ਸਿੰਘ ਮਨੇਸ, ਅਸ਼ਵਨੀ ਮੋਦਗਿਲ, ਸੁਰਿੰਦਰ ਸ਼ਰਮਾ, ਰੁਪਿੰਦਰ ਗਿੱਲ, ਡੀ.ਐਸ. ਗਿੱਲ, ਕਰਨੈਲ ਸਿੰਘ, ਬਲਵੰਤ ਸਿੰਘ, ਰਜੇਸ਼ ਅਨੇਜਾ ਤੋਂ ਇਲਾਵਾ ਸ਼੍ਰੀਮਤੀ ਜਸਬੀਰ ਕੌਰ, ਪੁਰਿੰਦਰ ਕੌਰ, ਕੇ.ਜੇ. ਕੌਰ, ਹਰਪ੍ਰੀਤ ਕੌਰ, ਸ਼ਬਨਮ ਠਾਕੁਰ, ਜਸਵੀਰ ਕੌਰ, ਊਸ਼ਾ ਸ਼ਰਮਾ, ਦਰਸ਼ਨਾ ਦੇਵੀ ਕਪਿਲਾ, ਕੁਲਵਿੰਦਰ ਕੌਰ, ਪਰਵਿੰਦਰ ਕੌਰ, ਪ੍ਰਵੇਸ਼ ਕੌਰ, ਕਮਲੇਸ਼ ਕੁਮਾਰੀ, ਗੁਰਪ੍ਰੀਤ ਕੌਰ, ਬਰਿੰਦਰ ਕੌਰ, ਦੇਵਿੰਦਰ ਜੀਤ, ਨੀਲਮ ਬੁੱਧੀਰਾਜਾ, ਹਰਮੇਸ਼ ਕੌਰ, ਅਵਤਾਰ ਸਿੰਘ, ਦੇਸ ਰਾਜ, ਆਰ.ਪੀ. ਭੱਟੀ, ਸੁਭਾਸ਼ ਮਹਾਜਨ, ਕਸ਼ਮੀਰ ਸਿੰਘ ਨਾਗੀ, ਭਾਗ ਸਿੰਘ, ਦੇਵਿੰਦਰ ਰੰਧਾਵਾ, ਰਾਜਬੀਰ ਵੜੈਚ, ਰਮੇਸ਼ ਕੁਮਾਰ, ਗੋਪਾਲ ਕ੍ਰਿਸ਼ਨ, ਬਲਦੇਵ ਰਾਜ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ, ਵਿਸ਼ਵਾਨਾਥ ਟੰਡਨ, ਸੁਰਿੰਦਰ ਬਾਦਲਵੀ, ਐਸ.ਸੀ.ਮਿੱਤਲ, ਬੀ.ਐਸ. ਪੁਰੀ, ਨਰਿੰਦਰ ਨੀਟਾ, ਹਰਪ੍ਰੀਤ ਸਿੰਘ ਬਰਾੜ, ਹਰਪ੍ਰੀਤ ਸਿੰਘ ਸਿੱਧੂ, ਗੁਰਬਖਸ਼ ਸਿੰਘ ਸੇਖੋਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਗਿੱਲ ਪਰਿਵਾਰ ਨਾਲ਼ ਦੁੱਖ ਸਾਂਝਾ ਕੀਤਾ।
ਆਪਣੀ ਸ਼ਰਧਾਂਜਲੀ ਵਿੱਚ ਇੰਦਰਜੀਤ ਪਰੇਮੀ ਨੇ ਕਿਹਾ ਕਿ ਜਦੋਂ ਜ਼ਿੰਦਗੀ ਦੀ ਰਵਾਨਗੀ ਵਿੱਚੋਂ ਹਵਾਵਾਂ ਰੰਗ ਚੂਸ ਲੈਣ ਤਾਂ ਪਰਵਾਜ਼ ਸਕੂਨ ਨਹੀਂ ਦਿੰਦੀ। ਵਹਿੰਦੇ ਵਹਿਣ ਦੇ ਹੁਲਾਰੇ, ਕਿਨਾਰੇ ਖੜ੍ਹੇ ਰੱਬੀ ਵਣਜਾਰੇ ਖੋਹ ਲੈਣ ਤਾਂ ਸਾਥੀ ਦਾ ਵਿਛੋੜਾ ਅਸਹਿ ਅਤੇ ਅਕਹਿ ਹੋ ਜਾਂਦਾ ਹੈ, ਜਿਵੇਂ:
”ਵੋ ਵਿਛੜਾ ਕੁਛ ਇਸ ਅਦਾ ਸੇ, ਕਿ ਰੁੱਤ ਹੀ ਬਦਲ ਗਈ/ ਏਕ ਸ਼ਖ਼ਸ ਸਾਰੇ ਸ਼ਹਿਰ ਕੋ ਵੀਰਾਨ ਕਰ ਗਿਆ।”
ਅਦਾਰਾ ਸੁਰ ਸਾਂਝ ਡਾਟ ਕਾਮ ਵੱਲੋਂ ਵੀ ਇੰਜੀਨੀਅਰ ਰਵਿੰਦਰ ਸਿੰਘ ਗਿੱਲ ਦੇ ਪਰਿਵਾਰ ਅਤੇ ਸਨੇਹੀਆਂ ਨਾਲ਼ ਡੂੰਘੇ ਦੁੱਖ ਦਾ ਇਜ਼ਹਾਰ ਕਰਦਾ ਹੈ।