www.sursaanjh.com > ਚੰਡੀਗੜ੍ਹ/ਹਰਿਆਣਾ > ਖੇਡ ਖੇਡ ਵਿੱਚ ਬਣਾਓ ਕੈਰੀਅਰ/ਗੁਰਸ਼ਰਨ ਸਿੰਘ

ਖੇਡ ਖੇਡ ਵਿੱਚ ਬਣਾਓ ਕੈਰੀਅਰ/ਗੁਰਸ਼ਰਨ ਸਿੰਘ

ਖੇਡ ਖੇਡ ਵਿੱਚ ਬਣਾਓ ਕੈਰੀਅਰ/ਗੁਰਸ਼ਰਨ ਸਿੰਘ
ਤਰਨਤਾਰਨ (ਸੁਰ ਸਾਂਝ ਡਾਟ ਕਾਮ ਬਿਊਰੋ-ਸ਼ਾਇਰ ਭੱਟੀ), 1 ਅਗਸਤ:
ਸਰੀਰਕ ਸਿੱਖਿਆ ਇੱਕ ਅਜਿਹਾ ਵਿਸ਼ਾ ਹੈ ਜੋ ਵਿਦਿਆਰਥੀ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਉਂਦਾ ਹੈ, ਕਿਉਂਕਿ ਇੱਕ ਤੰਦਰੁਸਤ ਸਰੀਰ ਵਿੱਚ ਹੀ ਇੱਕ ਤੰਦਰੁਸਤ ਮਨ ਰਹਿ ਸਕਦਾ ਹੈ। ਸਰੀਰਕ ਸਿੱਖਿਆ ਵਿੱਚ ਕੈਰੀਅਰ ਦੇ ਅਨੇਕਾਂ ਵਿਕਲਪ ਹਨ ਜੋ ਵਿਅਕਤੀ ਦੀ ਰੁਚੀ ਅਤੇ ਕਾਬਲੀਅਤ ਦੇ ਅਧਾਰ ‘ਤੇ ਚੁਣੇ ਜਾ ਸਕਦੇ ਹਨ। ਗੁਰਸ਼ਰਨ ਸਿੰਘ ਨੇ ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਇਹਨਾਂ ਵਿਕਲਪਾਂ ਵਿੱਚੋਂ ਕੁਝ ਵਿਕਲਪਾਂ ਹੇਠ ਅਨੁਸਾਰ ਖੁਲਾਸਾ ਕੀਤਾ:-
1.   ਸਰੀਰਕ ਸਿੱਖਿਆ ਅਧਿਆਪਕ: ਸਰੀਰਕ ਸਿੱਖਿਆ ਵਿਸ਼ੇ ਨੂੰ ਕਿੱਤੇ ਵਜੋਂ ਅਪਣਾ ਕੇ ਵਿਦਿਆਰਥੀ ਸਕੂਲਾਂ ਅਤੇ ਕਾਲਜਾਂ ਵਿੱਚ ਸਰੀਰਕ ਸਿੱਖਿਆ ਪੜ੍ਹਾਉਣ ਦਾ ਕੰਮ ਕਰ ਸਕਦੇ ਹਨ।
2.   ਫਿਟਨੈੱਸ ਟ੍ਰੇਨਰ ਜਾਂ ਪਰਸਨਲ ਟ੍ਰੇਨਰ: ਫਿਟਨਸ ਟਰੇਨਰ ਵੱਖ-ਵੱਖ ਜਿਮ ਜਾਂ ਫਿਟਨੈੱਸ ਸੈਂਟਰਾਂ ਵਿੱਚ ਕਸਟਮਰਾਂ ਨੂੰ ਸਹੀ ਐਕਸਰਸਾਈਜ਼ ਅਤੇ ਡਾਈਟ ਸਥਾਪਿਤ ਕਰਨ ਵਿੱਚ ਮਦਦ ਕਰਦੇ ਹਨ। ਇਸ ਖੇਤਰ ਵਿੱਚ ਵੀ ਵਿਦਿਆਰਥੀ ਆਪਣਾ ਕੈਰੀਅਰ ਬਣਾ ਸਕਦੇ ਹਨ।
3.   ਸਪੋਰਟਸ ਕੋਚ: ਖੇਡਾਂ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਖਿਡਾਰੀਆਂ ਨੂੰ ਟ੍ਰੇਨ ਕਰ ਸਕਦੇ ਹਨ ਅਤੇ ਉਨ੍ਹਾਂ ਦੀ ਪ੍ਰਦਰਸ਼ਨ ਸੁਧਾਰ ਵਿੱਚ ਮਦਦ ਕਰ ਸਕਦੇ ਹਨ।
4.   ਫਿਜ਼ਿਓਥੈਰਾਪਿਸਟ:  ਫਿਜਿਓਥਰੈਪੀ ਵੈਸੇ ਤਾਂ ਮੈਡੀਕਲ ਲਾਈਨ ਦਾ ਇੱਕ ਹਿੱਸਾ ਹੈ, ਲੇਕਿਨ ਸਰੀਰਕ ਸਿੱਖਿਆ ਦਾ ਗਹਿਰਾ ਗਿਆਨ ਰੱਖਦੇ ਹੋਏ ਲੋਕਾਂ ਨੂੰ ਸਰੀਰਕ ਦੁੱਖ-ਤਕਲੀਫਾਂ ਤੋਂ ਛੁਟਕਾਰਾ ਦਿਵਾਉਣ ਲਈ ਮਦਦ ਕਰ ਸਕਦੇ ਹਨ।
5.   ਸਪੋਰਟਸ ਮੈਨੇਜਮੈਂਟ: ਖੇਡਾਂ ਦੇ ਪ੍ਰਬੰਧਨ ਵਿੱਚ ਰੁਚੀ ਰੱਖਣ ਵਾਲੇ ਵਿਅਕਤੀ ਸਪੋਰਟਸ ਟੀਮਾਂ ਅਤੇ ਇਵੈਂਟਸ ਦੀ ਮੈਨੇਜਮੈਂਟ ਕਰ ਸਕਦੇ ਹਨ।
6.   ਨਿਊਟ੍ਰੀਸ਼ਨਿਸਟ: ਇਸ ਕਿੱਤੇ ਵਿੱਚ ਅੱਜ ਕੱਲ੍ਹ ਰੁਝੇਵਾਂ ਬਹੁਤ ਵੱਧ ਗਿਆ ਹੈ। ਸਰੀਰਕ ਸਿੱਖਿਆ ਪ੍ਰਾਪਤ ਕਰ ਚੁੱਕੇ ਵਿਦਿਆਰਥੀ ਫਿਟਨੈੱਸ ਅਤੇ ਡਾਈਟ ਨੂੰ ਸਮਝਦੇ ਹੋਏ ਖਿਡਾਰੀਆਂ ਅਤੇ ਆਮ ਲੋਕਾਂ ਲਈ ਪੌਸ਼ਟਿਕ ਸਲਾਹ ਦੇ ਸਕਦੇ ਹਨ।
7.   ਸਪੋਰਟਸ ਰੀਪੋਰਟਰ ਜਾਂ ਜਰਨਲਿਸਟ: ਜਰਨਲਿਜ਼ਮ ਦੇ ਖੇਤਰ ਵਿੱਚ ਵੀ ਸਰੀਰਕ ਸਿੱਖਿਆ ਪ੍ਰਾਪਤ ਕਰ ਚੁੱਕੇ ਵਿਦਿਆਰਥੀ ਕੰਮ ਕਰ ਸਕਦੇ ਹਨ। ਖੇਡਾਂ ਬਾਰੇ ਲਿਖਣ ਅਤੇ ਰਿਪੋਰਟ ਕਰਨ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਲਈ ਇਹ ਇੱਕ ਵਧੀਆ ਵਿਕਲਪ ਹੈ।
ਇਹ ਕੈਰੀਅਰ ਵਿਕਲਪ ਸਮਾਜ ਵਿੱਚ ਸਰੀਰਕ ਸਿਹਤ ਅਤੇ ਖੇਡਾਂ ਦੀ ਮਹੱਤਤਾ ਵਧਾਉਣ ਵਿੱਚ ਯੋਗਦਾਨ ਪਾਉਂਦੇ ਹਨ ਅਤੇ ਵਿਅਕਤੀਗਤ ਤੌਰ ‘ਤੇ ਸਰੀਰਕ ਸਿਹਤ ਨੂੰ ਭਾਲਣ ਵਿੱਚ ਵੀ ਮਦਦਗਾਰ ਹੁੰਦੇ ਹਨ।
ਗੁਰਸ਼ਰਨ ਸਿੰਘ, ਸ. ਸ. ਸ ਡੇਰਾ ਸਾਹਿਬ (ਤਰਨ ਤਾਰਨ)।

Leave a Reply

Your email address will not be published. Required fields are marked *