www.sursaanjh.com > ਅੰਤਰਰਾਸ਼ਟਰੀ > ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀ ਵਿੱਚ ਫੈਸਲ ਖਾਨ ਦੀ ਗ਼ਜ਼ਲ/ ਜਸਵਿੰਦਰ ਸਿੰਘ ਕਾਈਨੌਰ

ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀ ਵਿੱਚ ਫੈਸਲ ਖਾਨ ਦੀ ਗ਼ਜ਼ਲ/ ਜਸਵਿੰਦਰ ਸਿੰਘ ਕਾਈਨੌਰ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 2 ਅਗਸਤ:
ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀ ਵਿੱਚ ਫੈਸਲ ਖਾਨ ਦੀ ਗ਼ਜ਼ਲ 
ਬਹਿਰ:  ਹਜ਼ਜ ਮੁਸੱਮਨ ਸਾਲਿਮ
ਰੁਕਨ: ਮੁਫਾਈਲੁਨ ਮੁਫਾਈਲੁਨ ਮੁਫਾਈਲੁਨ ਮੁਫਾਈਲੁਨ
ਮੇਰੇ ਮੌਲਾ, ਜਹਾਂ ਅੰਦਰ ਇਹੋ ਇੱਕ ਫਲਸਫ਼ਾ ਹੋਵੇ।
ਹਕੀਕਤ ਵਿੱਚ ਬਰਾਬਰ ਹਰ ਕਿਸੇ ਦਾ ਮਰਤਬਾ ਹੋਵੇ।
ਮੁਹੱਬਤ ਪਿਆਰ ਤਾਂ ਹੈ ਲੀਕ ਪੱਥਰ ‘ਤੇ ਬਣੀ ਹੋਈ,
ਤੇ ਨਫ਼ਰਤ ਜੇ ਕਿਤੇ ਹੋਵੇ, ਮਹਿਜ਼ ਇੱਕ ਬੁਲਬੁਲਾ ਹੋਵੇ।
ਹਰਿੱਕ ਦੀ ਸੋਚ ਹੋਵੇ ਕਿ ਹਰਿੱਕ ਨੂੰ ਆਖੀਏ ਚੰਗਾ,
ਮੈਂ ਚਾਹੁੰਦਾ ਹਾਂ, ਬਸ਼ਰ ਏਨਾ ਤਾਂ ਦਿਲ ਦਾ ਖੁ੍ਲ੍ਹਦਿਲਾ ਹੋਵੇ।
ਭਟਕਦੇ ਵੇਖਦਾ ਹਾਂ ਜਦ ਲੋਕਾਈ ਨੂੰ ਤਾਂ ਇਹ ਸੋਚਾਂ,
ਅਜੋਕੇ ਵਕਤ ਵਿਚ ‘ਨਾਨਕ’ ਜਿਹਾ ਇਕ ਰਹਿਨੁਮਾ ਹੋਵੇ।
ਚਲੋ ਇਹ ਠੀਕ ਹੈ ਅਣਗੌਲ਼ਿਆ ਕੀਤਾ ਤੁਸੀਂ ਮੈਨੂੰ,
ਮਗਰ ਇਹ ਦੇਖਣਾ ਗ਼ਲਤੀ ਇਹੀ ਨਾ ਹਰ ਦਫ਼ਾ ਹੋਵੇ।
ਜੋ ਦੱਸੇ ਰਾਹ ਲੋਕਾਈ ਨੂੰ ਇਹ ਜੀਵਨ ਜੀਣ ਦਾ ‘ਫੈਸਲ’,
ਇਨ੍ਹਾਂ ਬੇਜ਼ਾਰ ਲੋਕਾਂ ਦਾ ਕੋਈ ਤਾਂ ਆਸਰਾ ਹੋਵੇ।
* * * * *
ਗੁਰਮੁਖੀ ਤੋਂ ਸ਼ਾਹਮੁਖੀ ਲਿਪੀਅੰਤਰ: ਜਸਵਿੰਦਰ ਸਿੰਘ ਕਾਈਨੌਰ, (ਚੜ੍ਹਦਾ ਪੰਜਾਬ), ਮੋਬਾਇਲ: 98888-42244
گرمکھی توں شاہمکھی لپیئنترن
جسوندر سنگھ کائینور
میرے مولا، جہاں اندر اہو اکّ فلسفا ہووے۔
ہکیکت وچّ برابر ہر کسے دا مرتبا ہووے۔
مہبت پیار تاں ہے لیک پتھر تے بنی ہوئی،
تے نفرت جے کتے ہووے، مہز اکّ بلبلا ہووے۔
ہرکّ دی سوچ ہووے کِ ہرکّ نوں آکھیئے چنگا،
میں چاہندا ہاں، بشر اینا تاں دل دا کھلدلا ہووے۔
بھٹکدے ویکھدا ہاں جد لوکائی نوں تاں اہ سوچاں،
اجوکے وکت وچ ‘نانک’ جہا اک رہنما ہووے۔
چلو اہ ٹھیک ہے انگولیا کیتا تسیں مینوں،
مگر اہ دیکھنا غلتی اہی نا ہر دفا ہووے۔
جو دسے راہ لوکائی نوں اہ جیون جین دا ‘فیسل’،
انھاں بیجار لوکاں دا کوئی تاں آسرا ہووے۔
بہر: ہزج مسمن سالم
رکن: مپھائیلن مپھائیلن مپھائیلن مپھائیلن
* * * * *
ਮੂਲ ਲੇਖਕ ਦਾ ਸੰਪਰਕ: ਫੈਸਲ ਖਾਨ, ਪਿੰਡ ਢੇਰ (ਅਨੰਦਪੁਰ ਸਾਹਿਬ), ਜ਼ਿਲ੍ਹਾ ਰੋਪੜ (ਚੜ੍ਹਦਾ ਪੰਜਾਬ), ਮੋਬਾਇਲ: 99149-65937

Leave a Reply

Your email address will not be published. Required fields are marked *