ਗਾਇਕ ਸ਼ੀਰਾ ਜਸਵੀਰ ਦੇ ਨਵੇਂ ਗੀਤ “ਇੱਕ ਬੰਦਾ” ਨੇ ਮਚਾਈ ਧਮਾਲ
ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 21 ਅਗਸਤ:
ਗਾਇਕ ਸ਼ੀਰਾ ਜਸਵੀਰ ਦੇ ਨਵੇਂ ਗੀਤ “ਇੱਕ ਬੰਦਾ” ਨੇ ਹਰ ਪਾਸੇ ਧਮਾਲ ਮਚਾਈ ਹੋਈ ਹੈ। ਇਸ ਗੀਤ ਨੇ ਸ਼ੀਰਾ ਜਸਵੀਰ ਨੂੰ ਫਿਰ ਸਭ ਦਾ ਹਰਮਨ ਪਿਆਰਾ ਗਾਇਕ ਬਣਾਇਆ ਹੈ। 14 ਅਗਸਤ ਨੂੰ ਰਿਲੀਜ਼ ਹੋਏ ਇਸ ਗੀਤ ਦੇ ਬੋਲ ਪੰਜਾਬੀ ਸਾਹਿਤ ਦੀ ਹਰਮਨ ਪਿਆਰੀ ਲੇਖਿਕਾ ਪਰਜਿੰਦਰ ਕੌਰ ਕਲੇਰ ਨੇ ਲਿਖੇ ਹਨ ਤੇ ਇਸ ਦਾ ਮਿਊਜ਼ਿਕ ਪ੍ਰੀਤ ਹੈਰੀ ਵੱਲੋ ਤਿਆਰ ਕੀਤਾ ਗਿਆ ਹੈ।


ਗੀਤ ਰਾਹੀਂ ਸਾਂਝੇ ਪੰਜਾਬ ਦੀ ਸਾਂਝ ਦਾ ਖੂਬਸੂਰਤ ਚਿਤਰਨ ਕੀਤਾ ਗਿਆ ਹੈ। ਗੀਤ ਦੇ ਬੋਲਾਂ ਮੁਤਾਬਿਕ ਗੀਤ ਦਾ ਵੀਡੀਓ ਅਜੈ ਸਿੰਘ ਵੱਲੋਂ ਬਹੁਤ ਖੂਬਸੂਰਤ ਬਣਾਇਆ ਗਿਆ ਹੈ। ਸ਼ੀਰਾ ਜਸਵੀਰ ਦੀ ਅਵਾਜ਼, ਲਗਨ ਤੇ ਮਿਹਨਤ ਨੇ “ਇੱਕ ਬੰਦਾ” ਗੀਤ ਨੂੰ ਸੱਤਰੰਗੀ ਪੀਂਘ ਵਰਗਾ ਰੰਗੀਨ ਬਣਾ ਦਿੱਤਾ ਹੈ।
ਦਿਨਾਂ ਵਿੱਚ ਹੀ ਇਸ ਗੀਤ ਨੂੰ ਵੇਖਣ ਵਾਲਿਆਂ ਦੀ ਗਿਣਤੀ ਲੱਖਾਂ ਵਿੱਚ ਹੋ ਗਈ ਹੈ ਤੇ ਦਿਨ ਰਾਤ ਇਸ ਦੀ ਲੋਕਪ੍ਰਿਯਤਾ ਵੱਧ ਰਹੀ ਹੈ। ਇਸ ਗੀਤ ਨੂੰ ਹਰ ਵਰਗ ਵੱਲੋਂ ਖੂਬ ਹੁੰਗਾਰਾ ਤੇ ਹੁਲਾਰਾ ਮਿਲ ਰਿਹਾ ਹੈ। ਵੱਖ ਵੱਖ ਪਲੇਟਫਾਰਮ ਤੇ ਲੋਕ ਇਸ ਦੀਆਂ ਰੀਲਾਂ ਬਣਾ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ।
ਚੱਲ ਰਹੇ ਦੌਰ ਵਿੱਚ ਅਜਿਹੇ ਗੀਤ ਦਾ ਲਿਖਿਆ ਜਾਣਾ ਤੇ ਸੋਸਲ ਮੀਡੀਆ ਦੇ ਹਰ ਪਲੇਟਫਾਰਮ ਤੇ ਆਉਣਾ ਬਹੁਤ ਹੀ ਚੰਗੀ ਗੱਲ ਹੈ ਤੇ ਜ਼ਰੂਰੀ ਵੀ ਹੈ।
ਸੁਰ ਸਾਂਝ ਡਾਟ ਕਾਮ ਨਾਲ਼ ਗੱਲ ਕਰਦਿਆਂ ਸ਼ਾਇਰ ਭੱਟੀ ਨੇਕਿਹਾ ਕਿ ਮੇਰੀ ਗੁਜਾਰਿਸ਼ ਹੈ ਕਿ ਇਸ ਨੂੰ ਵੱਧ ਵੱਧ ਸੁਣਿਆਂ ਜਾਵੇ ਅਤੇ ਬਾਕੀਆਂ ਨਾਲ ਵੀ ਸਾਂਝਾ ਕੀਤਾ ਜਾਵੇ। ਉਨ੍ਹਾਂ ਇੱਕ ਬੰਦਾ ਗੀਤ ਦੀ ਸਾਰੀ ਟੀਮ ਨੂੰ ਆਉਣ ਵਾਲੇ ਨਵੇਂ ਪ੍ਰੋਜੈਕਟਾਂ ਲਈ ਵੀ ਢੇਰ ਸ਼ੁਭਕਾਮਨਾਵਾਂ ਦਿੱਤੀਆਂ।
ਸ਼ਾਇਰ ਭੱਟੀ (ਚੰਡੀਗੜ੍ਹ)

