ਕਰਮਜੀਤ ਸਕਰੁੱਲਾਂਪੁਰੀ ਦਾ ਲਿਖਿਆ ਗੀਤ ”ਚਾਨਣ” 25 ਅਗਸਤ ਨੂੰ ਹੋਵੇਗਾ ਰਲੀਜ਼
ਚਰਚਿਤ ਕਹਾਣੀਕਾਰ ਹਨ ਕਰਮਜੀਤ ਸਕਰੁੱਲਾਂਪੁਰੀ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 22 ਅਗਸਤ:
ਕਰਮਜੀਤ ਸਕਰੁੱਲਾਂਪੁਰੀ ਦਾ ਲਿਖਿਆ ਗੀਤ ”ਚਾਨਣ” 25 ਅਗਸਤ, 2024 ਨੂੰ ਹੋਵੇਗਾ ਰਲੀਜ਼ ਹੋਵੇਗਾ। ਇਸ ਗੀਤ ਨੂੰ ਪ੍ਰਿਅੰਕਾ ਰਾਜਪੂਤ, ਪ੍ਰੀਅੰਸ ਰਾਜਪੂਤ, ਸੁੱਖੀ ਅਟਵਾਲ ਅਤੇ ਜਗਦੀਪ ਬਰਾੜ ਦੀ ਗਾਇਕ ਟੀਮ ਵੱਲੋਂ ਸਾਂਝੇ ਤੌਰ ਤੇ ਗਾਇਆ ਗਿਆ ਹੈ। ਇਸ ਗੀਤ ਨੂੰ ਸੰਗੀਤਕ ਧੁਨਾਂ ਵਿੱਚ ਪਰੋਇਆ ਹੈ ਪ੍ਰੀਅੰਸ ਰਾਜਪੂਤ ਨੇ। ਏਸੇ ਤਰ੍ਹਾਂ ਇਸ ਗੀਤ ਦੀ ਵੀਡੀਓ ਗੱਗੀ ਸਿੰਘ ਵੱਲੋਂ ਬਣਾਈ ਗਈ ਹੈ।
COLLAB AUDIO ਵੱਲੋਂ ਰਲੀਜ਼ ਹੋਣ ਜਾ ਰਹੇ ਇਸ ASSEBLY ਗੀਤ ”ਚਾਨਣ” ਦੇ ਗੀਤਕਾਰ ਕਰਮਜੀਤ ਸਕਰੁੱਲਾਂਪੁਰੀ ਵੱਲੋਂ ਸਹਿਯੋਗ ਲਈ ਜਰਨੈਲ ਕਰਾਂਤੀ, ਨਰਿੰਦਰ ਸਿੰਘ ਕਪੂਰ, ਬਲਵੀਰ ਸਿੰਘ ਆਸਟਰੇਲੀਆ, ਗੁਰਦੀਪ ਸਿੰਘ ਮਾਂਗਟ ਅਤੇ ਜਗਤਾਰ ਸਿੰਘ ਮਨੀਲਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਗੀਤਕਾਰੀ ਦੇ ਨਾਲ਼ ਨਾਲ਼ ਕਰਮਜੀਤ ਸਕਰੁੱਲਾਂਪੁਰੀ ਚਰਚਿਤ ਨੌਜਵਾਨ ਕਹਾਣੀਕਾਰ ਹਨ। ਹਾਲ ਹੀ ਵਿੱਚ ਆਇਆ ਉਸ ਦਾ ਕਹਾਣੀ ਸੰਗ੍ਰਹਿ ”ਦੋ ਗਿੱਠ ਜ਼ਮੀਨ” ਠੁੱਕਦਾਰ ਭਾਸ਼ਾ ਅਤੇ ਆਪਣੀ ਨਿਵੇਕਲ਼ੀ ਸ਼ੈਲੀ ਵਜੋਂ ਪੜ੍ਹਿਆ ਜਾ ਰਿਹਾ ਹੈ।