ਪੰਜਾਬੀ ਲਘੂ ਫ਼ਿਲਮ ਮੁਕਾਬਲੇ ਦਾ ਐਲਾਨ
ਤਿੰਨ ਫ਼ਿਲਮਾਂ ਨੂੰ 25, 15 ਅਤੇ 10 ਹਜ਼ਾਰ ਰੁਪਏ ਦੇ ਨਗਦ ਪੁਰਸਕਾਰ ਦਿੱਤੇ ਜਾਣਗੇ: ਅਜੈਬ ਸਿੰਘ ਚੱਠਾ
ਟੋਰਾਂਟੋ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 27 ਅਗਸਤ:


ਜਗਤ ਪੰਜਾਬੀ ਸਭਾ, ਕੈਨੇਡਾ ਪੰਜਾਬ ਤੇ ਪੰਜਾਬੀਅਤ ਦੀ ਪ੍ਰਫੁੱਲਤਾ ਸਮੇਤ ਨੈਤਿਕ ਕਦਰਾਂ ਕੀਮਤਾਂ ਦੇ ਪਸਾਰ ਹਿੱਤ ਪੰਜਾਬੀ ਲਘੂ ਫਿਲਮਾਂ ਦੇ ਮੁਕਾਬਲੇ ਕਰਵਾ ਰਹੀ ਹੈ। ਫ਼ਿਲਮਾਂ ਦਾ ਵਿਸ਼ਾ ਨਿਰੋਲ ਨੈਤਿਕਤਾ ਭਾਵ ਸੱਚ ਬੋਲਣਾ, ਇਮਾਨਦਾਰੀ, ਸਮਾਜ ਪ੍ਰਤੀ ਜਿੰਮੇਵਾਰੀ ਦੀ ਭਾਵਨਾ, ਸਿਹਤ ਸੰਭਾਲ, ਸਿੱਖਿਆ, ਪਿਆਰ-ਸਤਿਕਾਰ, ਧਰਮ-ਕਰਮ ਤੇ ਦੇਸ ਪਿਆਰ ਆਦਿ ਹੋਏਗਾ। ਚਾਹਵਾਨ ਪ੍ਰਤੀਯੋਗੀ ਆਪਣੀ ਸੰਸਥਾ ਅਤੇ ਪ੍ਰਤੀਯੋਗੀਆਂ ਦੇ ਨਾਂ ਤੇ ਥਾਂ ਸਮੇਤ ਆਪਣੀ ਲਘੂ ਫ਼ਿਲਮ 15 ਦਸੰਬਰ 2024 ਤੱਕ ਈਮੇਲ : jagatpunjabisabha@gmail.com ਰਾਹੀਂ ਭੇਜ ਕੇ ਮੁਕਾਬਲੇ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਅਜੈਬ ਸਿੰਘ ਚੱਠਾ, ਚੇਅਰਮੈਨ, ਜਗਤ ਪੰਜਾਬੀ ਸਭਾ, ਕੈਨੇਡਾ ਨੇ ਦੱਸਿਆ ਕਿ ਨਿਰੋਲ ਪੰਜਾਬੀ ਭਾਸ਼ਾ ਵਾਲੀ ਲਘੂ ਫ਼ਿਲਮ ਦਾ ਸਮਾਂ 5 ਤੋਂ 8 ਮਿੰਟ ਹੋਣਾ ਚਾਹੀਦਾ ਹੈ।
ਮੁਕਾਬਲੇ ਵਾਲੀਆਂ ਲਘੂ ਫ਼ਿਲਮਾਂ ਦੀ ਪਰਖ-ਪੜਚੋਲ ਦਰਸ਼ਕਾਂ ਤੇ ਨਾਮਵਰ ਫਿਲਮੀ ਜੱਜਾਂ ਕੋਲੋਂ ਕਰਵਾਈ ਜਾਏਗੀ। ਪਹਿਲੇ ਤਿੰਨ ਦਰਜਿਆਂ ‘ਤੇ ਆਉਣ ਵਾਲੀਆਂ ਲਘੂ ਫ਼ਿਲਮਾਂ ਨੂੰ 25, 15 ਅਤੇ 10 ਹਜ਼ਾਰ ਰੁਪਏ ਦੇ ਨਗਦ ਇਨਾਮ, ਸਨਮਾਨ ਚਿੰਨ੍ਹ ਅਤੇ ਪ੍ਰਸੰਸਾ ਪੱਤਰ ਦਿੱਤੇ ਜਾਣਗੇ । ਹੋਰ ਜਾਣਕਾਰੀ ਲਈ ਮਨਪ੍ਰੀਤ ਕੌਰ ਸੰਧੂ 97691-86791, ਗੁਰਵੀਰ ਸਿੰਘ ਸਰੌਦ 94179 -71451 ਤੇ ਆਸ਼ਾ ਰਾਣੀ 99155-13334 ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।

