ਲੋਹਾਰੀ ਦੀ ਗੁੱਗਾ ਮਾੜੀ ਦਾ ਮੇਲਾ ਭਰਿਆ
ਚੰਡੀਗੜ 28 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਗੁੱਗਾ ਨੌਵੀਂ ਨੂੰ ਸਮਰਪਿਤ ਚੌਂਕੀ ਅਤੇ ਭੰਡਾਰਾ ਮੇਲਾ ਪਿੰਡ ਲੋਹਾਰੀ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਭਰਿਆ। ਪ੍ਰਬੰਧਕਾਂ ਭਗਤ ਕਰਨ, ਫੌਜੀ ਲੁਕੇਸ਼ ਕੁਮਾਰ, ਭਗਤ ਰਾਮਪਾਲ ਕੁਮਰ, ਪਵਨ ਕੁਮਾਰ, ਜਗਦੀਸ਼ ਕੁਮਾਰ, ਸਤਿੰਦਰ ਕੁਮਾਰ, ਭਗਤ ਪ੍ਰੇਮ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਲਾਨਾ ਮੇਲਾ ਗੁੱਗਾ ਨੌਵੀਂ ਨੂੰ ਸਮਰਪਿਤ ਹੁੰਦਾ ਹੈ। ਇਸ ਮੌਕੇ ਪਹਿਲੀ ਰਾਤ ਨੂੰ ਗੁੱਗਾ ਜਾਹਰ ਪੀਰ ਦੀ ਚੌਂਕੀ ਕਰਵਾਈ ਅਤੇ ਦੂਜੀ ਸਵੇਰ ਨੂੰ 5 ਵਜੇ ਤੋਂ ਆਰਤੀ ਉਪਰੰਤ ਚਾਦਰ ਦੀ ਰਸਮ ਨਾਲ ਹੀ ਮੇਲੇ ਦਾ ਆਗਾਜ਼ ਹੋਇਆ।
ਇਸ ਮੌਕੇ ਅਟੁੱਟ ਲੰਗਰ ਵਰਤਾਏ ਗਏ ਤੇ ਕ੍ਰਿਸ਼ਨ ਐਂਡ ਪਾਰਟੀ ਵੱਲੋਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਹੈ। ਇਸ ਮੌਕੇ ਇਲਾਕੇ ਭਰ ਤੋਂ ਸੰਗਤਾਂ ਲੋਹਾਰੀ ਗੁੱਗਾ ਮਾੜੀ ਵਿਖੇ ਸ਼ਰਧਾ ਸਹਿਤ ਸੀਸ ਝਕਾਉਂਣ ਆਈਆਂ। ਇਸ ਮੌਕੇ ਪ੍ਰਬੰਧਕਾਂ ਨੇ ਇਲਾਕੇ ਦੇ ਲੋਕਾਂ ਦਾ ਭਰਵਾਂ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਹੈ। ਇਸ ਮੌਕੇ ਦਾਨੀ ਸੱਜਣਾ ਤੇ ਸਹਿਯੋਗੀਆ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਹੈ।

