Kharar (sursaanjh.com bureau), 28 August:
ਸੁਰਮੁਖ ਸਿੰਘ ਭੁੱਲਰ ਦਾ ਗੀਤ “ਮੈਂ ਸੋਚਦਾ ਹਾਂ”
ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀਅੰਤਰ: ਜਸਵਿੰਦਰ ਸਿੰਘ ਕਾਈਨੌਰ
“ਮੈਂ ਸੋਚਦਾ ਹਾਂ”
ਇੱਥੇ ਹਰ ਰੋਂਦੀ ਤਸਵੀਰ ਦਿਸੇ
ਇੱਥੇ ਹਰ ਇਕ ਦਿਲ ਦਲਗੀਰ ਦਿਸੇ
ਇੱਥੇ ਹਰ ਥਾਂ ਮਚੀ ਦੁਹਾਈ ਹੈ
ਮੈਨੂੰ ਸਮਝ ਨਹੀਂ ਆਉਂਦੀ, ਮੈਂ ਸੋਚਦਾ ਹਾਂ
ਕੀ ਤੇਰੀ ਖੁਦਾ ਖੁਦਾਈ ਹੈ?
شاعر- سُرمُکھ سِنگھ بھُلّر
پنڈ ہشیارپر، نیوو چنڈیگڑھ
(ہندوستان) چڑھدا پنجاب (موہالی)
سمپرک ۵۰۵۳۱ـ۹۸۷۸۶
گُرمُکھی اتے شاہمُکھی لِپی وِچ
گیت “میں سوچدا ہاں” س.س. بھُلّر دا
اتھے ہر روندی تسویر دِسّے
اتھے ہر اک دِل دلگیر دِسّے
اتھے ہر تھاں مچی دہائی ہے
مینوں سمجھ نہیں آؤندی، میں سوچدا ہاں
کی تیری خُد خدائی ہے؟
ਇੱਥੇ ਸੂਹੀ ਸਰਘੀ ਮੱਚਦੀ ਏ
ਇੱਥੇ ਰੂਹ ਤੇ ਰੂਹ ਪਈ ਨੱਚਦੀ ਏ
ਇੱਥੇ ਵੱਸਦਾ ਹਰ ਹਰਜਾਈ ਹੈ
ਮੈਨੂੰ ਸਮਝ ਨਹੀਂ ਆਉਂਦੀ, ਮੈਂ ਸੋਚਦਾ ਹਾਂ
ਕੀ ਤੇਰੀ ਖੁਦਾ ……….
اتھے سوہی سرگھی مچدی ئے
اتھے روہ تے روہ پئی نچدی ئے
اتھے وسدا ہر ہرجائی ہے
مینوں سمجھ نہیں آؤندی، میں سوچدا ہاں
………. کی تیری خُدآ
ਇੱਥੇ ਪੇਟ ਪਿੱਛੇ ਇਨਸਾਨ ਵਿਕੇ
ਇੱਥੇ ਜਿਉਂਦਾ ਹਰ ਭਗਵਾਨ ਵਿਕੇ
ਇੱਥੇ ਪੈਸਾ ਹਰ ਵਡਿਆਈ ਹੈ
ਮੈਨੂੰ ਸਮਝ ਨਹੀਂ ਆਉਂਦੀ, ਮੈਂ ਸੋਚਦਾ ਹਾਂ
ਕੀ ਤੇਰੀ ਖੁਦਾ ……….
اتھے پیٹ پچھے انسان وکے


اتھے جیوندا ہر بھگوان وکے
اتھے پیسا ہر وڈیائی ہے
مینوں سمجھ نہیں آؤندی، میں سوچدا ہاں
………. کی تیری خُدآ
ਇੱਥੇ ਜ਼ਖ਼ਮੀ ਹਰ ਸ਼ਰਾਫਤ ਏ
ਇੱਥੇ ਬੁਰਕੇ ਵਿੱਚ ਬਗਾਵਤ ਏ,
ਇੱਥੇ ਰੁਲਦੀ ਪਈ ਸਚਾਈ ਹੈ
ਮੈਨੂੰ ਸਮਝ ਨਹੀਂ ਆਉਂਦੀ, ਮੈਂ ਸੋਚਦਾ ਹਾਂ
ਕੀ ਤੇਰੀ ਖੁਦਾ ……….
اتھے زخمی ہر شرافت ئے
اتھے بُرکے وِچّ بغاوت ئے
اتھے رُلدی پئی سچائی ہے
مینوں سمجھ نہیں آؤندی، میں سوچدا ہاں
………. کی تیری خُدآ
ਇੱਥੇ ਹਰ ਇਕ ਦਿਲ ਇਕ ਦੰਗਲ ਏ
ਇੱਥੇ ਰੂਹ ਤੇ ਜ਼ਿੰਦਗੀ ਜੰਗਲ ਏ
ਇੱਥੇ ਹਰ ਇਕ ਸਾਹ ਇਕ ਫਾਹੀ ਹੈ
ਮੈਨੂੰ ਸਮਝ ਨਹੀਂ ਆਉਂਦੀ, ਮੈਂ ਸੋਚਦਾ ਹਾਂ
ਕੀ ਤੇਰੀ ਖੁਦਾ ……….
اتھے ہر اِکّ دِل اک دنگل ئے
اتھے روہ تے زندگی جنگل ئے
اتھے ہر اِکّ ساہ اک پھاہی ہے
مینوں سمجھ نہیں آؤندی، میں سوچدا ہاں
………. کی تیری خُدآ
ਇੱਥੇ ਬੰਦਾ ਬੰਦੇ ਲਈ ਜੀਂਦਾ ਨਹੀਂ
ਇੱਥੇ ਕਿਸੇ ਦੇ ਫੱਟ ਕੋਈ ਸੀਂਦਾ ਨਹੀਂ
ਇੱਥੇ ਹਰ ਇਕ ਚਤੁਰ ਸੁਦਾਈ ਹੈ
ਮੈਨੂੰ ਸਮਝ ਨਹੀਂ ਆਉਂਦੀ, ਮੈਂ ਸੋਚਦਾ ਹਾਂ
ਕੀ ਤੇਰੀ ਖੁਦਾ ……….
اتھے بندا بندے لئی جیندا نہیں
اتھے کسے دے پھٹّ کوئی سیندا نہیں
اتھے ہر اِکّ چتر سدائی ہے
مینوں سمجھ نہیں آؤندی، میں سوچدا ہاں
………. کی تیری خُدآ
ਇੱਥੇ ਸੁੰਦਰ ਸੁਪਨੇ ਟੁੱਟ ਜਾਂਦੇ
ਇੱਥੇ ਰੂਹ ਦੇ ਰਿਸਤੇ ਉੱਠ ਜਾਂਦੇ
ਇੱਥੇ ਹਰ ਜਰਾ ਤਨਹਾਈ ਹੈ
ਮੈਨੂੰ ਸਮਝ ਨਹੀਂ ਆਉਂਦੀ, ਮੈਂ ਸੋਚਦਾ ਹਾਂ
ਕੀ ਤੇਰੀ ਖੁਦਾ ……….
اتھے سندر سپنے ٹُٹّ جاندے
اتھے روہ دے رستے اٹھّ جاندے
اتھے ہر زرا تنہائی ہے
مینوں سمجھ نہیں آؤندی، میں سوچدا ہاں
………. کی تیری خُدآ
ਇੱਥੇ ਬਖ਼ਤਾਵਰਾਂ ਦੀ ਚਾਂਦੀ ਏ
ਇੱਥੇ ਵਾੜ ਖੇਤ ਨੂੰ ਖਾਂਦੀ ਏ
ਇੱਥੇ ਮਾੜਾ ਮੌਤ ਗਰਾਹੀ ਹੈ
ਮੈਨੂੰ ਸਮਝ ਨਹੀਂ ਆਉਂਦੀ, ਮੈਂ ਸੋਚਦਾ ਹਾਂ
ਕੀ ਤੇਰੀ ਖੁਦਾ ……….
اتھے بختاوراں دی چاندی ئے
اتھے واڑ کھیت نوں کھاندی ئے
اتھے ماڑا موت گراہی ہے
مینوں سمجھ نہیں آؤندی، میں سوچدا ہاں
………. کی تیری خُدآ
ਇੱਥੇ ਪਿਆਰ ‘ਚ ਕੀਮਤ ਨਾ ਕੋਈ
ਇੱਥੇ “ਭੁੱਲਰ” ਹਕੀਕਤ ਨਾ ਕੋਈ
ਇੱਥੇ ਚਿੱਟਾ ਝੂਠ ਵਫਾਈ ਹੈ
ਮੈਨੂੰ ਸਮਝ ਨਹੀਂ ਆਉਂਦੀ, ਮੈਂ ਸੋਚਦਾ ਹਾਂ
ਕੀ ਤੇਰੀ ਖੁਦਾ ……….
اتھے پیار ‘چ کیمت نا کوئی
اتھے’ بھُلّر’ ہکیکت نا کوئی
اتھے چِٹّآ جھوٹھ وفائی ہے
مینوں سمجھ نہیں آؤندی، میں سوچدا ہاں
………. کی تیری خُدآ
ਇੱਥੇ ਹਰ ਰੋਂਦੀ ਤਸਵੀਰ ਦਿਸੇ
ਇੱਥੇ ਹਰ ਇਕ ਦਿਲ ਦਲਗੀਰ ਦਿਸੇ
ਇੱਥੇ ਹਰ ਥਾਂ ਮਚੀ ਦੁਹਾਈ ਹੈ
ਮੈਨੂੰ ਸਮਝ ਨਹੀਂ ਆਉਂਦੀ, ਮੈਂ ਸੋਚਦਾ ਹਾਂ
ਕੀ ਤੇਰੀ ਖੁਦਾ ਖੁਦਾਈ ਹੈ ?
اتھے ہر روندی تسویر دِسّے
اتھے ہر اِکّ دِل دلگیر دِسّے
اتھے ہر تھاں مچی دہائی ہے
مینوں سمجھ نہیں آؤندی، میں سوچدا ہاں
کی تیری خُدآ خدائی ہے ؟
ਗੁਰਮੁਖੀ ਤੋਂ ਸ਼ਾਹਮੁਖੀ ਲਿਪੀਅੰਤਰ:
ਜਸਵਿੰਦਰ ਸਿੰਘ ‘ਕਾਈਨੌਰ’
گُرمُکھی توں شاہمُکھی لپیئنترن
جسوِندر سِنگھ ‘کآہینُر’
(موہالی) کھرڑ
(ہندوستان) چڑھدا پنجاب
ਸ਼ਾਇਰ, ਸੁਰਮੁਖ ਸਿੰਘ ‘ਭੁੱਲਰ’ ਪਿੰਡ ਹੁਸ਼ਿਆਰਪੁਰ, ਨਿਓੂ ਚੰਡੀਗੜ੍ਹ
ਚੜ੍ਹਦਾ ਪੰਜਾਬ (ਹਿੰਦੋਸਤਾਨ), ਸੰਪਰਕ 98786-50531
***

