ਵਾਤਾਵਰਣ ਸੰਭਾਲਣ ਲਈ ਸਕੂਲਾਂ ਨੇ ਮੋਰਚਾ ਸੰਭਾਲਿਆ
ਚੰਡੀਗੜ 30ਅਗਸਤ(ਅਵਤਾਰ ਨਗਲੀਆ-ਸੁਰ ਸਾਂਝ ਡਾਟ ਕਾਮ ਬਿਊਰੋ):
ਵਾਤਾਵਰਣ ਸੰਭਾਲਣ ਲਈ ਸਕੂਲ ਅੱਗੇ ਆ ਰਹੇ ਹਨ। ਅੱਜ ਸਾਡਾ ਵਾਤਾਵਰਣ ਸਾਡੀਆਂ ਹੀ ਗਲਤੀਆਂ ਕਰਕੇ ਬੁਰੀ ਤਰ੍ਹਾਂ ਨਾਲ ਪ੍ਰਦੂਸ਼ਣ ਦੀ ਮਾਰ ਹੇਠ ਹੈ, ਪਰ ਹੁਣ ਭਾਰਤ ਤੇ ਪੰਜਾਬ ਸਰਕਾਰ ਵੱਲੋਂ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਨੂੰ ਇਸ ਮਾਨਸੂਨ ਸੀਜ਼ਨ ਵਿੱਚ ਰੁੱਖ ਲਗਾਉਣ ਤੇ ਸੰਭਾਲਣ ਦੀ ਡਿਊਟੀ ਦਿੱਤੀ ਹੈ।
ਭਾਰਤ ਸਰਕਾਰ ਨੇ ਇੱਕ ਕਰੋੜ ਰੁੱਖ ਲਗਾਉਣ ਦਾ ਟੀਚਾ ਰੱਖਿਆ ਹੈ ਤੇ ਪੰਜਾਬ ਸਰਕਾਰ ਨੇ ਪੰਜਾਬ ਦੇ ਲਗਭਗ 27619 ਸਕੂਲਾਂ ਵਿੱਚ ਲਗਭਗ 970000 ਰੁੱਖ ਲਗਾਉਣ ਦਾ ਟੀਚਾ ਰੱਖਿਆ ਹੈ, ਜੋ ਇੱਕ ਵਧੀਆ ਉਪਰਾਲਾ ਹੈ। ਸਕੂਲਾਂ ਵਿੱਚ ਇਹ ਰੁੱਖ ਲਗਾਉਣ ਦੀ ਮੁਹਿੰਮ ਨੂੰ ਵਧੀਆ ਹੁੰਗਾਰਾ ਮਿਲਣ ਦੀ ਆਸ ਹੈ।ਜਿਨ੍ਹਾਂ ਸਕੂਲਾਂ ਕੋਲ ਰੁੱਖ ਲਗਾਉਣ ਲਈ ਥਾਂ ਨਹੀਂ, ਉਹ ਕਿਸੇ ਵੀ ਪਬਲਿਕ ਥਾਂ ‘ਤੇ, ਸਰੋਵਰ ਆਦਿ ਨੇੜੇ ਉਪਯੋਗੀ ਥਾਂ ਉੱਤੇ ਰੁੱਖ ਲਗਾ ਸਕਦੇ ਹਨ।
ਦੂਜੇ ਪਾਸੇ ਲਗਾਏ ਰੁੱਖਾਂ ਦੀ ਸਾਂਭ ਸੰਭਾਲ ਲਈ ਤੇ ਮਹੱਤਵ ਬਾਰੇ ਦੱਸਣ ਲਈ ਵੀ ਅਧਿਆਪਕਾਂ ਦੀ ਡਿਊਟੀ ਲਗਾਈ ਗਈ ਹੈ। ਪਿਛਲੇ ਕੁਝ ਮਹੀਨਿਆਂ ਤੋਂ ਲੈਕਚਰਾਰ ਰਾਜਨ ਸ਼ਰਮਾ ਕੁਰਾਲੀ ਦਾ ਲਿਖਿਆ ਸਲੋਗਨ “ਆਓ ਅੱਗੇ ਆਈਏ-ਲੱਗੇ ਰੱਖ ਬਚਾਈਏ“ ਸਭ ਦਾ ਧਿਆਨ ਖਿੱਚ ਰਿਹਾ ਹੈ। ਇਹ ਸਲੋਗਨ ਸਕੂਲਾਂ ਦੇ ਸਟਾਫ਼ ਅਤੇ ਵਿਦਿਆਰਥੀ ਵਰਗ ਲਈ ਕਾਫੀ ਸਹਾਈ ਸਿੱਧ ਹੋ ਰਿਹਾ ਹੈ।
ਜੇਕਰ ਸਰਕਾਰਾਂ ਦੀ ਰੁੱਖ ਲਗਾਉਣ ਤੇ ਸੰਭਾਲਣ ਦੀ ਇਹ ਮੁਹਿੰਮ ਸਫ਼ਲ ਰਹੀ ਤਾਂ ਇਹ ਸਕੂਲਾਂ ਦੀ ਬਹੁਤ ਵੱਡੀ ਤੇ ਇਤਿਹਾਸਕ ਪ੍ਰਾਪਤੀ ਹੋਵੇਗੀ। ਪੰਜਾਬ ਸਰਕਾਰ ਨੇ ਤਾਂ ਸਕੂਲਾਂ ਨੂੰ ਮਾਣ ਸਨਮਾਨ ਦੇਣ ਲਈ ਮੀਆਵਾਕੀ ਜੰਗਲ ਤਿਆਰ ਕਰਨ ਲਈ ਕਿਹਾ ਹੈ, ਜਿਨ੍ਹਾਂ ਸਕੂਲਾਂ ਦਾ ਇਹ ਜੰਗਲ ਨਿਰੀਖਣ ਤੋਂ ਬਾਅਦ ਵਧੀਆ ਹੋਣਗੇ, ਉਨ੍ਹਾਂ ਸਕੂਲਾਂ ਨੂੰ ਬਲਾਕ ਤੇ ਜ਼ਿਲ੍ਹਾ ਪੱਧਰ ‘ਤੇ ਸਨਮਾਨਤ ਵੀ ਕੀਤਾ ਜਾਵੇਗਾ।
ਲੇਖਕ: ਕਾਰਤਿਕ ਸ਼ਰਮਾ, ਬੀ.ਟੈਕ (ਪੰਜਵਾਂ ਸਮੈਸਟਰ) ਚੰਡੀਗੜ ਯੂਨੀਵਰਸਿਟੀ