ਪਰਸਨਲ ਸਟਾਫ ਐਸੋਸੀਏਸ਼ਨ ਨੇ ਕੀਤੀ ਰਿਟਾਇਰਮੈਂਟ ਮੌਕੇ ‘ਫੇਅਰਵੈੱਲ’
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਅਗਸਤ:
ਪੰਜਾਬ ਸਿਵਲ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ (ਮਾਨਤਾ ਪ੍ਰਾਪਤ) ਵੱਲੋਂ ਬੀਤੇ ਕੱਲ੍ਹ ਨਿੱਜੀ ਅਮਲਾ ਕਾਡਰ ਵਿੱਚੋਂ ਰਿਟਾਇਰ ਹੋਏ ਸ੍ਰੀਮਤੀ ਸੁਮਨ ਧੀਰ, ਸਕੱਤਰ/ਮੰਤਰੀ ਅਤੇ ਸ੍ਰੀਮਤੀ ਵੀਨਾ ਰਾਣਾ, ਨਿੱਜੀ ਸਕੱਤਰ ਨੂੰ ਫੇਅਰਵੈੱਲ ਦਿੱਤੀ ਗਈ। ਇਸ ਮੌਕੇ ਰਿਟਾਇਰ ਹੋਣ ਵਾਲੀਆਂ ਦੋਵੇਂ ਸ਼ਖਸੀਅਤਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। ਐਸੋਸ਼ੀਏਸ਼ਨ ਵੱਲੋਂ ਦੋਵਾਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ।
ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਨੇ ਦੱਸਿਆ ਕਿ ਸ੍ਰੀਮਤੀ ਸੁਮਨ ਧੀਰ ਅਤੇ ਸ਼੍ਰੀਮਤੀ ਵੀਨਾ ਰਾਣਾ ਵੱਲੋਂ ਬਹੁਤ ਵਧੀਆਂ ਸੇਵਾਵਾਂ ਨਿਭਾਈਆਂ ਗਈਆਂ ਅਤੇ ਉਹਨਾਂ ਦਾ ਸਕੱਤਰੇਤ ਵਿੱਚ ਕੰਮ ਕਰਦੇ ਸਾਰੇ ਅਧਿਕਾਰੀਆਂ ਕਰਮਚਾਰੀਆਂ ਨਾਲ ਵਤੀਰਾ ਬਹੁਤ ਵਧੀਆ ਸੀ। ਅੱਜ ਦੀ ਭਰਵੀਂ ਇਕੱਤਰਤਾ ਇਹ ਦੱਸਦੀ ਹੈ ਕਿ ਉਹਨਾਂ ਦੀ ਸਕੱਤਰੇਤ ਵਿੱਚ ਕਿੰਨੀ ਬਣੀ ਹੋਈ ਸੀ। ਉਹਨਾਂ ਇਹ ਵੀ ਦੱਸਿਆ ਕਿ ਸ੍ਰੀਮਤੀ ਰਮਨ ਰਾਣੀ ਨਿੱਜੀ ਸਕੱਤਰ ਦੀ ਰਿਟਾਇਰਮੈਂਟ ਵੀ ਅੱਜ ਸੀ ਪ੍ਰੰਤੂ ਉਹ ਕਿਸੇ ਕਾਰਨ ਅੱਜ ਸ਼ਾਮਿਲ ਨਹੀਂ ਹੋ ਸਕੇ। ਇਸੇ ਤਰਾਂ ਮਈ ਮਹੀਨੇ ਸ੍. ਦਵਿੰਦਰਪਾਲ ਸਿੰਘ, ਨਿੱਜੀ ਸਕੱਤਰ ਦੀ ਵੀ ਰਿਟਾਇਰਮੈਂਟ ਹੋਈ ਸੀ, ਉਹ ਵੀ ਕਿਸੇ ਕਾਰਨ ਪਾਰਟੀ ਨਹੀਂ ਆ ਸਕੇ। ਪ੍ਰਧਾਨ/ਐਸੋਸੀਏਸ਼ਨ ਨੇ ਦੱਸਿਆ ਕਿ ਇਹਨਾਂ ਦੋਵੇਂ ਸ਼ਖਸੀਅਤਾਂ ਦਾ ਵੀ ਵਿਸ਼ੇਸ਼ ਮਾਣ ਸਨਮਾਨ ਆਉਣ ਵਾਲੀਆਂ ਪਾਰਟੀਆਂ ਮੌਕੇ ਕੀਤਾ ਜਾਵੇਗਾ।
ਪਰਸਨਲ ਸਟਾਫ ਐਸੋਸੀਏਸ਼ਨ ਵੱਲੋਂ ਪੰਜਾਬ ਭਵਨ ਵਿੱਚ ਅਯੋਜਿਤ ਕੀਤੀ ਇਸ ਫੇਅਰਵੈੱਲ ਵਿੱਚ ਤਕਰੀਬਨ ਸੌ ਤੋਂ ਵੱਧ ਅਧਿਕਾਰੀਆਂ/ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਉਪ ਪ੍ਰਧਾਨ ਸ੍ਰੀਮਤੀ ਸ਼ੁਦੇਸ਼ ਕੁਮਾਰੀ, ਵਿੱਤ ਸਕੱਤਰ ਸ੍ਰੀਮਤੀ ਜਸਬੀਰ ਕੌਰ, ਸਲਾਹਕਾਰ ਸ੍ਰ. ਕਰਤਾਰ ਸਿੰਘ ਛੀਨਾ, ਜਨਰਲ ਸਕੱਤਰ ਸ੍ਰ. ਗੁਰਚਰਨ ਸਿੰਘ, ਸਕੱਤਰ ਸ੍ਰ. ਬਲਕਾਰ ਸਿੰਘ ਚਾਹਲ, ਅਰਵਿੰਦ ਭਾਟੀਆ ਨਿੱਜੀ ਸਹਾਇਕ ਤੋਂ ਇਲਾਵਾ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਕੁਮਾਰੀ ਰਾਜੇਸ਼ ਰਾਣੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਧਾਨ ਮਲਕੀਤ ਔਜਲਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ ਅਤੇ ਉਹਨਾਂ ਵੱਲੋਂ ਰਿਟਾਇਰਮੈਂਟ ਪਾਰਟੀਆਂ ਲਈ ਲਿਖਿਆ ਮੁਲਾਜ਼ਮਨਾਮਾ ਵੀ ਪੇਸ਼ ਕੀਤਾ ਗਿਆ।
ਇਸ ਮੌਕੇ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਹਰਮਿੰਦਰ ਖੁਰਮੀ, ਦਫਤਰ ਸਕੱਤਰ ਸ੍ਰ. ਰਣਜੀਤ ਸਿੰਘ ਅਤੇ ਸਾਰੇ ਮੈਂਬਰ ਸ਼ਾਮਿਲ ਹੋਏ, ਜਿਨ੍ਹਾਂ ਵਿੱਚ ਸ੍ਰੀਮਤੀ ਸੁਖਵਿੰਦਰ ਕੌਰ ਵਿਸ਼ੇਸ਼ ਸਕੱਤਰ/ਮੰਤਰੀ, ਸ੍ਰ. ਗੁਰਬਖਸ਼ ਸਿੰਘ ਵਿਸ਼ੇਸ਼ ਸਕੱਤਰ/ਮੰਤਰੀ, ਸ੍ਰੀਮਤੀ ਪ੍ਰਵੀਨ ਲਤਾ ਅਰੋੜਾ, ਸਕੱਤਰ/ਮੰਤਰੀ, ਸ੍ਰੀ ਨਾਰੇਸ਼ ਪੁਰੰਗ ਸਕੱਤਰ/ਮੰਤਰੀ, ਸ੍ਰੀਮਤੀ ਪਰਵਿੰਦਰ ਕੌਰ ਸਕੱਤਰ/ਮੰਤਰੀ, ਸ੍ਰੀਮਤੀ ਜਸਵਿੰਦਰ ਕੌਰ ਸਕੱਤਰ ਮੰਤਰੀ, ਸ੍ਰੀਮਤੀ ਤਰਲੋਚਨ ਕੌਰ ਸਕੱਤਰ/ਮੰਤਰੀ, ਸ੍ਰ. ਭੁਪਿੰਦਰ ਸਿੰਘ ਨਿੱਜੀ ਸਕੱਤਰ, ਸ੍ਰੀਮਤੀ ਮਨਵੀਨ ਕੌਰ ਨਿੱਜੀ ਸਕੱਤਰ, ਸ੍ਰੀ ਦੌਲਤ ਰਾਮ ਨਿੱਜੀ ਸਕੱਤਰ, ਸ੍ਰੀਮਤੀ ਬਲਵਿੰਦਰ ਕੌਰ ਨਿੱਜੀ ਸਕੱਤਰ, ਸ੍ਰੀਮਤੀ ਮੀਨਾਕਸ਼ੀ ਕੌਸ਼ਲ ਨਿੱਜੀ ਸਕੱਤਰ, ਸ੍ਰੀਮਤੀ ਸਰਬਜੀਤ ਕੌਰ ਹੁੰਦਲ ਨਿੱਜੀ ਸਕੱਤਰ, ਸ੍ਰੀਮਤੀ ਰੰਜਨ ਬਾਲਾ ਨਿੱਜੀ ਸਕੱਤਰ, ਸ੍ਰੀ ਰਵੀ ਚੌਹਾਨ ਨਿੱਜੀ ਸਹਾਇਕ, ਸ੍ਰੀ ਰਵਿੰਦਰ ਕੁਮਾਰ ਨਿੱਜੀ ਸਹਾਇਕ, ਸ੍ਰੀ ਕੁਲਵਿੰਦਰ ਸਿੰਘ ਨਿੱਜੀ ਸਹਾਇਕ, ਸ੍ਰੀਮਤੀ ਕਲਿਆਣ ਕੌਰ ਅਤੇ ਹੋਰ ਬਹੁਤ ਸਾਰੇ ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਹੋਏ। ਸਮਾਗਮ ਦੀ ਸਮਾਪਤੀ ਤੇ ਸਾਰਿਆਂ ਨੇ ਰਲ਼-ਮਿਲ਼ ਕੇ ਖਾਣਾ ਖਾਧਾ।