’ਏਕ ਭਾਰਤ ਸ੍ਰੇਸ਼ਟ ਭਾਰਤ’ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਦੇ ਬਲਾਕ ਪੱਧਰੀ ਮੁਕਾਬਲੇ
ਪੇਂਟਿੰਗ ਵਿੱਚ ਨਵਿਆ ਕੁਰਾਲੀ ਤੇ ਡਿੰਪਲ ਤਿਊੜ ਅੱਵਲ ਜਦਕਿ ਡਾਂਸ ਵਿੱਚ ਸਿੰਘਪੁਰਾ ਸਕੂਲ ਦੀ ਝੰਡੀ
ਚੰਡੀਗੜ੍ਹ 12 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਭਾਰਤ ਸਰਕਾਰ ਦੇ ‘ਏਕ ਭਾਰਤ ਸ੍ਰੇਸ਼ਟ ਭਾਰਤ’ ਪ੍ਰੋਗਰਾਮ ਤਹਿਤ ਕੁਰਾਲੀ ਬਲਾਕ ਅਧੀਨ ਪੈਂਦੇ ਸਕੂਲਾਂ ਦੇ ਸੋਲੋ ਨਾਚ ਤੇ ਪੇਂਟਿੰਗ ਮੁਕਾਬਲੇ ਅੱਜ ਫਾਂਟਵਾਂ ਦੇ ਸਰਕਾਰੀ ਹਾਈ ਸਕੂਲ ਵਿੱਚ ਹੋਏ। ਮੁੱਖ ਅਧਿਆਪਕਾ ਆਂਚਲ ਜਿੰਦਲ ਦੀ ਦੇਖ-ਰੇਖ ਹੇਠ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਬਲਾਕ ਕੁਰਾਲੀ ਅਧੀਨ ਪੈਂਦੇ ਵੱਖ ਵੱਖ ਸਕੂਲਾਂ ਦੇ ਮਿਡਲ ਤੇ ਸੈਕੰਡਰੀ ਵਰਗ ਦੇ ਵਿਦਿਆਰਥੀਆਂ ਦੇ ਭਾਗ ਲਿਆ।
ਅੱਜ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਸਕੂਲੀ ਵਿਦਿਆਰਥੀਆਂ ਨੇ ਆਂਧਰਾ ਪ੍ਰਦੇਸ਼ ਦੇ ਸੱਭਿਆਚਾਰ ਨੂੰ ਪ੍ਰਦਸ਼ਿਤ ਕੀਤਾ। ਇਸ ਮੌਕੇ ਕਰਵਾਏ ਗਏ ਸੋਲੋ ਪੇਂਟਿੰਗ ਮੁਕਾਬਲਿਆਂ ਦੇ ਮਿਡਲ ਵਰਗ ਵਿੱਚ ਕੁਰਾਲੀ ਸਕੁਲ ਦੀ ਨਵਿਆ ਨੇ ਪਹਿਲਾ, ਮੁੰਧੋਂ ਸੰਗਤੀਆਂ ਦੀ ਸਿਮਰਨਜੀਤ ਕੌਰ ਨੇ ਦੂਜਾ ਤੇ ਦਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸੈਕੰਡਰੀ ਵਰਗ ਵਿੱਚ ਤਿਊੜ ਸਕੂਲ ਦੀ ਡਿੰਪਲ ਰਾਣੀ ਨੇ ਪਹਿਲਾ, ਕੁਰਾਲੀ ਦੀ ਜਸਪ੍ਰੀਤ ਕੌਰ ਨੇ ਦੂਜਾ ਤੇ ਰਾਜਵੀਰ ਸਿੰਘ ਸਿੰਘਪੁਰਾ ਨੇ ਤੀਜਾ ਸਥਾਨ ਹਾਸਲ ਕੀਤਾ। ਸੋਲੋ ਡਾਂਸ ਮੁਕਾਬਲੇ ਦੇ ਮਿਡਲ ਵਰਗ ਵਿੱਚ ਨੰਦਿਨੀ ਕੁਮਾਰੀ ਸਿੰਘਪੁਰਾ ਨੇ ਪਹਿਲਾ, ਕੋਮਲ ਕੁਰਾਲੀ ਨੇ ਦੂਜਾ ਤੇ ਇਸ਼ਮੀਤ ਕੌਰ ਪਡਿਆਲਾ ਨੇ ਤੀਜਾ ਜਦਕਿ ਸੈਕਡਰੀ ਵਰਗ ਵਿੱਚ ਸਾਨੀਆ ਗਿੱਲ ਸਿੰਘਪੁਰਾ ਨੇ ਪਹਿਲਾ,ਸ਼ਗੁਨ ਫਾਂਟਵਾਂ ਨੇ ਦੂਜਾ ਤੇ ਮਾਨਸੀ ਖਿਜ਼ਰਾਬਾਦ ਨੇ ਤੀਜਾ ਸਥਾਨ ਹਾਸਲ ਕੀਤਾ।
ਇਨਾਮ ਵੰਡ ਸਮਾਗਮ ਵਿੱਚ ਬਲਾਕ ਨੋਡਲ ਅਫ਼ਸਰ ਬੰਦਨਾ ਪੁਰੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ, ਜਦਕਿ ਇਸ ਦੀ ਪ੍ਰਧਾਨਗੀ ਆਂਚਲ ਜਿੰਦਲ ਨੇ ਕੀਤੀ। ਉਨ੍ਹਾਂ ਵਿਦਿਆਰਥੀਆਂ ਵਲੋਂ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਦਿਖਾਈ ਪ੍ਰਤਿਭਾ ਦੀ ਸ਼ਲਾਘਾ ਕੀਤੀ ਅਤੇ ਇਨਾਮਾਂ ਦੀ ਵੰਡ ਕੀਤੀ। ਇਸੇ ਦੌਰਾਨ ਬੀਐੱਨਓ ਬੰਦਨਾ ਪੁਰੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਹੋਰਨਾਂ ਰਾਜਾਂ ਦੇ ਸੱਭਿਆਚਾਰ ਬਾਰੇ ਜਾਣਕਾਰੀ ਦੇਣ ਦੇ ਮਨੋਰਥ ਨਾਲ ਭਾਰਤ ਸਰਕਾਰ ਤੇ ਸਿੱਖਿਆ ਵਿਭਾਗ ਵਲੋਂ ‘ਏਕ ਭਾਰਤ ਸ੍ਰੇਸ਼ਟ ਭਾਰਤ’ ਪ੍ਰੋਗਰਾਮ ਤਹਿਤ ਇਹ ਮੁਕਾਬਲੇ ਕਰਵਾਏ ਗਏ ਹਨ। ਇਸ ਮੌਕੇ ਸੀਮਾ ਸੇਠ, ਸੁਨੀਤਾ ਰਾਣੀ, ਜਗਦੀਪ ਕੌਰ, ਰਾਜਵਿੰਦਰ ਕੌਰ, ਮਨਿੰਦਰ ਕੌਰ, ਮਮਤਾ ਰਾਣੀ, ਜਸਵੀਰ ਕੌਰ ਤੇ ਹੋਰ ਅਧਿਆਪਕ ਵੀ ਹਾਜ਼ਰ ਸਨ।