ਸੈਂਟਰ ਪੱਧਰੀ ਖੇਡਾਂ ਵਿਚ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
ਚੰਡੀਗੜ੍ਹ 19 ਚੰਡੀਗੜ੍ਹ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸੈਂਟਰ ਦੀਆਂ ਖੇਡਾਂ ਪ੍ਰਾਇਮਰੀ ਸਕੂਲ ਸੈਣੀ ਮਾਜਰਾ ਵਿੱਚ ਕਰਵਾਈਆਂ ਗਈਆਂ ਹਨ। ਲਖਵੀਰ ਸਿੰਘ ਸੀ ਐਚ ਟੀ ਪਲਹੇੜੀ ਸਟੇਟ ਐਵਾਰਡੀ ਅਧਿਆਪਕ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਬੈਸਟ ਅਥਲੀਟ ਮੁੰਡੇ ਗੁਰਸਾਹਿਬ ਸਿੰਘ ਪਲਹੇੜੀ ਅਤੇ ਕੁੜੀਆਂ ਵਿੱਚ ਮਹਿਕਜੋਤ ਕੌਰ ਰਹੇ ਹਨ। ਇਸ ਮੌਕੇ ਪਿ੍ਰਤਪਾਲ ਸਿੰਘ ਤੀੜਾ ਸਮਾਜ ਸੇਵੀ ਬਲਵਿੰਦਰ ਸਿੰਘ ਬਿੱਟੂ ਪੰਚਾਇਤ ਮੈਂਬਰ ਸੈਣੀ ਮਾਜਰਾ ਸੈਂਟਰ ਪਲਹੇੜੀ ਸਮੂਹ ਅਧਿਆਪਕਾ ਨੇ ਸ਼ਮੂਲੀਅਤ ਕੀਤੀ।
ਇਨ੍ਹਾਂ ਖੇਡਾਂ ਵਿੱਚ ਸੈਂਟਰ ਦੇ 10 ਸਕੂਲਾਂ ਤੋ ਇਲਾਵਾ ਸੰਤ ਵਰਿਆਮ ਸਿੰਘ ਮੈਮੋਰੀਅਲ ਪਬਲਿਕ ਸਕੂਲ ਰਤਵਾੜਾ ਸਾਹਿਬ ਨੇ ਵੀ ਸ਼ਿਰਕਤ ਕੀਤੀ। ਇਸ ਖੇਡ ਟੂਰਨਾਮੈਂਟ ਵਿਚ ਦੌੜਾਂ, ਕੁਸ਼ਤੀਆਂ, ਕਬੱਡੀ ਸਰਕਲ ਸਟਾਈਲ ਮੁੰਡੇ, ਕਬੱਡੀ ਨੈਸ਼ਨਲ ਮੁੰਡੇ ਅਤੇ ਕੁੜੀਆਂ ਖੋ-ਖੋ ਮੁੰਡੇ ਕੁੜੀਆਂ ਸ਼ਾਟ-ਪੁੱਟ ਲੰਮੀ ਛਾਲ, ਕਰਾਟੇ ਅਤੇ ਯੋਗਾ ਆਦਿ ਖੇਡਾਂ ਕਰਵਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਲਗਭਗ 200 ਖਿਡਾਰੀਆਂ ਨੇ ਭਾਗ ਲਿਆ। ਆਖਰੀ ਦਿਨ ਹੋਏ ਇਨਾਮ ਵੰਡ ਸਮਾਰੋਹ ਵਿੱਚ ਜੇਤੂ ਖਿਡਾਰੀਆਂ ਨੂੰ ਮੈਡਲ-ਟਰਾਫ਼ੀਆ ਅਤੇ ਸਟੇਸ਼ਨਰੀ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ।