ਨਿਊ ਚੰਡੀਗੜ੍ਹ ਦੇ ਵਸਨੀਕ ਗਮਾਡਾ ਅਧਿਕਾਰੀ ਨੂੰ ਮਿਲੇ
ਚੰਡੀਗੜ੍ਹ 23 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬੀਤੇ 15 ਸਤੰਬਰ ਨੂੰ ਪਿੰਡ ਹੁਸ਼ਿਆਰਪੁਰ ਜਿਲ੍ਹਾ ਮੋਹਾਲੀ ਦੇ ਕਿਸਾਨ, ਜਿਨ੍ਹਾਂ ਦੀਆਂ ਜ਼ਮੀਨਾਂ ਗਮਾਡਾ ਵੱਲੋਂ ਇਕੋਸਿਟੀ-2 ਅਤੇ ਇਕੋਸਿਟੀ-2 ਐਕਸਟੈਨਸ਼ਨ ਸਕੀਮ ਲਈ ਐਕੁਆਇਰ ਹੋਣ ਦੇ ਇਵਜ਼ ਵਿੱਚ ਲੈਂਡ ਪੁਲਿੰਗ ਪਲਾਟ ਨਾ ਅਲਾਟ ਹੋਣ ਕਾਰਨ ਖੱਜਲ-ਖੁਆਰੀ ਬਾਰੇ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਈ ਖਬਰ ਦੇ ਸਬੰਧ ਵਿੱਚ ਮੁੱਖ ਪ੍ਰਸਾਸ਼ਕ ਗਮਾਡਾ ਵੱਲੋਂ ਅੱਜ ਗਮਾਡਾ ਦਫ਼ਤਰ ਵਿੱਖੇ ਕਿਸਾਨਾਂ ਨੂੰ ਆ ਰਹੀ ਮੁਸ਼ਕਿਲ ਦੇ ਹੱਲ ਲਈ ਮੀਟਿੰਗ ਸੱਦੀ ਗਈ।
ਕਿਸਾਨਾਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਜਿਵੇਂ ਕਿ ਇਕੋਸਿਟੀ-2 ਦੀਆਂ ਪਿਛਲੇ 11 ਸਾਲ ਤੋਂ ਪੈਡਿੰਗ ਵਪਾਰਕ ਸਾਈਟਾਂ ਦੀ ਡਿਵੈਲਪਮੇਂਟ ਅਤੇ ਅਲਾਟਮੈਂਟ, ਇਕੋਸਿਟੀ-2 (ਐਸਕਟੈਂਨਸ਼ਨ) ਵਿੱਚ ਪੈਂਡਿੰਗ ਡਿਵੈਲਪਮੇਂਟ ਅਤੇ ਰਿਹਾਇਸ਼ੀ, ਵਪਾਰਕ ਸ਼ੋਆਰੂਮਾਂ ਦੀ ਅਲਾਟਮੈਂਟ ਨਾ ਹੋਣ ਬਾਰੇ ਅਤੇ ਕਈ ਹੋਰ ਮੁੱਦੇ ਮੁੱਖ ਪ੍ਰਸ਼ਾਸ਼ਕ ਜੀ ਦੇ ਧਿਆਨ ਵਿੱਚ ਲਿਆਂਦੇ ਗਏ ਅਤੇ ਮੁੱਖ ਪ੍ਰਸ਼ਾਸ਼ਕ ਗਮਾਡਾ ਵੱਲੋਂ ਇਸ ਮੀਟਿੰਗ ਵਿੱਚ ਹਾਜ਼ਿਰ ਹੋਏ ਅਫ਼ਸਰ ਸਹਿਬਾਨ, ਜਿਨ੍ਹਾਂ ਵਿੱਚ ਸ੍ਰੀ ਹਰਬੰਸ ਸਿੰਘ (ਅਸਟੇਟ ਅਫ਼ਸਰ ਪਲਾਟਸ), ਸ੍ਰੀ ਗੁਰਦੇਵ ਸਿੰਘ ਅਟਵਾਲ (ਡੀ.ਟੀ.ਪੀ) ਸ੍ਰੀ ਏ.ਕੇ. ਬਾਤਿਸ਼ ਨੂੰ ਕਿਸਾਨਾਂ ਦੇ ਉਪਰੋਕਤ ਮਸਲੇ ਇੱਕ ਮਹੀਨੇ ਵਿੱਚ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਅਤੇ ਕਿਸਾਨਾਂ ਦੇ ਹੋਰ ਮਸਲੇ ਬੱੜੇ ਗੌਰ ਨਾਲ ਸੁਣੇ ਗਏ ਅਤੇ ਅਫ਼ਸਰਾਂ ਨੂੰ ਇਕੋਸਿਟੀ- 2 (ਐਕਸਟੈਂਨਸ਼ਨ) ਸਕੀਮ ਲਈ ਸੋਸ਼ਲ ਇੰਨਪੈਕਟ ਅਸੈਸਮੇਂਟ (ਐਸ.ਆਈ.ਏ) ਪੈਡਿੰਗ ਰਿਪੋਰਟ ਸਬੰਧੀ ਜਲਦ ਉਪਰਾਲਾ ਕਰਨ ਲਈ ਕਿਹਾ ਗਿਆ।
ਮੁੱਖ ਪ੍ਰਸ਼ਾਸ਼ਕ ਗਮਾਡਾ ਸ੍ਰੀ ਮੁਨੀਸ਼ ਕੁਮਾਰ (ਆਈ.ਏ.ਐੱਸ) ਵੱਲੋਂ ਕਿਸਾਨਾਂ ਨੂੰ ਇਹ ਵੀ ਵਿਸ਼ਵਾਸ਼ ਦਿਵਾਇਆ ਗਿਆ ਕਿ ਇਸ ਵਾਰ ਤੁਸੀਂ ਰੋਸ ਵਿੱਚ ਆਪਣੇ ਮਸਲੇ ਹੱਲ ਕਰਵਾਉਣ ਲਈ ਗਮਾਡਾ ਦਫ਼ਤਰ ਵਿਖੇ ਆਏ ਹੋ ਅਤੇ ਅਗਲੀ ਬਾਰ ਮੀਟਿੰਗ ਵਿੱਚੋਂ ਹੱਸਦੇ ਹੋਏ ਜਾਓਗੇ। ਇਸ ਮੀਟਿੰਗ ਵਿੱਚ ਪਿੰਡ ਹੁਸ਼ਿਆਰਪੁਰ ਦੇ ਪਤਵੰਤੇ ਸ੍ਰੀ ਅਵਤਾਰ ਸਿੰਘ ਵਾਲੀਆ, ਰਵਿੰਦਰ ਸਿੰਘ, ਜਤਿੰਦਰ ਸਿੰਘ, ਜਗਤਾਰ ਸਿੰਘ, ਸੁੱਖਦਰਸ਼ਨ ਸਿੰਘ ਢਿੱਲੋ ਅਤੇ ਸੁਦਾਗਰ ਸਿੰਘ ਸਾਬਕਾ ਸਰਪੰਚ ਸ਼ਾਮਲ ਹੋਏ।