ਬਲਾਕ ਪੱਧਰੀ ਖੇਡਾਂ ਦਾ ਹੋਇਆ ਆਗਾਜ਼
ਚੰਡੀਗੜ੍ਹ 23 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਆਗਾਜ਼ ਸੈਣੀ ਮਾਜਰਾ ਵਿਖੇ ਹੋਇਆ। ਲਖਵੀਰ ਸਿੰਘ ਸੀ ਐਚ ਟੀ ਪਲਹੇੜੀ ਸਟੇਟ ਐਵਾਰਡੀ ਅਧਿਆਪਕ ਨੇ ਦੱਸਿਆ ਕਿ ਅੱਜ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ। ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਪ੍ਰਿਤਪਾਲ ਸਿੰਘ ਸਮਾਜ ਸੇਵੀ ਤੀੜਾ ਵੱਲੋਂ ਰੀਬਨ ਕੱਟ ਕੇ ਇਨ੍ਹਾਂ ਖੇਡਾਂ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਅਨੀਤਾ ਰਾਣੀ ਬਲਾਕ ਖੇਡ ਅਫ਼ਸਰ ਮਜਰੀ ਬੀ ਐ ਉ ਰੁਪਿੰਦਰ ਸਿੰਘ, ਸੀ ਐਚ ਟੀ ਮਾਜਰੀ ਬਲਜੀਤ ਸਿੰਘ, ਸ਼ਿਵ ਕੁਮਾਰ ਰਾਣਾ ਮਾਜਰਾ, ਗੁਰਜੀਤ ਸਿੰਘ ਭੜੌਜੀਆਂ, ਲਖਵਿੰਦਰ ਸਿੰਘ ਤੀੜਾ, ਇਕਬਾਲ ਚੌਧਰੀ ਕੁੱਬਾਹੇੜੀ, ਸੁਖਜਿੰਦਰ ਸਿੰਘ ਬਹਿਲੋਲਪੁਰ ਹਾਜ਼ਰ ਰਹੇ। ਮੰਚ ਸੰਚਾਲਨ ਦੀ ਬਾਖ਼ੂਬੀ ਡਿਊਟੀ ਮੈਡਮ ਸੰਗੀਤਾ ਭਨੌਟ ਤੇ ਬਲਜੀਤ ਸਿੰਘ ਨੇ ਨਿਭਾਈ ਅਤੇ ਸਮੂਹ ਅਧਿਆਪਕ ਬਲਾਕ ਮਾਜਰੀ ਹਾਜ਼ਰ ਰਹੇ। ਮਿਤੀ 24 ਨੂੰ ਮੇਜਰ ਖੇਡਾਂ ਕਰਵਾਈਆਂ ਜਾਣਗੀਆਂ।