ਮਾਜਰੀ ਵਿਖੇ ਰਾਸ਼ਟਰੀ ਪੋਸ਼ਣ ਮਾਂਹ ਮਨਾਇਆ
ਚੰਡੀਗੜ੍ਹ 23 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸੀ ਡੀ ਪੀ ਓ ਸੁਖਮਨੀਤ ਕੌਰ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਸ਼ਟਰੀ ਪੋਸ਼ਣ ਮਾਂਹ ਪਿੰਡ ਮਾਜਰੀ ਵਿਖੇ ਮਨਾਇਆ ਗਿਆ, ਜਿਸ ਵਿੱਚ ਔਰਤਾਂ ਦੀ ਗੋਦ ਭਰਾਈ ਵੱਖ ਵੱਖ ਆਂਗਣਵਾੜੀ ਵਰਕਰਾਂ ਵੱਲੋਂ ਪੋਸ਼ਣ ਦਿਵਸ ਤੇ ਰੈਸਪੀ ਤਿਆਰ ਕਰਕੇ ਲਿਆਂਦੀਆਂ ਗਈਆਂ।
ਇਸ ਮੌਕੇ ਸੀ ਡੀ ਪੀ ਓ ਸੁਖਮਨੀਤ ਕੌਰ, ਡਾਕਟਰ ਸ਼ਿਵਾਨੀ ਬਾਂਸਲ, ਸਕੂਲ ਟੀਚਰ ਸੋਨੂ ਬਾਲਾ, ਦਵਿੰਦਰ ਸਿੰਘ ਅਤੇ ਹੀਰਾ ਲਾਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਸੀਡੀਪੀਓ ਮੈਡਮ ਵੱਲੋਂ ਅਤੇ ਡਾ. ਬਾਂਸਲ ਵੱਲੋਂ ਵਿਭਾਗ ਵੱਲੋਂ ਚਾਲੂ ਸਕੀਮਾਂ ਅਤੇ ਸੰਤੁਲਿਤ ਭੋਜਨ ਖਾਣ ਬਾਰੇ ਜਾਣਕਾਰੀ ਦਿੱਤੀ ਗਈ। ਸੇਵਾਮੁਕਤ ਰੰਜਨਾ ਦੇਵੀ ਸੀ ਡੀ ਪੀ ਓ ਵੱਲੋਂ ਵਿਸ਼ੇਸ਼ ਤੌਰ ‘ਤੇ ਸਕੀਮਾਂ ਬਾਰੇ ਚਾਨਣਾ ਪਾਇਆ ਗਿਆ। ਸਮਾਗਮ ਵਿੱਚ ਸ਼ਾਮਲ ਪਤਵੰਤਿਆਂ ਦਾ ਸੁਪਰਵਾਈਜ਼ਰ ਇੰਦਰਜੀਤ ਕੌਰ ਵਲੋਂ ਧੰਨਵਾਦ ਕੀਤਾ ਗਿਆ। ਵੱਖ-ਵੱਖ ਪਿੰਡਾਂ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਬਬੀਤਾ ਸ਼ਰਮਾ, ਆਸ਼ਾ, ਰੇਨੂ, ਸੁਨੀਤਾ, ਜਸਵੰਤ ਕੌਰ, ਪਰਮਜੀਤ ਕੌਰ, ਸੁਰਿੰਦਰ ਕੌਰ ਅਤੇ ਸ਼ਿੰਦਰ ਕੌਰ ਵੀ ਹਾਜ਼ਰ ਸਨ।