ਜੰਗਲਾਤ ਵਰਕਰਜ਼ ਯੂਨੀਅਨ ਵਲੋ ਅੱਜ ਡਿਪਟੀ ਕਮਿਸ਼ਨਰ ਅਤੇ ਵਣ ਮੰਡਲ ਅਫਸਰ ਰਾਂਹੀ ਭੇਜਿਆ ਪੰਜਾਬ ਸਰਕਾਰ ਨੂੰ ਮੰਗ ਪੱਤਰ
ਚੰਡੀਗੜ੍ਹ 25 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਜੰਗਲਾਤ ਵਰਕਰਜ ਯੂਨੀਅਨ ਪੰਜਾਬ ਸਬੰਧਤ ਪੰਜਾਬ ਸੁਬਾਰਡੀਨੇਟ ਸਰਵਿਸਿਜ ਫ਼ੈਡਰੈਸਨ 1406-22 ਬੀ ਵੱਲੋ ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਪਿਛਲੇ 25-25 ਸਾਲਾਂ ਤੋ ਨਿਗੁਣੀਆ ਤਨਖ਼ਾਹਾਂ ਤੇ ਡੇਲੀਵੇਜ ਕੰਮ ਕਰਦੇ ਕਾਮਿਆ ਨੂੰ ਪੱਕਿਆ ਕਰਵਾਉਣ ਲਈ ਵਣ ਵਿਭਾਗ ਦੇ ਆਧਿਕਾਰੀਆਂ ਰਾਂਹੀ ਪੰਜਾਬ ਨੂੰ ਮੰਗ ਪੱਤਰ ਵੀ ਭੇਜੇ ਗਏ।
ਸੁਬਾਈ ਆਗੂ ਜਸਪਾਲ ਸਿੰਘ ਜੱਸੀ, ਅੰਮ੍ਰਿਤ ਪਾਲ ਸਿੰਘ ਬਠਿੰਡਾ ਅਤੇ ਜਸਵਿੰਦਰ ਸਿੰਘ ਬੀੜ ਤਲਾਬ ਨੇ ਕੀਤੀ ਬਠਿੰਡਾ ਦੇ ਅਹਾਤੇ ਚ ਹੋਈ ਭਰਵੀ ਤੇ ਪ੍ਭਾਵਸ਼ਾਲੀ ਰੈਲੀ ਨੂੰ ਸਬੋਧਨ ਕਰਦਿਆ ਮੁਲਾਜ਼ਮ ਆਗੂ ਸੂਬਾ ਜਨਰਲ ਸਕੱਤਰ ਜਸਵੀਰ ਸੀਰਾ, ਹਰਨੇਕ ਸਿੰਘ ਭਾਗੂ ਅਤੇ ਜ਼ਿਲ੍ਹਾ ਚੇਅਰਮੈਨ ਮੇਜਰ ਸਿੰਘ ਸਲਾਗਦਪੁਰਾ ਨੇ ਕਿਹਾ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿਚ 25/25 ਸਾਲਾਂ ਤੋ ਕੰਮ ਕਰਦੇ ਕਾਮਿਆਂ ਨੂੰ ਪੰਜਾਬ ਸਰਕਾਰ ਨੇ ਪੱਕਿਆਂ ਤਾਂ ਕੀ ਕਰਨਾ ਸੀ, ਉਲਟਾ ਨਰੇਗਾ ਸਕੀਮ ਤਹਿਤ ਕੰਮ ਕਰਵਾਉਣ ਲਈ ਵਿਭਾਗ ਚ 25/25 ਸਾਲਾ ਤੋਂ ਕੰਮ ਕਰਦੇ ਕਾਮਿਆਂ ਦੀ ਛਾਂਟੀ ਵੱਡੀ ਪੱਧਰ ਸ਼ੁਰੂ ਕੀਤੀ ਜਾ ਰਹੀ ਹੈ, ਜਿਹਨਾ ਦੇ ਘਰਾਂ ਦੇ ਚੁੱਲ੍ਹਿਆਂ ਦੀ ਅੱਗ ਬੁਝਣ ਲੱਗੀ ਹੋਈ ਹੈ।
ਜਥੇਬੰਦੀ ਮੰਗ ਕਰਦੀ ਹੈ ਕਿ ਜੰਗਲਾਤ ਕਾਮਿਆ ਨੂੰ ਬਿਨਾਂ ਸ਼ਰਤ ਪੱਕਿਆ ਕੀਤਾ ਜਾਵੇ ਅਤੇ ਦਰਜਾ ਚਾਰ ਕਾਮਿਆਂ ਦੀ ਰਿਟਾਇਰਮੈਂਟ 60 ਸਾਲ ਕੀਤੀ ਜਾਵੇ। ਤਨਖਾਹ ਹਰ ਮਹੀਨੇ ਦੀ ਸੱਤ (7) ਤਾਰੀਖ ਤੱਕ ਦਿੱਤੀ ਜਾਵੇ, ਵਿਭਾਗੀ ਕੰਮ ਮਨਰੇਗਾ ਵਰਕਰਾਂ ਤੋਂ ਨਾ ਕਰਵਾਏ ਜਾਣ। ਸਾਥੀਆਂ ਨੂੰ ਸਬੋਧਨ ਕਰਦਿਆਂ ਗੁਰਮੀਤ ਸਿੰਘ ਭੋਰਾ, ਅਨੋਖਾ ਵਰਕੰਦੀ ਨੇ ਕਿਹਾ ਰੇਟਾਂ ਵਿੱਚ ਵਾਧਾ ਕੀਤਾ ਜਾਵੇੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਜਥੇਬੰਦੀ ਦੀਆਂ ਮਿਤੀ 22.11.2023 ਅਤੇ 13.12.2023 ਨੂੰ ਦੋ ਮੀਟਿੰਗਾਂ ਕੀਤੀਆਂ ਗਈਆਂ ਪ੍ਰੰਤੂ ਮੀਟਿੰਗ ਵਿਚ ਮੰਗਾਂ ਮੰਨ ਕੇ ਹੁਣ ਤੱਕ ਲਾਗੂ ਨਹੀਂ ਕੀਤੀਆਂ ਗਈਆਂ। ਜਥੇਬੰਦੀ ਨੂੰ 22 ਫਰਵਰੀ 2023 ਦੀ ਮੀਟਿੰਗ ਨੂੰ ਅੱਗੇ ਦੀ ਅੱਗੇ 5 ਮਾਰਚ ਅਤੇ ਫਿਰ 22 ਕੀਤਾ ਗਿਆ, ਪ੍ਰੰਤੂ ਇਹ ਮੀਟਿੰਗ ਆਪ ਹੁਣ ਤੱਕ ਨਹੀਂ ਕੀਤੀ ਗਈ।
ਜਥੇਬੰਦੀ ਦੇ ਸੰਘਰਸ਼ ਦੇ ਦਬਾਅ ਸਦਕਾ ਮਿਤੀ 20 ਅਗਸਤ 2024 ਨੂੰ ਸਮਾਂ ਦਿੱਤਾ ਗਿਆ, ਫਿਰ ਇਹ ਮੀਟਿੰਗ ਅੱਗੇ ਤੋਂ ਅੱਗੇ 11 ਸਤੰਬਰ, 12 ਸਤੰਬਰ ਕੀਤੀ ਗਈ, ਪਰ ਇਹ ਮੀਟਿੰਗ ਹੁਣ ਤੱਕ ਨਹੀ ਕੀਤੀ ਗਈ, ਜਿਸ ਕਰਕੇ ਜਥੇਬੰਦੀ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੌਰਾਨ ਜਥੇਬੰਦੀ ਨੇ 12 ਸਤੰਬਰ ਨੂੰ ਆਨਲਾਈਨ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਕਿ ਜਥੇਬੰਦੀ 28 ਸਤੰਬਰ 2024 ਨੂੰ ਵਿੱਤ ਮੰਤਰੀ  ਦੇ ਹਲਕਾ ਦਿੜ੍ਹਬਾ ਵਿਖੇ ਰੋਸ ਰੈਲੀ ਕਰੇਗੀ, ਜਿਸ ਦੀ ਸਮੁੱਚੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।