ਬੱਚਿਆਂ ਨੇ ਸਕੂਲੀ ਖੇਡਾਂ ਵਿਚ ਮਾਰੀਆਂ ਮੱਲਾਂ
ਚੰਡੀਗੜ੍ਹ 25 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸਰਕਾਰੀ ਪ੍ਰਾਇਮਰੀ ਸਕੂਲ ਟਾਂਡਾ ਕਰੋਰਾਂ ਦੇ ਵਿਦਿਆਰਥੀਆਂ ਵੱਲੋਂ ਸੈਂਟਰ ਤੇ ਬਲਾਕ ਪੱਧਰੀ ਖੇਡਾਂ ਵਿੱਚ ਗੋਲਡ ਮੈਡਲ, ਸਿਲਵਰ ਮੈਡਲ, ਜਿੱਤ ਕੇ ਪਿੰਡ ਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਗਿਆ ਹੈ। ਜਾਣਕਾਰੀ ਲਈ ਦੱਸ ਦਈਏ ਕਿ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਉਲੀਕੇ ਗਏ ਖੇਡ ਮੁਕਾਬਲਿਆਂ ਵਿੱਚ ਟਾਂਡਾ ਕਰੋਰਾਂ ਦੀ ਕਬੱਡੀ ਦੀ ਟੀਮ ਵੱਲੋਂ ਗੁਰੂ ਜੀ ਦੀ ਗੋਲਡ ਮੈਡਲ ਅਤੇ ਰੇਸ ਵਿੱਚ ਗੋਲਡ ਮੈਡਲ ਚੈਸ ਵਿੱਚ ਗੋਲਡ ਮੈਡਲ ਮਨਜੋਤ ਸਿੰਘ ਸਿਲਵਰ ਮੈਡਲ ਸਮੇਤ ਹੋਰ ਵੱਖ-ਵੱਖ ਖੇਡ ਪ੍ਰਤੀਯੋਗੀਤਾਵਾਂ ਵਿੱਚ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ।
ਕਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਿਲ ਕਰਕੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ, ਜਿੱਥੇ ਸਕੂਲ ਖੇਡਾਂ ਵਿੱਚ ਸਕੂਲ ਟੀਚਰ ਗੁਰਨਾਮ ਸਿੰਘ ਵੱਲੋਂ ਬੱਚਿਆਂ ਨੂੰ ਉਤਸਾਹਿਤ ਕਰਨ ਲਈ ਸਕੂਲ ਟਾਈਮ ਤੋਂ ਬਾਅਦ ਵੀ ਬੱਚਿਆਂ ਦੀ ਖੇਡਾਂ ਪ੍ਰਤੀ ਤਿਆਰੀ ਕਰਵਾਈ ਜਾਂਦੀ ਰਹੀ ਹੈ, ਜਿਸ ਦੇ ਨਤੀਜੇ ਵਜੋਂ ਬੱਚਿਆਂ ਵੱਲੋਂ ਵਧੀਆ ਕਾਰਗੁਜ਼ਾਰੀ ਤਹਿਤ ਖੇਡ ਪ੍ਰਤੀਯੋਗਤਾ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਮੈਡਲ ਹਾਸਿਲ ਕੀਤੇ ਗਏ ਉਥੇ ਹੀ ਪਿੰਡ ਵੱਲੋਂ ਵੀ ਪਿੰਡ ਦੇ ਪਤਵੰਤੇ ਸੱਜਣਾਂ ਦਾ ਪੂਰਾ ਸਹਿਯੋਗ ਰਿਹਾ ਸੈਂਟਰ ਸਕੂਲ ਦੇ ਹੈਡ ਐਨ ਡੀ ਤਿਵਾੜੀ ਨੇ ਬੱਚਿਆਂ ਨੂੰ ਤੇ ਮਾਪਿਆਂ ਨੂੰ ਵਧਾਈ ਦੇਣ ਲਈ ਅਤੇ ਹੋਰ ਵਧੀਆ ਕਾਰਗੁਜ਼ਾਰੀ ਲਈ ਬੱਚਿਆਂ ਨੂੰ ਤਿਆਰ ਕਰਨ ਲਈ ਬਣਦਾ ਸਹਿਯੋਗ ਦੇਣ ਲਈ ਤਿਆਰ ਹਨ ।ਪਿੰਡ ਟਾਂਡਾ ਕਰੋਰਾ ਵੱਲੋਂ ਯੂਥ ਕਲੱਬ ਪ੍ਰਧਾਨ ਸਤਨਾਮ ਸਿੰਘ ਟਾਂਡਾ ਵੱਲੋਂ ਵੀ ਖੇਡਾਂ ਵਿੱਚ ਵਧੀਆ ਕਾਰਗੁਜ਼ਾਰੀ ਕਰਕੇ ਆਏ ਵਿਦਿਆਰਥੀਆਂ ਨੂੰ ਹਰ ਸੰਭਵ ਮਦਦ ਦੇਣ ਦਾ ਐਲਾਨ ਕੀਤਾ ਗਿਆ ਤਾਂ ਜੋ ਅੱਗੇ ਜਾ ਕੇ ਬੱਚੇ ਭਵਿੱਖ ਵਿੱਚ ਹੋਰ ਵੱਡੀਆਂ ਮੱਲਾਂ ਮਾਰ ਸਕਣ।