ਯੂਥ ਵੈਲਫੇਅਰ ਕਲੱਬ ਮੋਰਿੰਡਾ ਵਲੋਂ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ 29 ਨੂੰ
ਲੋੜਵੰਦ ਮਰੀਜ਼ਾਂ ਦੇ ਲੈੱਨਜ਼ ਮੁਫ਼ਤ ਪਾਏ ਜਾਣਗੇ
ਮੋਰਿੰਡਾ 26 ਸਤੰਬਰ (ਸੁਖਵਿੰਦਰ ਸਿੰਘ ਹੈਪੀ-ਸੁਰ ਸਾਂਝ ਡਾਟ ਕਾਮ ਬਿਊਰੋ):
ਯੂਥ ਵੈਲਫੇਅਰ ਕਲੱਬ ਮੋਰਿੰਡਾ ਵਲੋਂ ਸਵ. ਸ੍ਰੀਮਤੀ ਲਾਜਵੰਤੀ ਦੇਵੀ ਧੀਮਾਨ ਦੀ ਯਾਦ ਵਿੱਚ 39ਵਾਂ ਅੱਖਾਂ ਦਾ ਮੁਫ਼ਤ ਕੈਂਪ 29 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ, ਰਾਮ ਭਵਨ, ਰੇਲਵੇ ਰੋਡ ਮੋਰਿੰਡਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਕਾਮਰੇਡ ਕਾਕਾ ਰਾਮ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਚਿੱਟੇ ਮੋਤੀਏ ਵਾਲੀ ਅੱਖ ਵਿੱਚ ਬਿਨਾਂ ਟਾਂਕੇ ਤੇ ਮੁਫ਼ਤ ਲੈੱਨਜ਼ ਪਾਏ ਜਾਣਗੇ। ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ।
ਉਹਨਾਂ ਦੱਸਿਆ ਕਿ ਗਰੇਵਾਲ ਆਈ ਇੰਸਟੀਚਿਊਟ ਸੈਕਟਰ 9 ਚੰਡੀਗੜ੍ਹ ਵਲੋਂ ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕੀਤੇ ਜਾਣਗੇ ਅਤੇ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਵਿੱਚ ਮੁਫ਼ਤ ਲੈੱਨਜ਼ ਪਾਏ ਜਾਣਗੇ। ਕਾਮਰੇਡ ਕਾਕਾ ਰਾਮ ਨੇ ਇਲਾਕਾ ਨਿਵਾਸੀਆਂ ਨੂੰ ਇਸ ਕੈਂਪ ਦਾ ਲਾਹਾ ਲੈਣ ਦੀ ਅਪੀਲ ਕੀਤੀ ਹੈ।