ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਬਲਾਕ ਖਰੜ ਦੇ 65 ਪਿੰਡਾਂ ਦੇ ਸਰਪੰਚਾਂ/ਪੰਚਾਂ ਦੀਆਂ ਚੋਣਾਂ ਲਈ ਬਣਾਏ ਗਏ 9 ਕਲੱਸਟਰ : ਉਪ ਮੰਡਲ ਮੈਜਿਸਟ੍ਰੇਟ ਖਰੜ
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਅਵਤਾਰ ਨਗਲ਼ੀਆ-ਸੁਰ ਸਾਂਝ ਡਾਟ ਕਾਮ ਬਿਊਰੋ), 26 ਸਤੰਬਰ:
ਮਾਣਯੋਗ ਰਾਜ ਚੋਣ ਕਮਿਸ਼ਨ, ਪੰਜਾਬ ਚੰਡੀਗੜ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਗੁਰਮੰਦਰ ਸਿੰਘ, ਪੀ.ਸੀ.ਐਸ. ਉਪ ਮੰਡਲ ਮੈਜਿਸਟਰੇਟ ਖਰੜ ਨੂੰ ਬਲਾਕ ਖਰੜ ਦਾ ਇੰਚਾਰਜ ਅਫਸਰ ਨਿਯੁਕਤ ਕੀਤਾ ਗਿਆ ਹੈ। ਬਲਾਕ ਖਰੜ ਵਿੱਚ ਪੈਂਦੇ 65 ਪਿੰਡਾਂ ਦੇ ਸਰਪੰਚਾਂ/ਪੰਚਾਂ ਦੀਆਂ ਚੋਣਾਂ ਲਈ 9 ਕਲੱਸਟਰ ਬਣਾਏ ਗਏ ਹਨ, ਜਿਸ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਗਏ ਹਨ। ਇੱਕ ਰਿਟਰਨਿੰਗ ਅਫਸਰ ਕੋਲ 5 ਜਾਂ 6 ਪਿੰਡ ਹੋਣਗੇ। ਰਿਟਰਨਿੰਗ ਅਫਸਰਾਂ ਦੇ ਵੱਖ ਵੱਖ ਦਫਤਰਾਂ ਵਿੱਚ ਬੈਠਣ ਦੇ ਸਥਾਨ ਨਿਰਧਾਰਤ ਕਰ ਦਿੱਤੇ ਗਏ ਹਨ। ਮਾਣਯੋਗ ਰਾਜ ਚੋਣ ਕਮਿਸ਼ਨ ਜੀ ਵੱਲੋਂ ਚੋਣਾਂ ਸਬੰਧੀ ਜਾਰੀ ਸਡਿਊਲ ਬਣਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਮਿਤੀ 27.09.2024 ਸ਼ੁੱਕਰਵਾਰ ਨੋਟੀਫਿਕੇਸ਼ਨ ਅਤੇ ਨਾਮਜ਼ਦਗੀ ਪੱਤਰ ਭਰਨ ਦੀ ਸ਼ੁਰੂਆਤ (ਸਮਾਂ: ਸਵੇਰੇ 11.00 ਵਜੇ ਤੋਂ 03.00 ਵਜੇ ਤਕ) 04.10.2024 (ਸ਼ੁੱਕਰਵਾਰ) ਨਾਮਜਦਗੀ ਪੱਤਰ ਭਰਨ ਦੀ ਆਖਰੀ ਮਿਤੀ 05.10.2024 (ਸ਼ਨੀਵਾਰ) ਨਾਮਜਦਗੀ ਪੱਤਰਾਂ ਦੀ ਪੜਤਾਲ ਅਤੇ ਚੋਣ ਨਿਸ਼ਾਨਾਂ ਦੀ ਵੰਡ, 07.10.2024 (ਸੋਮਵਾਰ)ਨਾਮਜਦਗੀ ਪੱਤਰ ਵਾਪਸ ਲੈਣ ਦੀ ਆਖਰੀ ਮਿਤੀ, 15.10.2024 (ਮੰਗਲਵਾਰ) ਗ੍ਰਾਮ ਪੰਚਾਇਤਾਂ ਚੋਣਾਂ ਲਈ ਵੋਟਾਂ (ਸਮਾਂ ਸਵੇਰੇ 08.00 ਵਜੇ ਤੋਂ ਬਾਦ ਦੁਪਹਿਰ 04.00 ਵਜੇ) ਅਤੇ 04 ਵਜੇ ਤੋਂ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ।
ਕਲੱਸਟਰ 1 ਪਿੰਡ ਗੜਾਂਗਾ, ਸਿੱਲ, ਬੱਤਾ, ਫਤਿਹਪੁਰ ਥੇੜੀ, ਸਿਲ-ਕੱਪੜਾ, ਮਾਛੀਪੁਰ ਜਿਸ ਦੇ ਰਿਟਰਨਿੰਗ ਅਫ਼ਸਰ ਸ੍ਰੀ ਤਰੁਣ ਗੁਪਤਾ(9888707639), ਐਸ.ਡੀ.ਓ ਸੀਵਰੇਜ ਬੋਰਡ, ਖਰੜ ਅਤੇ ਸਹਾਇਕ ਰਿਟਰਨਿੰਗ ਅਫਸਰ ਸ੍ਰੀ ਸੁਰਜੀਤ ਸਿੰਘ(9915510178) ਜੂਨੀਅਰ ਇੰਜੀ. ਡਬਲਯੂ.ਐੱਸ. ਅਤੇ ਸੈਨਟੇਸ਼ਨ ਸਬ ਡਿਵੀਜ਼ਨ ਨੰਬਰ-9, ਐੱਸ.ਏ.ਐੱਸ.ਨਗਰ ਹੋਣਗੇ ਅਤੇ ਨਾਮਜਦਗੀ ਪ੍ਰਾਪਤ ਕਰਨ ਲਈ ਸਥਾਨ ਕਮਿਊਨਿਟੀ ਸੈਂਟਰ ਪਿੰਡ ਘੜੂੰਆਂ ਹੋਵੇਗਾ।
ਕਲੱਸਟਰ 2 ਪਿੰਡ ਸੋਤਲ, ਘੋਗਾ, ਘੋਗਾ ਖੇੜੀ, ਬਦਰਪੁਰ ,ਬਰੋਲੀ ਜਿਸ ਦੇ ਰਿਟਰਨਿੰਗ ਅਫ਼ਸਰ ਸ੍ਰੀ ਅਸ਼ੋਕ ਕੁਮਾਰ(9780300263) ਕਾਰਜਸਾਧਕ ਅਫਸਰ, ਘੜੂੰਆਂ ਅਤੇ ਸਹਾਇਕ ਰਿਟਰਨਿੰਗ ਅਫਸਰ ਸ੍ਰੀ ਜੰਗ ਬਹਾਦਰ ਸਿੰਘ, ਜੇ.ਈ.ਨਗਰ ਕੌਂਸਲ ਖਰੜ (9888549003) ਹੋਣਗੇ ਅਤੇ ਨਾਮਜਦਗੀ ਪ੍ਰਾਪਤ ਕਰਨ ਲਈ ਸਥਾਨ ਕਮਿਊਨਿਟੀ ਸੈਂਟਰ ਪਿੰਡ ਘੜੂੰਆਂ ਹੋਵੇਗਾ।
ਕਲੱਸਟਰ 3 ਪਿੰਡ ਰੁੜਕੀ ਪੁਖ਼ਤਾ, ਬੀਬੀਪੁਰ, ਰੋਰਾ, ਸਿੰਬਲ ਮਾਜਰਾ, ਨਭੀਪੁਰ, ਬਾਸੀਆ, ਬਜਹੇੜੀ ਜਿਸ ਦੇ ਰਿਟਰਨਿੰਗ ਅਫ਼ਸਰ ਸ੍ਰੀ ਭਰਤ, ਐਸ.ਡੀ.ਓ ਡਵੀਜ਼ਨ ਨੰ. 1 ਖਰੜ ਬੀ ਐਂਡ ਆਰ (7589077097) ਅਤੇ ਸਹਾਇਕ ਰਿਟਰਨਿੰਗ ਅਫਸਰ ਸ੍ਰੀ ਮਨਪਾਲ ਸਿੰਘ, ਏ.ਡੀ.ਓ.ਖੇਤੀਬਾੜੀ ਦਫ਼ਤਰ ਖਰੜ (9872817874) ਹੋਣਗੇ ਅਤੇ ਨਾਮਜਦਗੀ ਪ੍ਰਾਪਤ ਕਰਨ ਲਈ ਸਥਾਨ ਪੀਡਬਲਯੂਡੀ ਰੈਸਟ ਹਾਊਸ ਖਰੜ ਹੋਵੇਗਾ।
ਕਲੱਸਟਰ 4 ਪਿੰਡ ਮਲਕਪੁਰ, ਚੋਲਟਾ ਖੁਰਦ, ਪੰਨੂਆਂ, ਮਦਨਹੇੜੀ, ਦੁਬਾਲੀ, ਚੋਲਟਾ ਕਲਾਂ, ਰੰਗੀਆਂ, ਦੇਹ ਕਲਾਂ ਜਿਸ ਦੇ ਰਿਟਰਨਿੰਗ ਅਫ਼ਸਰ ਸ੍ਰੀ ਨਿਰਦੋਸ਼ ਸ਼ਰਮਾ, ਬਿਲਡਿੰਗ ਇੰਸਪੈਕਟਰ, ਨਗਰ ਕੌਂਸਲ ਖਰੜ (9915955511) ਅਤੇ ਸਹਾਇਕ ਰਿਟਰਨਿੰਗ ਅਫਸਰ ਸ੍ਰੀ ਗੁਰਚਮਨ ਸਿੰਘ, ਸੀਨੀਅਰ ਤਕਨੀਕੀ ਸਹਾਇਕ ਸ. ਮੁੱਖ ਖੇਤੀਬਾੜੀ ਅਫਸਰ ਐਸ.ਏ.ਐਸ.ਨਗਰ (9914513991) ਹੋਣਗੇ ਅਤੇ ਨਾਮਜਦਗੀ ਪ੍ਰਾਪਤ ਕਰਨ ਲਈ ਸਥਾਨ ਦਫ਼ਤਰ ਮਾਰਕੀਟ ਕਮੇਟੀ ਖਰੜ ਹੋਵੇਗਾ।
ਕਲੱਸਟਰ 5 ਪਿੰਡ ਪੋਪਨਾ, ਧੜਾਕ ਕਲਾਂ, ਨਿਆਮੀਆਂ, ਧੜਾਕ ਖੁਰਦ, ਮਜਾਤ, ਟੋਡਰ ਮਾਜਰਾ, ਮੱਕੜਾਂ, ਮੱਛਲੀ ਕਲਾਂ, ਮਜਾਤੜੀ ਜਿਸ ਦੇ ਰਿਟਰਨਿੰਗ ਅਫ਼ਸਰ ਸ੍ਰੀ ਅਜੇ ਸ਼ਰਮਾ, ਖੇਤੀਬਾੜੀ ਵਿਸਥਾਰ ਅਫਸਰ, ਦਾਊਮਾਜਰਾ (8872318378) ਅਤੇ ਸਹਾਇਕ ਰਿਟਰਨਿੰਗ ਅਫਸਰ ਸ੍ਰੀ ਰੁਪਿੰਦਰ ਸਿੰਘ, ਅੰਕੜਾ ਸਹਾਇਕ, ਖੇਤੀਬਾੜੀ ਦਫ਼ਤਰ ਐਸ.ਏ.ਐਸ.ਨਗਰ (8219995886) ਹੋਣਗੇ ਅਤੇ ਨਾਮਜਦਗੀ ਪ੍ਰਾਪਤ ਕਰਨ ਲਈ ਸਥਾਨ ਦਫ਼ਤਰ ਬੀਡੀਪੀਓ ਖਰੜ ਹੋਵੇਗਾ।
ਕਲੱਸਟਰ 6 ਪਿੰਡ ਮੱਛਲੀ ਖੁਰਦ, ਚੂਹੜ ਮਾਜਰਾ, ਨਗਲ ਫੈਜ਼ਗੜ, ਗੱਬੇ ਮਾਜਰਾ, ਰਸਨਹੇੜੀ, ਸਵਾੜਾ ਜਿਸ ਦੇ ਰਿਟਰਨਿੰਗ ਅਫ਼ਸਰ ਸ੍ਰੀ ਜਸਵਿੰਦਰ ਸਿੰਘ, ਖੇਤੀਬਾੜੀ ਵਿਭਾਗ ਖਰੜ ਦੇ ਏ.ਡੀ.ਓ. (9878533855)ਅਤੇ ਸਹਾਇਕ ਰਿਟਰਨਿੰਗ ਅਫਸਰ ਸ੍ਰੀ ਗੁਰਪ੍ਰੀਤ ਸਿੰਘ ਏ.ਡੀ.ਓ., ਖੇਤੀਬਾੜੀ ਦਫ਼ਤਰ ਖਰੜ (9888306474) ਹੋਣਗੇ ਅਤੇ ਨਾਮਜਦਗੀ ਪ੍ਰਾਪਤ ਕਰਨ ਲਈ ਸਥਾਨ ਦਫ਼ਤਰ ਬੀ ਪੀ ਈ ਓ ਖਰੜ, ਤਹਿਸੀਲ ਕੰਪਲੈਕਸ ਖਰੜ ਹੋਵੇਗਾ।
ਕਲੱਸਟਰ 7 ਪਿੰਡ ਭਾਰਤ ਪੁਰ, ਚੰਡਿਆਲਾ ਸੂਦਾ, ਸੋਏ ਮਾਜਰਾ, ਪੱਤੜਾ, ਮਗਰ, ਝੰਜੇੜੀ ਜਿਸ ਦੇ ਰਿਟਰਨਿੰਗ ਅਫ਼ਸਰ ਸ੍ਰੀ ਅੰਮ੍ਰਿਤਪਾਲ ਸਿੰਘ ਐਸ.ਡੀ.ਓ. ਡਬਲਯੂ.ਐਸ. ਅਤੇ ਸੈਨੀਟੇਸ਼ਨ, ਡਿਵੀ. ਨੰਬਰ 3, ਐਸ.ਏ.ਐਸ.ਨਗਰ (9876798741) ਅਤੇ ਸਹਾਇਕ ਰਿਟਰਨਿੰਗ ਅਫਸਰ ਸ੍ਰੀ ਨਵਪ੍ਰੀਤ ਸਿੰਘ, ਜੂਨੀਅਰ ਇੰਜੀਨੀਅਰ ਡਬਲਯੂ.ਐੱਸ. ਅਤੇ ਸੈਨੀਟੇਸ਼ਨ, ਡਿਵੀ. ਨੰ 3, ਐਸ.ਏ.ਐਸ.ਨਗਰ (9876287006) ਹੋਣਗੇ ਅਤੇ ਨਾਮਜਦਗੀ ਪ੍ਰਾਪਤ ਕਰਨ ਲਈ ਸਥਾਨ ਦਫ਼ਤਰ ਬੀਡੀਪੀਓ ਖਰੜ ਹੋਵੇਗਾ।
ਕਲੱਸਟਰ 8 ਪਿੰਡ ਬੜੀ ਕਰੋੜਾਂ, ਸ਼ਿਵ ਨਗਰ ਨਾਡਾ, ਮਸੋਲ , ਪੜਛ, ਛੋਟੀ ਪੜਛ, ਸਿਉਕ, ਮੁੱਲਾਂਪੁਰ ਗਰੀਬਦਾਸ, ਸ਼ਿੰਗਾਰੀਵਾਲਾ ਮਿਲਖ ਟਾਂਡਾ ਜਿਸ ਦੇ ਰਿਟਰਨਿੰਗ ਅਫ਼ਸਰ ਸ੍ਰੀ ਰਵੀ ਜਿੰਦਲ, ਈਓ ਐਮਸੀ ਨਵਾਂਗਰਾਓਂ (9646350091) ਅਤੇ ਸਹਾਇਕ ਰਿਟਰਨਿੰਗ ਅਫਸਰ ਸ੍ਰੀ ਰਾਕੇਸ਼ ਕੁਮਾਰ, ਜੇ.ਈ, ਨਗਰ ਕੌਂਸਲ ਨਯਾਗਾਓ (9855164327) ਹੋਣਗੇ ਅਤੇ ਨਾਮਜਦਗੀ ਪ੍ਰਾਪਤ ਕਰਨ ਲਈ ਸਥਾਨ ਪੁਰਾਣੀ ਪਾਣੀ ਦੀ ਟੈਂਕੀ. ਨਾਡਾ ਪੁਲ ਨੇੜੇ, ਸੇਵਾ ਕੇਂਦਰ ਨਾਡਾ ਹੋਵੇਗਾ।
ਕਲੱਸਟਰ 9 ਪਿੰਡ ਗੋਸਲਾਂ, ਹਸਨਪੁਰ, ਸਿੰਗਪੁਰਾ, ਕਾਲੇਵਾਲ, ਘਟੋਰ, ਅੱਲਾਪੁਰ, ਸਹੋੜਾ, ਚੰਦੋ ਗੋਬਿੰਦਗੜ ਜਿਸ ਦੇ ਰਿਟਰਨਿੰਗ ਅਫ਼ਸਰ ਸ੍ਰੀ ਪਰਦੀਪ ਕੁਮਾਰ, ਐਸ.ਡੀ.ਓ ਮਾਈਨਿੰਗ ਦਫ਼ਤਰ ਖਰੜ, (9417460437) ਅਤੇ ਸਹਾਇਕ ਰਿਟਰਨਿੰਗ ਅਫਸਰ ਸ੍ਰੀ ਬਲਜਿੰਦਰ ਸਿੰਘ, ਜੇ.ਈ.ਨਗਰ ਕੌਂਸਲ ਖਰੜ (8054944043) ਹੋਣਗੇ ਅਤੇ ਨਾਮਜਦਗੀ ਪ੍ਰਾਪਤ ਕਰਨ ਲਈ ਸਥਾਨ ਦਫਤਰ ਨਗਰ ਕੌਂਸਲ ਕੁਰਾਲੀ ਹੋਵੇਗਾ।