www.sursaanjh.com > ਚੰਡੀਗੜ੍ਹ/ਹਰਿਆਣਾ > ਬਲਾਕ ਮਾਜਰੀ ਦੇ ਪਿੰਡਾਂ ਲਈ 13 ਕਲੱਸਟਰ ਬਣਾਏ

ਬਲਾਕ ਮਾਜਰੀ ਦੇ ਪਿੰਡਾਂ ਲਈ 13 ਕਲੱਸਟਰ ਬਣਾਏ

ਬਲਾਕ ਮਾਜਰੀ ਦੇ ਪਿੰਡਾਂ ਲਈ 13 ਕਲੱਸਟਰ ਬਣਾਏ
ਚੰਡੀਗੜ੍ਹ 27 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪੰਚਾਇਤੀ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਇਲਾਕੇ ਦੇ ਪਿੰਡ -ਪਿੰਡ ਸਰਪੰਚੀ ਤੇ ਪੰਚੀ ਲਈ ਮਾਹੌਲ ਭਖਿਆ ਨਜ਼ਰ ਆ ਰਿਹਾ ਹੈ। ਚੋਣਾਂ ਲੜਨ ਵਾਲੇ ਉਮੀਦਵਾਰਾਂ ਦੀ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਬਲਾਕ ਦਫ਼ਤਰਾਂ ਵਿੱਚ ਖੱਜ਼ਲ ਖੁਆਰ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਵਾਰ ਵੱਖ ਵੱਖ ਥਾਈਂ ਕਲੱਸਟਰ ਸਥਾਪਤ ਕੀਤੇ ਹਨ। ਬਲਾਕ ਮਾਜਰੀ ਦੇ ਪਿੰਡਾਂ ਲਈ 13 ਕਲੱਸਟਰ ਬਣਾਏ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਜਰਾਬਾਦ ਵਿਖੇ ਪਿੰਡ ਥਾਣਾ ਗੋਬਿੰਦਗੜ੍ਹ,ਸਲੇਮਪੁਰ ਕਲਾਂ ਲੁਬਾਣਗੜ੍ਹ, ਬਰਸਾਲਪੁਰ, ਸਲੇਮਪੁਰ ਖੁਰਦ, ਤਾਜਪੁਰਾ, ਭੂਪਨਗਰ ਅਤੇ ਅਕਾਲਗੜ੍ਹ, ਇਸੇ ਤਰ੍ਹਾਂ ਪਿੰਡ ਧਕਧਾਣਾ, ਫਤਿਹਪੁਰ ਟੱਪਰੀਆਂ, ਖਿਜਰਾਬਾਦ, ਖਿਜਰਾਬਾਦ ਹੇਠਲੀ ਪੱਟੀ, ਮੀਆਂਪੁਰ ਚੰਗਰ, ਤਾਰਾਪੁਰ, ਮਾਜਰੀ ਕਲੋਨੀ ਅਤੇ ਮਿਰਜਾਪੁਰ ਲਈ ਸਰਕਾਰੀ ਸਕੂਲ ਖਿਜਰਾਬਾਦ ਵਿਖੇ ਕਲੱਸਟਰ ਬਣਾਇਆ ਗਿਆ ਹੈ।
ਇਸੇ ਤਰ੍ਹਾਂ ਪਿੰਡ  ਗੋਚਰ, ਅਭੀਪੁਰ ,ਪੱਲਣਪੁਰ, ਮਾਜਰਾ, ਸਿਸਵਾਂ, ਹੁਸ਼ਿਆਰਪੁਰ, ਦੁਲਵਾਂ,ਮਾਣਕਪੁਰ ਸ਼ਰੀਫ ਲਈ ਸਰਕਾਰੀ ਸਕੂਲ ਮਾਜਰਾ ਵਿਖੇ ਕਲੱਸਟਰ ਸਥਾਪਤ ਕੀਤਾ ਗਿਆ ਹੈ। ਪਿੰਡ ਮੁੰਧੋਂ ਭਾਗ ਸਿੰਘ, ਮੁੱਲਾਂਪੁਰ ਸੋਢੀਆਂ, ਨਗਲ ਗੜੀਆ, ਗੁੰਨੋਮਾਜਰਾ, ਬੜੌਦੀ, ਅੰਧਹੇੜੀ, ਖੈਰਪੁਰ ਅਤੇ ਫਾਂਟਵਾਂ ਪਿੰਡਾਂ ਲਈ ਕਲੱਸਟਰ ਬਣਾਏ ਗਏ ਹਨ। ਇਸ ਤੋਂ ਇਲਾਵਾ ਨਗਰ ਕੌਂਸਲ ਕਰਾਲੀ ਵਿਖੇ ਕਨੌੜਾਂ, ਦੁਸਾਰਨਾ, ਸੇਖਪੁਰਾ, ਫਤਿਹਗੜ੍ਹ, ਝਿੰਗੜਾਂ ਕਲਾਂ, ਰਕੌਲੀ, ਸੁਹਾਲੀ,ਨਨਹੇੜੀਆਂ ,ਨਗਲ ਸਿੰਘਾਂ, ਸ਼ਾਹਪੁਰ, ਲਖਨੌਰ, ਤਿਊੜ, ਭਜੌਲੀ ,ਅਭੇਪੁਰ, ਜਕੜ ਮਾਜਰਾ ਅਤੇ ਸਿਆਮੀਪੁਰ ਪਿੰਡਾਂ ਲਈ ਐੱਮ ਸੀ ਕੁਰਾਲੀ ਵਿਖੇ ਕਲੱਸਟਰ ਬਣਾਏ ਗਏ ਹਨ।
ਬਾਕੀ ਰਹਿੰਦੇ ਪਿੰਡਾਂ ਸੰਗਤਪੁਰਾ, ਕੁੱਬਾਹੇੜੀ,ਬੂਥਗੜ੍ਹ ,ਕਰਤਾਰਪੁਰ, ਕੰਸਾਲਾ, ਮਾਜਰੀ, ਫਤਿਹਪੁਰ, ਸਿਆਲਬਾ, ਬਜੀਦਪੁਰ, ਚੰਦਪੁਰ, ਝੰਡੇ ਮਾਜਰਾ, ਖੇੜਾ, ਮਹਿਰੌਲੀ ,ਮਹਿਰਮਪੁਰ ਟੱਪਰੀਆਂ, ਮੁੰਧੋਂ ਸੰਗਤੀਆਂ, ਢਕੋਰਾਂ ਕਲਾਂ, ਨਗਲੀਆਂ, ਢਕੋਰਾਂ ਖੁਰਦ, ਕਾਦੀਮਾਜਰਾ, ਨਿਹੋਲਕਾ, ਰਾਮਪੁਰ ਟੱਪਰੀਆਂ, ਰਤਨਗੜ੍ਹ ਸਿੰਬਲ, ਪਲਹੇੜੀ, ਚਟੌਲੀ, ਸੈਣੀ ਮਾਜਰਾ, ਭਗਤ ਮਾਜਰਾ, ਘੰਡੌਲੀ, ਢੋਡੇਮਾਜਰਾ, ਸਲਾਮਤਪੁਰ,ਰਸੂਲਪੁਰ,ਪੈਂਤਪੁਰ, ਬਹਾਲਪੁਰ, ਛੋਟੀ ਬੜੀ ਨੱਗਲ, ਫਿਰੋਜਪੁਰ ਬੰਗਰ, ਭੜੌਜੀਆਂ, ਤਕੀਪੁਰ, ਜੈਅੰਤੀ ਮਾਜਰੀ, ਬਘਿੰਡੀ, ਗੁੜ੍ਹਾ,ਕਸੌਲੀ, ਕਰੌਦਿਆਂ ਵਾਲਾ,ਰਤਵਾੜਾ, ਬਾਂਸੇਪੁਰ, ਸੰਗਾਲਾਂ, ਚਾਹੜ ਮਾਜਰਾ, ਧਨੌੜਾਂ, ਰੁੜਕੀ ਖਾਮ, ਮਲਕਪੁਰ, ਤੀੜਾ, ਰਾਣੀਮਾਜਰਾ, ਤੋਗਾਂ, ਮਸਤਗੜ੍ਹ ਲਈ ਬਲਾਕ ਦਫ਼ਤਰ ਮਾਜਰੀ ਵਿਖੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਦੇ ਹਨ।

Leave a Reply

Your email address will not be published. Required fields are marked *