www.sursaanjh.com > ਚੰਡੀਗੜ੍ਹ/ਹਰਿਆਣਾ > ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਨੇ ਖ਼ੂਨ ਦਾਨ ਕੈਂਪ ਲਗਾਇਆ

ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਨੇ ਖ਼ੂਨ ਦਾਨ ਕੈਂਪ ਲਗਾਇਆ

ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਨੇ ਖ਼ੂਨ ਦਾਨ ਕੈਂਪ ਲਗਾਇਆ
75 ਯੂਨਿਟ ਖੂਨ ਇਕੱਤਰ 
ਮੋਰਿੰਡਾ 28 ਸਤੰਬਰ (ਸੁਖਵਿੰਦਰ ਸਿੰਘ ਹੈਪੀ-ਸੁਰ ਸਾਂਝ ਡਾਟ ਕਾਮ ਬਿਊਰੋ):
ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਵਲੋਂ ਅੱਜ ਸਥਾਨਕ ਖਾਲਸਾ ਗਰਲਜ ਕਾਲਜ ਵਿਖੇ  97ਵਾਂ ਖੂਨ ਦਾਨ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੀਸ਼ਦ ਦੇ ਸੀਨੀਅਰ ਆਗੂ ਹਰਵਿੰਦਰ ਸੂਦ ਜੌਲੀ ਨੇ ਦੱਸਿਆ ਕਿ ਇਹ ਕੈਂਪ ਪ੍ਰੀਸ਼ਦ ਦੇ ਸਾਬਕਾ ਪ੍ਰਧਾਨ ਜਸਮੀਤ ਸਿੰਘ ਦੇ ਮਾਤਾ, ਪਿਤਾ ਦੀ ਯਾਦ ਵਿੱਚ ਲਗਾਇਆ ਗਿਆ। ਉਹਨਾਂ ਦਸਿਆ ਕਿ ਇਸ ਖੂਨ ਦਾਨ ਕੈਂਪ ਦਾ ਉਦਘਾਟਨ ਉਘੇ ਸਮਾਜ ਸੇਵਕ ਅਤੇ ਅੰਬੇਦਕਰਵਾਦੀ ਆਗੂ ਕ੍ਰਿਪਾਲ ਸਿੰਘ ਮੁੰਡੀ ਖਰੜ ਨੇ ਕੀਤਾ, ਜਦੋਂ ਕਿ ਮੁੱਖ ਮਹਿਮਾਨ ਵਜੋਂ ਡੀ ਐਸ ਪੀ ਮੋਰਿੰਡਾ ਜਤਿੰਦਰਪਾਲ ਸਿੰਘ ਪਹੁੰਚੇ। ਉਹਨਾਂ ਕਲੱਬ ਦੇ ਇਸ ਉਦਮ ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ਆਖਿਆ ਕਿ ਖੂਨ ਦਾਨ ਸਭ ਤੋਂ ਵੱਡਾ ਦਾਨ ਹੈ। ਦਾਨੀ ਸੱਜਣਾਂ ਵਲੋਂ ਕੀਤੇ ਇਸ ਖੂਨ ਨਾਲ ਬਹੁਤ ਸਾਰੇ ਵਿਅਕਤੀਆਂ ਨੂੰ ਨਵਾਂ ਜੀਵਨ ਮਿਲ ਜਾਂਦਾ ਹੈ। ਉਹਨਾਂ ਇਸ ਸਮੇਂ ਨ
ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਸੇਵਾ ਵਿੱਚ ਬਣਦਾ ਹਿੱਸਾ ਪਾ ਕੇ ਦੇਸ ਦੇ ਭਵਿੱਖ ਨੂੰ ਮਜ਼ਬੂਤ ਕਰਨ।
ਇਸ ਸਮੇਂ ਪੀ ਜੀ ਆਈ ਚੰਡੀਗੜ੍ਹ ਦੇ ਬਲੱਡ ਬੈਂਕ ਦੀ ਟੀਮ ਵੱਲੋਂ ਡਾ ਆਰ ਆਰ ਸ਼ਰਮਾ, ਡਾ ਸੁਦਿਕਸ਼ਾ ਅਤੇ ਡਾ ਏਕਤਾ ਰਵੈਨਜੀ ਦੀ ਅਗਵਾਈ ਵਿੱਚ 75 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਸਮੇਂ ਖਾਲਸਾ ਗਰਲਜ ਕਾਲਜ ਦੀਆਂ ਵਿਦਿਆਰਥਣਾਂ ਅਨਮੋਲਦੀਪ ਕੌਰ, ਜਸਦੀਪ ਕੌਰ, ਜਸ਼ਨਪ੍ਰੀਤ ਕੌਰ, ਤਰਨਵੀਰ ਕੌਰ ਅਤੇ ਕਮਲਜੀਤ ਕੌਰ ਨੇ ਖ਼ੂਨ ਦਾਨ ਕੈਂਪ ਨੂੰ ਸਫ਼ਲ ਬਣਾਉਣ ਵਿਚ ਅਹਿਮ ਯੋਗਦਾਨ ਪਾਇਆ। ਇਸ ਸਮੇਂ ਮੁੱਖ ਮਹਿਮਾਨ ਤੇਜਿੰਦਰਪਾਲ ਸਿੰਘ ਡੀ ਐਸ ਪੀ, ਕ੍ਰਿਪਾਲ ਸਿੰਘ ਮੁੰਡੀ ਖਰੜ, ਕਰਨੈਲ ਸਿੰਘ ਜੀਤ ਵਾਇਸ ਚੇਅਰਮੈਨ ਪੀ ਏ ਡੀ ਬੈਂਕ ਅਤੇ  ਹਰੀਪਾਲ ਸਾਬਕਾ ਪ੍ਰਧਾਨ ਨਗਰ ਕੌਂਸਲ ਮੋਰਿੰਡਾ ਸਮੇਤ ਪ੍ਰੀਸ਼ਦ ਦੇ ਪ੍ਰਧਾਨ ਵਿਜੇ ਕੁਮਾਰ ਸਮੇਤ ਅਹੁਦੇਦਾਰਾਂ ਵਲੋਂ ਖ਼ੂਨ ਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਕਲੱਬ ਦੇ  ਸੀਨੀਅਰ ਆਗੂ ਜਤਿੰਦਰ ਗੁੰਬਰ, ਮੀਤ ਪ੍ਰਧਾਨ ਜਗਦੀਸ਼ ਵਰਮਾ, ਜਸਮੀਤ ਸਿੰਘ, ਮਾਂ ਹਾਕਮ ਸਿੰਘ , ਟੇਕ ਚੰਦ, ਅਵਤਾਰ ਸਿੰਘ, ਰਵਿੰਦਰ ਸਿੰਘ ਰਵੀ, ਤਿਲਕ ਰਾਜ ਜੇ ਈ, ਡਾ ਸ਼ਿਵਮ ਕੌੜਾ, ਜੌਲੀ ਸੂਦ, ਐਸ ਡੀ ਓ ਜਸਪਾਲ ਸਿੰਘ,ਡਾ ਭੂਪਿੰਦਰ ਸਿੰਘ, ਜੋਗਿੰਦਰ ਪਾਲ ਅਤੇ ਦਿਨੇਸ਼ ਜਿੰਦਲ ਆਦਿ ਪ੍ਰੀਸ਼ਦ ਦੇ ਅਹੁਦੇਦਾਰ ਅਤੇ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *