ਸਥਾਈ ਭਵਿੱਖ ਦੀ ਉਸਾਰੀ ‘ਚ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੀ ਅਹਿਮ ਭੂਮਿਕਾ
ਸਾਇੰਸ ਸਿਟੀ ਵਿਖੇ ਗ੍ਰੀਨ ਖੱਪਤਕਾਰ ਦਿਵਸ ਮਨਾਇਆ ਗਿਆ
ਕਪੂਰਥਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 28 ਸਤੰਬਰ:
ਵਾਤਾਵਰਣ ਪ੍ਰਦੂਸ਼ਣ ਨੂੰ ਘਟਾਉਣ, ਸਥਾਈ ਭਵਿੱਖ ਧਰਤੀ ਨੂੰ ਸਾਫ਼ ਅਤੇ ਹਰਿਆ -ਭਰਿਆ ਬਣਾਉਣ ਲਈ ਯੋਗਦਾਨ ਪਾਉਣ ਹਿੱਤ ਉਤਸ਼ਾਹ ਅਤੇ ਜਾਗਰੂਕਤਾ ਪੈਦਾ ਕਰਨ ਦੇ ਆਸ਼ੇ ਨਾਲ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਹਰਾ ਖੱਪਤਕਾਰ ਦਿਵਸ ਮਨਾਇਆ ਗਿਆ।
ਇਸ ਮੌਕੇ ਆਪਣੇ ਸ਼ੁਰੂਆਤੀ ਸੰਬੋਧਨ ਵਿਚ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਦੱਸਿਆ ਕਿ ਆਰਟੀਫ਼ੀਸ਼ੀਅਲ ਇੰਟੈਲੀਜੈ਼ਸੀ ਇਕ ਅਜਿਹੀ ਸਮਰੱਥਾ ਰੱਖਦੀ ਹੈ, ਜਿਸ ਨਾਲ ਵਾਤ਼ਾਵਰਣ ਦੀਆਂ ਚੁਣੌਤੀਆਂ ਨੂੰ ਬੜੀ ਤੇਜ਼ੀ ਅਤੇ ਸੁੱਚਜੇ ਢੰਗ ਨਾਲ ਹੱਲ ਕਰਕੇ ਬਦਲਾਅ ਲਿਆਂਦੇ ਜਾ ਸਕਦੇ ਹਨ। ਇਸ ਮੌਕੇ ਡਾ. ਗਰੋਵਰ ਨੇ ਊਰਜਾ ਦੀ ਨਿਪੁੰਨਤਾਂ ਨੂੰ ਉਤਸ਼ਾਹਿਤ ਕਰਨ, ਕੁਦਰਤੀ ਸਰੋਤਾਂ ਦਾ ਪ੍ਰਬੰਧ ਤੇ ਨਿਗਰਾਨੀ, ਜਲਵਾਯੂ ਤਬਦੀਲੀ ਤੇ ਰਹਿੰਦ-ਖਹੂੰਦ ਨੂੰ ਘਟਾਉਣ ਅਤੇ ਜੰਗਲੀ ਜੀਵਾਂ ਦੇ ਸਰੁੱਖਿਆ ਪ੍ਰਬੰਧਾਂ ਵਿਚ ਤੇਜ਼ੀ ਲਿਆਉਣ ‘ਚ ਆਰਟੀਫ਼ਿਸ਼ੀਅਲ ਇੰਟੈਲੀਜੈ਼ਸੀ ਦੀ ਪਰਿਵਰਤਸ਼ੀਨ ਭੂਮਿਕਾ ਬਾਰੇ ਹਾਜ਼ਰ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਆਰਟੀਫ਼ੀਸ਼ੀਅਲ ਇੱਟੈਲੀਜੈਂਸੀ ਵਿਚ ਸਥਾਈ ਅਭਿਆਸਾਂ ਦੀ ਹਾਮੀ ਭਰਨ ਦੀ ਸਮਰੱਥਾ ਹੈ, ਜਿਸ ਨਾਲ ਸਾਡੀ ਧਰਤੀ ਨੂੰ ਹਰਿਆ-ਭਰਿਆ ਤੇ ਲਚਕੀਲਾ ਬਣਾਇਆ ਜਾ ਸਕਦਾ ਹੈ।
ਇਸ ਮੌਕੇ ਹਾਜ਼ਰ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਸਾਇੰਸ ਸਿਟੀ ਦੇ ਵਿਗਿਆਨੀ -ਡੀ ਤੇ ਪ੍ਰੋਗਰਾਮ ਕੋਆਰਡੀਨੇਟਰ ਡਾ. ਮੋਨੀਸ਼ ਸੋਇਨ ਨੇ ਵਿਦਿਆਰਥੀਆਂ ਨੂੰ ਆਪਣੇ ਸਕੂਲਾਂ ਅਤੇ ਘਰਾਂ ਵਿਚ ਸਿਫ਼ਰ ਰਹਿੰਦ-ਖੂੰਹਦ ਅਭਿਆਸਾਂ ਨੂੰ ਅਪਣਾਉਣ ਵੱਲ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਅਜਿਹਾ ਕਰਨ ਨਾਲ ਜਿੱਥੇ ਉਹ ਸਿਥਰਤਾ, ਊਰਜਾ ਸੁਰੱਖਿਆ ਨੂੰ ਵਧਾਉਣ ਅਤੇ ਸਮਰੱਥਾ ਵਿਚ ਸੁਧਾਰ ਲਿਆਉਣਗੇ ਉੱਥੇ ਹੀ ਲੰਬੇ ਸਮੇਂ ਤੱਕ ਖ਼ੱਖਤਕਾਰਾਂ ਦੀ ਸਾਫ਼ ਤੇ ਸਵੱਛ ਊਰਜਾ ਤੱਕ ਪਹੁੰਚ ਨੂੰ ਯਕੀਨੀ ਬਣਾਉਣਗੇ।
ਇਸ ਮੌਕੇ ‘ਤੇ “ਸਿਫ਼ਰ ਰਹਿੰਦ-ਖਹੂੰਦ ਦੀਆਂ ਚੁਣੌਤੀਆਂ” ‘ਤੇ ਸਕੂਲੀ ਬੱਚਿਆਂ ਦਾ ਪ੍ਰੋਜੈਕਟ ਮਾਡਲ ਮੁਕਾਬਾਲਾ ਵੀ ਕਰਵਾਇਆ ਗਿਆ, ਜਿਸ ਵਿਚ ਪੰਜਾਬ ਭਰ ਦੇ 200 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਆਪਣੇ ਸਕੂਲਾਂ ਵਿਚ ਲਾਗੂ ਕੀਤੇ ਗਏ ਸਿਫ਼ਰ ਰਹਿੰਦ-ਖਹੂੰਦ ਦੇ ਅਭਿਆਸਾਂ ‘ਤੇ ਆਧਾਰਤ ਖੋਜਭਰਪੂਰ ਮਾਡਲਾਂ ਦਾ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿਚ ਸਾਈਂ ਦਾਸ ਏ.ਐਸ.ਸੀਨੀਅਰ ਸੈਕੰਡਰੀ ਸਕੂਲ ਜਲੰਧਰ ਨੇ ਪਹਿਲਾ,ਸੰਤ ਪ੍ਰਾਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਨੇ ਦੂਜਾ ਇਨਾਮ ਜਿੱਤਿਆ, ਜਦੋਂ ਕਿ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਸਨੌਰਾ ਭੋਗਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।