ਸਿਆਲਬਾ ਦੇ ਅਧਿਯਨ ਨੇ ਜਿੱਤਿਆ ਸੋਨਾ ਤਗਮਾ
ਚੰਡੀਗੜ੍ਹ 28 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਮੁਹਾਲੀ ਦੇ ਸਪੋਰਟਸ ਕੰਪਲੈਕਸ ਵਿਖੇ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ ਬਾਕਸਿੰਗ ਟੂਰਨਾਮੈਂਟ ਵਿੱਚ ਪਿੰਡ ਸਿਆਲਬਾ ਦੇ ਅਧਿਯਨ ਨੇ 33 ਕਿਲੋ ਅੰਡਰ ਉਮਰ 14 ਸਾਲ ਦੇ ਨੇ ਸੋਨੇ ਦਾ ਤਗਮਾ ਜਿੱਤਿਆ ਹੈ। ਇਹ ਵਿਦਿਆਰਥੀ ਆਉਣ ਵਾਲੀ ਰਾਜ ਮੁਕੇਬਾਜ਼ੀ ਵਿੱਚ ਭਾਗ ਲਵੇਗਾ। ਇਸ ਬੱਚੇ ਨੇ ਗੋਲਡ ਮੈਡਲ ਜਿੱਤ ਕੇ ਜਿੱਥੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ, ਉੱਥੇ ਹੀ ਉਸਨੇ ਕੋਚ ਅਤੇ ਪਿੰਡ ਦੀ ਵੀ ਸ਼ਾਨ ਵਧਾਈ ਹੈ। ਮੈਡਲ ਜਿੱਤ ਕੇ ਵਾਪਸ ਆਏ ਮਹਾਂਕਾਲ ਕੁਸ਼ਤੀ ਅਖਾੜਾ ਖਿਜਰਾਬਾਦ ਦੇ ਪ੍ਰਧਾਨ ਪ੍ਰਦੀਪ ਬਾਵਾ ਨੇ ਅਧਿਯਨ ਦਾ ਨਿੱਘਾ ਸਵਾਗਤ ਕੀਤਾ ਹੈ। ਇਸ ਮੌਕੇ ਪਿੰਡ ਦੇ ਨੰਬਰਦਾਰ ਰਾਜਕੁਮਾਰ ਸਿਆਲਬਾ ਤੇ ਸਾਬਕਾ ਸਰਪੰਚ ਕੁਲਦੀਪ ਸਿੰਘ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਅੱਗੇ ਵਾਸਤੇ ਬੱਚੇ ਦਾ ਸਾਥ ਦੇਣ ਦਾ ਵਾਅਦਾ ਕੀਤਾ।