ਪਹਾੜੀ ਪਿੰਡ ਟਾਂਡਾ ਵਿਖੇ ਸਰਬ-ਸੰਮਤੀ ਨਾਲ਼ ਬਣੀ ਪੰਚਾਇਤ
ਚੰਡੀਗੜ੍ਹ 29 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸ਼ਿਵਾਲਿਕ ਦੀਆਂ ਪਹਾੜੀਆਂ ‘ਚ ਵਸਿਆ ਪਿੰਡ ਟਾਂਡਾ ਵਿਖੇ ਸਰਬ ਸਾਂਝਾ ਇਕੱਠ ਹੋਇਆ, ਜਿਹਦੇ ਵਿੱਚ ਪਿੰਡ ਟਾਂਡਾ ਦੀ ਗ੍ਰਾਮ ਪੰਚਾਇਤ ਸਰਬ-ਸੰਮਤੀ ਨਾਲ ਪਿੰਡ ਦੇ ਮੋਹਤਵਰ ਸੱਜਣਾ ਦੁਆਰਾ ਚੁਣੀ ਗਈ ਹੈ, ਜਿਸ ਵਿੱਚ ਸਤਨਾਮ ਸਿੰਘ ਟਾਂਡਾ ਨੂੰ ਨਿਰ-ਵਿਰੋਧ ਸਰਬ-ਸੰਮਤੀ ਨਾਲ ਸਰਪੰਚ ਚੁਣਿਆ ਗਿਆ ਹੈ। ਪੰਜ ਵਾਰਡਾਂ ਵਿੱਚ ਵੱਖ-ਵੱਖ ਵਾਰਡ ਅਨੁਸਾਰ ਪੰਜ ਪੰਚ ਵੀ ਸਰਬ-ਸੰਮਤੀ ਨਾਲ ਹੀ ਚੁਣੇ ਗਏ ਹਨ।
ਉਨ੍ਹਾਂ ਦੱਸਿਆ ਕਿ ਵਾਰਡ ਨੰਬਰ ਇੱਕ ਵਿੱਚ ਕੁਲਦੀਪ ਸਿੰਘ, ਵਾਰਡ ਨੰਬਰ ਦੋ ਵਿੱਚ ਸੁਖਵਿੰਦਰ ਸਿੰਘ, ਵਾਰਡ ਤਿੰਨ ਵਿੱਚ ਨਰਿੰਦਰ ਸਿੰਘ, ਵਾਰਡ ਚਾਰ ਵਿੱਚ ਜਸਵੀਰ ਸਿੰਘ ਅਤੇ ਵਾਰਡ ਪੰਜ ਵਿੱਚ ਪਰਮਜੀਤ ਸਿੰਘ ਨੂੰ ਪੰਚ ਚੁਣਿਆ ਗਿਆ ਹੈ। ਇਸ ਮੌਕੇ ਸਾਬਕਾ ਸਰਪੰਚ ਸੱਜਣ ਸਿੰਘ, ਪੰਚ ਕੁਲਦੀਪ ਸਿੰਘ, ਪੰਚ ਗੁਰਨਾਮ ਸਿੰਘ, ਪੰਚ ਕਾਮਾ ਸਿੰਘ ਤੇ ਸਾਬਕਾ ਪੰਚ ਸੱਜਣ ਸਿੰਘ ਸਮੇਤ ਨਗਰ ਨਿਵਾਸੀ ਹਾਜ਼ਰ ਸਨ।