ਪਿੰਡ ਢਕੋਰਾਂ ਖੁਰਦ ਵਾਸੀਆਂ ਵੱਲੋਂ ਸਰਬ-ਸੰਮਤੀ ਨਾਲ ਚੁਣੀ ਗਈ ਪੰਚਾਇਤ
ਚੰਡੀਗੜ੍ਹ 29 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਮਾਜਰੀ ਬਲਾਕ ਨੇੜਲੇ ਪਿੰਡ ਢਕੋਰਾਂ ਖੁਰਦ ਵਿਖੇ ਸਰਬ-ਸੰਮਤੀ ਨਾਲ ਪੰਚਾਇਤ ਚੁਣ ਲਈ ਗਈ ਹੈ, ਜਿਸ ਦੌਰਾਨ ਗੁਰਪ੍ਰੀਤ ਕੌਰ ਪਤਨੀ ਗੁਰਸਿਮਰਨ ਸਿੰਘ ਨੂੰ ਚੁਣਿਆ ਗਿਆ ਹੈ। ਇਸ ਸਬੰਧੀ ਪਿੰਡ ਦੇ ਵਸਨੀਕਾਂ ਨੇ ਇਕੱਠ ਦੌਰਾਨ ਗੁਰਪ੍ਰੀਤ ਕੌਰ ਸਰਪੰਚ, ਰਾਜਿੰਦਰ ਸਿੰਘ ਪੰਚ, ਨਛੱਤਰ ਸਿੰਘ ਪੰਚ, ਜਗਜੀਤ ਸਿੰਘ ਪੰਚ, ਹਰਪਾਲ ਕੌਰ ਪੰਚ, ਸਤਵਿੰਦਰ ਸਿੰਘ ਸਿੰਘ ਨੂੰ ਪੰਚ ਵੱਜੋਂ ਪ੍ਰਵਾਨਗੀ ਦਿੱਤੀ ਗਈ। ਗੁਰਪ੍ਰੀਤ ਕੌਰ ਨੇ ਸਮੂਹ ਵਸਨੀਕਾਂ ਦਾ ਧੰਨਵਾਦ ਕਰਦਿਆਂ ਪਿੰਡ ਦੇ ਵਿਕਾਸ ਤੇ ਹੋਰ ਭਲਾਈ ਕਾਰਜ ਨਿਰਪੱਖਤਾ ਨਾਲ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਪਿੰਡ ਦੇ ਸਮੂਹ ਮੋਹਤਬਰ ਤੇ ਹੋਰ ਵਸਨੀਕ ਵੀ ਹਾਜ਼ਰ ਸਨ।