www.sursaanjh.com > ਅੰਤਰਰਾਸ਼ਟਰੀ > ਡਾ. ਲਾਭ ਸਿੰਘ ਖੀਵਾ ਨੇ ਸੰਤ ਰਾਮ ਉਦਾਸੀ ਯਾਦਗਾਰੀ ਲਾਇਬਰੇਰੀ ਲਈ ਸੌ ਪੁਸਤਕਾਂ ਭੇਟ ਕੀਤੀਆਂ

ਡਾ. ਲਾਭ ਸਿੰਘ ਖੀਵਾ ਨੇ ਸੰਤ ਰਾਮ ਉਦਾਸੀ ਯਾਦਗਾਰੀ ਲਾਇਬਰੇਰੀ ਲਈ ਸੌ ਪੁਸਤਕਾਂ ਭੇਟ ਕੀਤੀਆਂ

ਡਾ. ਲਾਭ ਸਿੰਘ ਖੀਵਾ ਨੇ ਸੰਤ ਰਾਮ ਉਦਾਸੀ ਯਾਦਗਾਰੀ ਲਾਇਬਰੇਰੀ ਲਈ ਸੌ ਪੁਸਤਕਾਂ ਭੇਟ ਕੀਤੀਆਂ
ਬਰਨਾਲਾ (ਸੁਰ ਸਾਂਝ ਡਾਟ ਕਾਮ ਬਿਊਰੋ), 2 ਅਕਤੂਬਰ:
ਪੰਜਾਬੀ ਦੇ ਪ੍ਰਸਿੱਧ ਆਲੋਚਕ ਅਤੇ ਇਕ ਦਰਜਨ ਆਲੋਚਨਾ ਦੀਆਂ ਪੁਸਤਕਾਂ ਦੇ ਲੇਖਕ ਡਾ ਲਾਭ ਸਿੰਘ ਖੀਵਾ ਅਤੇ ਉਨ੍ਹਾਂ ਦੀ ਸੁਪਤਨੀ ਸੱਤਪ੍ਰੀਤ ਕੌਰ ਖੀਵਾ ਨੇ ਪਿੰਡ ਰਾਏਸਰ ਵਿਖੇ ਲੋਕ ਕਵੀ ਸੰਤ ਰਾਮ ਉਦਾਸੀ ਦੀ ਯਾਦ ਵਿਚ ਬਣੀ ਲਾਇਬਰੇਰੀ ਵਿਚ ਸੌ ਪੁਸਤਕਾਂ ਭੇਟ ਕੀਤੀਆਂ।
ਪੁਸਤਕਾਂ ਪ੍ਰਾਪਤ ਕਰਨ ਉਪਰੰਤ ਲਾਇਬਰੇਰੀ ਕਮੇਟੀ ਮੈਂਬਰਾਂ ਸਰਪੰਚ ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ ਵਿੱਕੀ, ਜਤਿੰਦਰ ਸਿੰਘ, ਵਕੀਲ ਸਿੰਘ, ਸੰਦੀਪ ਸਨੀ, ਸੁਖਦੀਪ ਸਿੰਘ, ਰਵਿੰਦਰ ਸਿੰਘ, ਗਗਨਦੀਪ ਕੌਰ, ਮੋਹਕਮ ਸਿੰਘ ਉਦਾਸੀ ਨੇ ਡਾ ਖੀਵਾ ਦਾ ਉਚੇਚਾ ਧੰਨਵਾਦ ਕਰਦਿਆਂ ਉਨ੍ਹਾਂ ਦਾ ਸਨਮਾਨ ਵੀ ਕੀਤਾ।
ਡਾ. ਖੀਵਾ ਨੇ ਕਿਹਾ ਕਿ ਉਹ ਪਹਿਲਾਂ ਵੀ ਬਹੁਤ ਸਾਰੀਆਂ ਲਾਇਬਰੇਰੀਆਂ ਵਿਚ ਪੁਸਤਕਾਂ ਭੇਟ ਕਰ ਚੁੱਕੇ ਹਨ। ਇਸ ਮੌਕੇ ਗੁਰਪ੍ਰੀਤ ਗੋਪੀ, ਜਗਸੀਰ ਜੱਗੀ, ਸਾਬਕਾ ਸਰਪੰਚ ਜਗਤਾਰ ਸਿੰਘ, ਮੁੱਖਾ ਸਿੰਘ, ਪ੍ਰੀਤਮ ਸਿੰਘ ਪੰਮੀ, ਮਾਸਟਰ ਸ਼ੇਰਸ਼ਾਹ, ਡਾ ਜਸਮੀਨ ਸਿੰਘ, ਗਗਨਦੀਪ ਸ਼ਰਮਾ ਅਤੇ ਜਗਸੀਰ ਸਿੰਘ ਰਾਏਸਰ ਵੀ ਹਾਜ਼ਰ ਸਨ।
ਕੈਪਸ਼ਨ : ਭਾ ਲਾਭ ਸਿੰਘ ਖੀਵਾ ਪਿੰਡ ਰਾਏਸਰ ਵਿਖੇ ਸੰਤ ਰਾਮ ਉਦਾਸੀ ਯਾਦਗਾਰੀ ਲਾਇਬਰੇਰੀ ਦੇ ਮੈਂਬਰਾਂ ਨੂੰ ਪੁਸਤਕਾਂ ਭੇਟ ਕਰਦੇ ਹੋਏ।

Leave a Reply

Your email address will not be published. Required fields are marked *