www.sursaanjh.com > ਅੰਤਰਰਾਸ਼ਟਰੀ > ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਐਵਾਰਡ ਬਲਜਿੰਦਰ ਨਸਰਾਲੀ ਨੂੰ – ਬੂਟਾ ਸਿੰਘ ਚੌਹਾਨ

ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਐਵਾਰਡ ਬਲਜਿੰਦਰ ਨਸਰਾਲੀ ਨੂੰ – ਬੂਟਾ ਸਿੰਘ ਚੌਹਾਨ

ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਐਵਾਰਡ ਬਲਜਿੰਦਰ ਨਸਰਾਲੀ ਨੂੰ – ਬੂਟਾ ਸਿੰਘ ਚੌਹਾਨ
ਬਰਨਾਲਾ (ਸੁਰ ਸਾਂਝ ਡਾਟ ਕਾਮ ਬਿਊਰੋ), 2 ਅਕਤੂਬਰ:
ਮਾਲਵੇ ਦੇ ਚਰਚਿਤ ਐਵਾਰਡ ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਐਵਾਰਡ ਲਈ ਲੇਖਕ ਦੇ ਨਾਮ ਦੀ ਚੋਣ ਕਰਨ ਲਈ ਮੀਟਿੰਗ ਗੁਰਦੁਆਰਾ ਤਪ ਸਥਾਨ ਘੁੰਨਸ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਟਰੱਸਟ ਦੇ ਚੇਅਰਮੈਨ ਸੰਤ ਬਲਵੀਰ ਸਿੰਘ ਘੁੰਨਸ ਨੇ ਕੀਤੀ। ਇਸ ਮੀਟਿੰਗ ਵਿਚ ਟਰੱਸਟੀ ਮੈਂਬਰਾਂ ਸੀ. ਮਾਰਕੰਡਾ, ਡਾ. ਭੁਪਿੰਦਰ ਸਿੰਘ ਬੇਦੀ, ਤੇਜਾ ਸਿੰਘ ਤਿਲਕ ਅਤੇ ਬਲਵਿੰਦਰ ਸਿੰਘ ਠੀਕਰੀਵਾਲਾ ਨੇ ਭਾਗ ਲਿਆ।
ਮੀਟਿੰਗ ਦੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਜਨਰਲ ਸਕੱਤਰ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ ਇਸ ਵਾਰ 12 ਅਕਤੂਬਰ ਨੂੰ ਦੁਸਹਿਰੇ ਦੇ ਮੌਕੇ ‘ਤੇ ਦਿੱਤਾ ਜਾਣ ਵਾਲਾ ਐਵਾਰਡ ਨਾਵਲਕਾਰ ਅਤੇ ਕਹਾਣੀਕਾਰ ਬਲਜਿੰਦਰ ਨਸਰਾਲੀ ਨੂੰ ਦਿੱਤਾ ਜਾਵੇਗਾ। ਸਨਮਾਨ ਵਿਚ ਨਕਦ ਰਾਸ਼ੀ, ਗਰਮ ਸ਼ਾਲ ਅਤੇ ਸਿਰੋਪਾਏ ਸ਼ਾਮਿਲ ਹੈ।
ਚੌਹਾਨ ਨੇ ਦੱਸਿਆ ਕਿ ਨਸਰਾਲੀ ਦੇ  ਤਿੰਨ ਨਾਵਲ ‘ਹਾਰੇ ਦੀ ਅੱਗ’, ‘ਵੀਹਵੀਂ ਸਦੀ ਦੀ ਆਖ਼ਰੀ ਕਥਾ’ ਤੇ ਅੰਬਰ ਪਰੀਆਂ’ ਅਤੇ ਡਾਕਖਾਨਾ ਖਾਸ’ ਤੇ ‘ਔਰਤ ਦੀ ਸ਼ਰਨ ਵਿਚ’ ਕਹਾਣੀ ਸੰਗ੍ਰਹਿ ਛਪ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਇਹ ਐਵਾਰਡ 1991 ਤੋਂ ਲਗਾਤਾਰ ਪੰਜਾਬੀ ਦੇ ਨਾਮਵਰ ਲੇਖਕਾਂ ਨੂੰ ਸਨਮਾਨਤ ਕਰਦਾ ਆ ਰਿਹਾ ਹੈ, ਜਿਸ ਵਿੱਚ ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਸੰਤੋਖ ਸਿੰਘ ਧੀਰ, ਦਲੀਪ ਕੌਰ ਟਿਵਾਣਾ, ਰਾਮ ਸਰੂਪ ਅਣਖੀ ਅਤੇ ਸੁਰਜੀਤ ਪਾਤਰ ਦੇ ਨਾਮ ਵੀ ਸ਼ਾਮਿਲ ਹਨ।
ਕੈਪਸ਼ਨ – ਬਲਜਿੰਦਰ ਨਸਰਾਲੀ ਦੀ ਤਸਵੀਰ

Leave a Reply

Your email address will not be published. Required fields are marked *