ਨਵਰਾਤਰਿਆਂ ਨੂੰ ਸਮਰਪਿਤ ਰਵੀ ਸ਼ਰਮਾ ਵੱਲੋਂ ਲਗਾਇਆ ਗਿਆ ਲੰਗਰ
ਚੰਡੀਗੜ੍ਹ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ), 3 ਅਕਤੂਬਰ:


ਹਰ ਸਾਲ ਦੀ ਤਰ੍ਹਾਂ ਦਾਸ ਐਸੋਸੀਏਟ ਦੇ ਸੰਚਾਲਕ ਰਵੀ ਸ਼ਰਮਾ ਵੱਲੋਂ ਐਸੋਸੀਏਟ ਦੇ ਦਫਤਰ ਵਿਖੇ ਅੱਸੂ ਦੇ ਨਵਰਾਤਰਿਆਂ ਨੂੰ ਸਮਰਪਿਤ ਲੰਗਰ ਲਗਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਦਾਸ ਐਸੋਸੀਏਟ ਦੇ ਦਫਤਰ ਇੰਚਾਰਜ ਸ੍ਰੀ ਤੇਜਿੰਦਰਪਾਲ ਸਿੰਘ ਲਟਾਵਾ ਨੇ ਦੱਸਿਆ ਕਿ ਸ੍ਰੀ ਰਵੀ ਸ਼ਰਮਾ ਜਿਹੜੇ ਕਿ ਅੱਜ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਗਏ ਹੋਏ ਸਨ, ਇੱਕ ਧਾਰਮਿਕ ਬਿਰਤੀ ਵਾਲੇ ਅਤੇ ਸਭ ਧਰਮਾਂ ਦਾ ਸਤਿਕਾਰ ਕਰਨ ਵਾਲੇ ਬਹੁਤ ਹੀ ਸੇਵਾ ਭਾਵਨਾ ਵਾਲੇ ਵਿਅਕਤੀ ਹਨ।
ਉਨ੍ਹਾਂ ਵੱਲੋਂ ਸਾਰੇ ਧਰਮਾਂ ਦੇ ਮੁੱਖ ਤਿਉਹਾਰਾਂ ਮੌਕੇ ਧਾਰਮਿਕ ਸਮਾਗਮ ਅਤੇ ਲੰਗਰ-ਭੰਡਾਰਾ ਕਰਵਾਇਆ ਜਾਂਦਾ ਹੈ। ਉਹ ਸਭ ਧਰਮਾਂ ਦਾ ਦਿਲੋਂ ਸਤਿਕਾਰ ਕਰਦੇ ਹਨ। ਉਨ੍ਹਾਂ ਵੱਲੋਂ ਪਿੰਡ ਵਿੱਚ ਹੋਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਵੀ ਬਣਦਾ ਯੋਗਦਾਨ ਪਾਇਆ ਜਾਂਦਾ ਹੈ। ਇਸ ਵਾਰ ਵੀ ਨਵਰਾਤਰਿਆਂ ਨੂੰ ਸਮਰਪਿਤ ਇਹ ਲੰਗਰ ਭੰਡਾਰਾ ਨੌਂ-ਨਵਰਾਤਰਿਆਂ ਨੂੰ ਹੀ ਇਸ ਸਥਾਨ ਤੇ ਚੱਲੇਗਾ। ਇਸ ਤੋਂ ਇਲਾਵਾ ਹੋਰ ਵੀ ਧਾਰਮਿਕ ਪ੍ਰੋਗਰਾਮ ਕਰਵਾਏ ਜਾਣਗੇ। ਇਸ ਮੌਕੇ ਤੇਜਪਾਲ ਸਿੰਘ ਲਟਾਵਾ ਤੋਂ ਇਲਾਵਾ, ਰੀਟਾ, ਹੈਪੀ, ਪ੍ਰਿੰਸ, ਗੌਰਵ ਅਤੇ ਹੋਰ ਸਮੂਹ ਸਟਾਫ ਵੱਲੋਂ ਸੇਵਾ ਨਿਭਾਈ ਗਈ।

