20 ਲੱਖ ਦੀ ਫਿਰੌਤੀ ਮੰਗਣ ਗ੍ਰਿਫਤਾਰ
ਚੰਡੀਗੜ੍ਹ 3 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪੁਲਿਸ ਨੇ ਧਮਕੀ ਦੇ ਕੇ ਫਿਰੌਤੀ ਮੰਗਣ ਵਾਲੇ ਗਿਰੋਹ ਨੂੰ ਦੋ ਦਿਨ ‘ਚ ਹੀ ਖਿਡੌਣਾ ਪਿਸਤੋਲ ਸਮੇਤ ਗਿ੍ਫ਼ਤਾਰ ਕਰ ਲਿਆ ਹੈ। ਇਸ ਸਬੰਧੀ ਮੁੱਲਾਂਪੁਰ ਗਰੀਬਦਾਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖਰੜ – 2 ਦੇ ਡੀਐਸਪੀ ਮੋਹਿਤ ਅਗਰਵਾਲ ਮੁੱਲਾਂਪੁਰ ਨੇ ਦੱਸਿਆ ਕਿ ਕੁਰਾਲੀ ਸਥਿਤ ਇੱਕ ਮੈਡੀਕਲ ਸਟੋਰ ਮਾਲਕ ਨੂੰ 1 ਅਕਤੂਬਰ ਨੂੰ ਦੁਪਹਿਰ ਬਾਅਦ 4 ਵਜੇ ਇੱਕ ਕਾਲ ਆਈ, ਜਿਸ ਵਿੱਚ ਬੋਲਣ ਵਾਲੇ ਵਿਅਕਤੀ ਨੇ 20 ਲੱਖ ਦੀ ਫਿਰੌਤੀ ਦੀ ਮੰਗ ਕਰਦਿਆਂ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ। ਉਸੇ ਰਾਤ 9 ਵਜੇ ਦੋਸ਼ੀਆਂ ਨੇ ਉਨ੍ਹਾਂ ਦੇ ਘਰ ਜਾ ਕੇ ਪਿਸਤੌਲਨੁਮਾ ਹਥਿਆਰ ਦਿਖਾਕੇ ਅਗਲੇ ਦਿਨ ਅੰਦਰ ਹੀ ਫਿਰੌਤੀ ਦੇਣ ਲਈ ਕਿਹਾ।
ਇਸ ਉਪਰੰਤ ਪੁਲਿਸ ਨੇ ਸੂਹ ਕੱਢਕੇ ਕਾਰਵਾਈ ਕਰਦਿਆਂ ਸੁੱਖਚੈਨ ਸਿੰਘ ਉਰਫ਼ ਜਸ਼ਨ ਪਿੰਡ ਨੱਗਲ ਗੜ੍ਹੀਆ ਥਾਣਾ ਕੁਰਾਲੀ, ਅਮਨ ਵਾਸੀ ਕੁਰਾਲੀ, ਵਿਸ਼ਾਲ ਉਰਫ਼ ਸਹਿਲ ਵਾਸੀ ਕੁਰਾਲੀ ਨੂੰ ਇੱਕ ਖਿਡੌਣਾ ਪਿਸਤੌਲ, ਇੱਕ ਮੋਟਰਸਾਇਕਲ ਬਿਨ੍ਹਾਂ ਨੰਬਰ ਅਤੇ ਇੱਕ ਆਈ ਟਵੰਟੀ ਕਾਰ ਸਮੇਤ ਗ੍ਰਿਫ਼ਤਾਰ ਕਰਕੇ ਕਾਰਵਾਈ ਆਰੰਭ ਕਰ ਦਿੱਤੀ।